ਚੰਡੀਗੜ੍ਹ: ਬਾਲੀਵੁੱਡ ਦੇ ਮਸ਼ਹੂਰ ਨਿਰਮਾਤਾ ਰਾਜ ਕੁੰਦਰਾ ਬਤੌਰ ਅਦਾਕਾਰ ਜਲਦ ਹੀ ਪਾਲੀਵੁੱਡ 'ਚ ਸ਼ਾਨਦਾਰ ਡੈਬਿਊ ਕਰਨ ਜਾ ਰਹੇ ਹਨ, ਜਿੰਨ੍ਹਾਂ ਦੀ ਇਸ ਪਹਿਲੀ ਪੰਜਾਬੀ ਫਿਲਮ ਦਾ ਨਿਰਮਾਣ ਉਨ੍ਹਾਂ ਦੀ ਪਤਨੀ ਸ਼ਿਲਪਾ ਸ਼ੈੱਟੀ ਵੱਲੋਂ ਕੀਤਾ ਜਾਵੇਗਾ, ਜਿਸ ਸੰਬੰਧਤ ਰਸਮੀ ਐਲਾਨ ਕਿਸੇ ਵੀ ਵੇਲੇ ਸਾਹਮਣੇ ਆ ਸਕਦਾ ਹੈ।
ਸਾਲ 2025 ਦੇ ਮੁੱਢਲੇ ਪੜਾਅ ਦੌਰਾਨ ਸੈੱਟ ਉਤੇ ਜਾਣ ਵਾਲੀ ਉਕਤ ਫਿਲਮ ਦਾ ਨਿਰਦੇਸ਼ਨ ਰਾਕੇਸ਼ ਮਹਿਤਾ ਕਰਨਗੇ, ਜੋ ਇਸ ਤੋਂ ਪਹਿਲਾਂ ਕਈ ਬਹੁ-ਚਰਚਿਤ ਪੰਜਾਬੀ ਫਿਲਮਾਂ ਨਿਰਦੇਸ਼ਿਤ ਕਰ ਚੁੱਕੇ ਹਨ, ਜਿੰਨ੍ਹਾਂ ਵਿੱਚ 'ਇੱਕ ਸੰਧੂ ਹੁੰਦਾ ਸੀ', 'ਯਾਰਾਂ ਵੇ, 'ਰੰਗ ਪੰਜਾਬ', 'ਵਾਪਸੀ' ਆਦਿ ਸ਼ੁਮਾਰ ਰਹੀਆਂ ਹਨ।
ਹਾਲ ਹੀ ਵਿੱਚ ਸਟ੍ਰੀਮ ਹੋਈ ਹਿੰਦੀ ਫਿਲਮ 'ਯੂਟੀ 69' ਨੂੰ ਲੈ ਕੇ ਸੁਰਖੀਆਂ 'ਚ ਰਹੇ ਰਾਜ ਕੁੰਦਰਾ ਨਿੱਜੀ ਜ਼ਿੰਦਗੀ ਅਤੇ ਹੋਰ ਕਈ ਇਲਜ਼ਾਮਾਂ ਨੂੰ ਲੈ ਕੇ ਵੀ ਲੰਮਾਂ ਸਮਾਂ ਵਿਵਾਦਾਂ ਦਾ ਕੇਂਦਰ-ਬਿੰਦੂ ਬਣੇ ਰਹੇ ਹਨ, ਜੋ ਹੁਣ ਸਿਨੇਮਾ ਗਲਿਆਰਿਆਂ ਵੱਲ ਵਧਾਏ ਅਪਣੇ ਕਦਮਾਂ ਨੂੰ ਹੋਰ ਮਜ਼ਬੂਤੀ ਦਿੰਦੇ ਨਜ਼ਰੀ ਆ ਰਹੇ ਹਨ।
ਪੰਜਾਬੀ ਸਿਨੇਮਾ ਦੀਆਂ ਨਵੇਂ ਵਰ੍ਹੇ ਦੌਰਾਨ ਵਜ਼ੂਦ ਲੈਣ ਰਹੀਆਂ ਬਿੱਗ ਸੈੱਟਅੱਪ ਫਿਲਮਾਂ ਵਿੱਚ ਮੌਜ਼ੂਦਗੀ ਦਰਜ ਕਰਵਾਉਣ ਜਾ ਰਹੀ ਉਕਤ ਫਿਲਮ ਵਿੱਚ ਬਾਲੀਵੁੱਡ ਅਦਾਕਾਰਾ ਅਤੇ ਮਸ਼ਹੂਰ ਕ੍ਰਿਕਟਰ ਹਰਭਜਨ ਸਿੰਘ ਭੱਜੀ ਦੀ ਪਤਨੀ ਗੀਤਾ ਬਸਰਾ ਦੇ ਲੀਡ ਭੂਮਿਕਾ ਨਿਭਾਏ ਜਾਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ, ਜੋ ਇਸ ਤੋਂ ਪਹਿਲਾਂ ਜਿਸ ਫਿਲਮ ਵਿੱਚ ਨਜ਼ਰੀ ਆਏ ਸਨ, ਉਹ ਸੀ ਸਾਲ 2015 ਵਿੱਚ ਰਿਲੀਜ਼ ਹੋਈ ਧਰਮਿੰਦਰ ਅਤੇ ਗਿੱਪੀ ਗਰੇਵਾਲ ਸਟਾਰ 'ਸੈਕੰਡ ਹੈਂਡ ਹਸਬੈਂਡ', ਜਿਸ ਦੇ ਲਗਭਗ ਦਸ ਸਾਲਾਂ ਬਾਅਦ ਉਹ ਕਿਸੇ ਫਿਲਮ ਦਾ ਹਿੱਸਾ ਬਣਨ ਜਾ ਰਹੀ ਹੈ।
ਬ੍ਰਿਟਿਸ਼ ਧਰਤੀ ਦੇ ਜਨਮੇ ਰਾਜ ਕੁੰਦਰਾ ਇੱਕ ਵੱਡੇ ਭਾਰਤੀ ਬਿਜਨੈੱਸਮੈਨ ਵਜੋਂ ਵੀ ਚੌਖੀ ਭੱਲ ਸਥਾਪਿਤ ਕਰ ਚੁੱਕੇ ਹਨ, ਜਿਸ ਤੋਂ ਇਲਾਵਾ ਰੀਅਲ ਅਸਟੇਟ ਅਤੇ ਨਵਿਆਉਣਯੋਗ ਊਰਜਾ ਤੋਂ ਲੈ ਕੇ ਮਨੋਰੰਜਨ ਨਿਰਮਾਤਾ ਜਿਹੇ ਵੱਖ-ਵੱਖ ਉੱਦਮਾਂ ਅਤੇ ਨਿਵੇਸ਼ਾਂ ਵਿੱਚ ਉਹ ਅਪਣਾ ਅਧਾਰ ਦਾਇਰਾ ਕਾਫ਼ੀ ਵਿਸ਼ਾਲ ਕਰ ਚੁੱਕੇ ਹਨ।
ਇਹ ਵੀ ਪੜ੍ਹੋ:
- 'ਪੰਜਾਬ' ਸ਼ਬਦ ਕਾਰਨ ਬੁਰੀ ਤਰ੍ਹਾਂ ਟ੍ਰੋਲ ਹੋਏ ਦਿਲਜੀਤ ਦੁਸਾਂਝ, ਹੁਣ ਗਾਇਕ ਨੇ ਵੀ ਦਿੱਤਾ ਮੂੰਹ ਤੋੜ ਜੁਆਬ, ਬੋਲੇ-ਸਾਜ਼ਿਸ਼ ਕਰਨ ਵਾਲਿਓ...
- ਪੱਗ ਦੀ ਮਹੱਤਤਾ ਦੱਸਦੀ ਨਜ਼ਰੀ ਆਏਗੀ ਫਿਲਮ 'ਗੁਰਮੁਖ', ਪਾਲੀ ਭੁਪਿੰਦਰ ਸਿੰਘ ਨੇ ਕੀਤਾ ਹੈ ਨਿਰਦੇਸ਼ਨ
- ਆਪਣੀ ਫਿਲਮ ਦੀ ਕਮਾਈ ਨੂੰ ਅਨਾਥ ਆਸ਼ਰਮ ਅਤੇ ਬਿਰਧ ਆਸ਼ਰਮ 'ਚ ਦਾਨ ਕਰੇਗਾ ਇਹ ਅਦਾਕਾਰ, ਪਹਿਲਾਂ ਵੀ ਕਰ ਚੁੱਕਿਆ ਹੈ ਲੋਕਾਂ ਦੀ ਮਦਦ