ETV Bharat / entertainment

ਬਿੱਗ ਬੌਸ 18 'ਚ ਹੋਇਆ ਸਿੱਧੂ ਮੂਸੇਵਾਲਾ 'ਤੇ ਹੈਰਾਨ ਕਰਨ ਵਾਲਾ ਖੁਲਾਸਾ, ਮੌਤ ਤੋਂ 8 ਦਿਨ ਪਹਿਲਾਂ ਦੇਸ਼ ਛੱਡਣ ਦੀ ਮਿਲੀ ਸੀ ਸਲਾਹ

Bigg Boss 18: ਸਲਮਾਨ ਖਾਨ ਦੇ ਸ਼ੋਅ 'ਚ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਲੈ ਕੇ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ।

author img

By ETV Bharat Punjabi Team

Published : 4 hours ago

Bigg Boss 18
Bigg Boss 18 (instagram)

ਮੁੰਬਈ: ਸਲਮਾਨ ਖਾਨ ਦਾ ਸਭ ਤੋਂ ਮਸ਼ਹੂਰ ਟੀਵੀ ਰਿਐਲਿਟੀ ਸ਼ੋਅ ਬਿੱਗ ਬੌਸ 18 ਅਕਤੂਬਰ ਦੀ 6 ਤਾਰੀਖ਼ ਤੋਂ ਸ਼ੁਰੂ ਹੋ ਗਿਆ ਹੈ। ਸਲਮਾਨ ਖਾਨ ਇੱਕ ਵਾਰ ਫਿਰ ਟੀਵੀ ਉੱਤੇ ਹੋਸਟ ਦੇ ਰੂਪ ਵਿੱਚ ਨਜ਼ਰ ਆਉਣ ਵਾਲੇ ਹਨ। ਬਿੱਗ ਬੌਸ 18 ਦੇ ਘਰ ਦੇ ਪਹਿਲੇ ਹੀ ਦਿਨ ਮੁਕਾਬਲੇਬਾਜ਼ਾਂ ਵਿਚਾਲੇ ਲੜਾਈ ਹੋਈ। ਇਸ ਦੇ ਨਾਲ ਹੀ ਸ਼ੋਅ ਵਿੱਚ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਜ਼ਿਕਰ ਕੀਤਾ ਗਿਆ।

ਸ਼ੋਅ 'ਚ ਪਹੁੰਚੇ ਸਿਆਸਤਦਾਨ ਤਜਿੰਦਰ ਸਿੰਘ ਬੱਗਾ ਨੇ ਸਿੱਧੂ ਮੂਸੇਵਾਲਾ 'ਤੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ। ਬੱਗਾ ਦੇ ਖੁਲਾਸੇ ਤੋਂ ਹਰ ਕੋਈ ਹੈਰਾਨ ਹੈ। ਬੱਗਾ ਨੇ ਦਾਅਵਾ ਕੀਤਾ ਹੈ ਕਿ ਇੱਕ ਜੋਤਸ਼ੀ ਨੇ ਸਿੱਧੂ ਨੂੰ ਪਹਿਲਾਂ ਹੀ ਉਸ ਨਾਲ ਵਾਪਰਨ ਵਾਲੇ ਵੱਡੇ ਹਾਦਸੇ ਬਾਰੇ ਚਿਤਾਵਨੀ ਦਿੱਤੀ ਸੀ।

ਬੱਗਾ ਨੇ ਸ਼ੋਅ 'ਚ ਕਿਹਾ ਕਿ ਉਹ ਜੋਤਿਸ਼ 'ਤੇ ਵਿਸ਼ਵਾਸ ਨਹੀਂ ਕਰਦਾ ਸੀ ਪਰ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਉਹ ਇਸ 'ਤੇ ਵਿਸ਼ਵਾਸ ਕਰਨ ਲੱਗ ਪਿਆ ਸੀ। ਬੱਗਾ ਨੇ ਕਿਹਾ, 'ਮੇਰੇ ਇੱਕ ਜੋਤਸ਼ੀ ਦੋਸਤ ਨੇ ਮੈਨੂੰ ਮੂਸੇਵਾਲਾ ਦੀ ਤਸਵੀਰ ਦਿਖਾਈ ਅਤੇ ਮੈਂ ਉਸ ਨੂੰ ਸਿੱਧੂ ਨੂੰ ਮਿਲਣ ਦਾ ਕਾਰਨ ਪੁੱਛਿਆ, ਮੇਰੇ ਦੋਸਤ ਨੇ ਮੈਨੂੰ ਦੱਸਿਆ ਕਿ ਸਿੱਧੂ ਆਪਣੀ ਕੁੰਡਲੀ ਦਿਖਾਉਣ ਆਇਆ ਸੀ, ਮੈਂ ਇਹ ਸੁਣ ਕੇ ਹੈਰਾਨ ਰਹਿ ਗਿਆ ਕਿਉਂਕਿ ਮੈਂ ਅਜਿਹਾ ਨਹੀਂ ਸੋਚਿਆ ਸੀ। ਸਿੱਧੂ ਇਹਨਾਂ ਸਾਰੀਆਂ ਗੱਲਾਂ 'ਤੇ ਵਿਸ਼ਵਾਸ ਨਹੀਂ ਕਰਦਾ, ਸਿੱਧੂ ਨੇ 4 ਘੰਟੇ ਜੋਤਸ਼ੀ ਨਾਲ ਗੱਲ ਕੀਤੀ, ਮੇਰੇ ਜੋਤਸ਼ੀ ਦੋਸਤ ਰੁਦਰ ਨੇ ਸਿੱਧੂ ਨੂੰ ਦੱਸਿਆ ਕਿ ਉਸਦੀ ਜਾਨ ਨੂੰ ਖ਼ਤਰਾ ਹੈ ਅਤੇ ਜੋਤਸ਼ੀ ਨੇ ਸਿੱਧੂ ਨੂੰ ਦੇਸ਼ ਛੱਡਣ ਦੀ ਸਲਾਹ ਦਿੱਤੀ।

8 ਦਿਨਾਂ ਬਾਅਦ ਹੋਇਆ ਸੀ ਕਤਲ: ਇਸ ਦੇ ਨਾਲ ਹੀ ਜੋਤਿਸ਼ ਦੇ ਆਉਣ ਤੋਂ 8 ਦਿਨ ਬਾਅਦ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ। ਬੱਗਾ ਨੇ ਅੱਗੇ ਦੱਸਿਆ, 'ਮੂਸੇਵਾਲਾ ਦੇ ਕਤਲ ਤੋਂ ਬਾਅਦ ਮੇਰੇ ਹੋਸ਼ ਉੱਡ ਗਏ ਅਤੇ ਮੈਂ ਆਪਣੇ ਜੋਤਸ਼ੀ ਦੋਸਤ ਨੂੰ ਫੋਨ ਕੀਤਾ ਅਤੇ ਉਸ ਨੂੰ ਕੁਝ ਸਲਾਹ ਦੇਣ ਲਈ ਕਿਹਾ। ਉਸ ਤੋਂ ਬਾਅਦ ਮੈਂ ਕੁੰਡਲੀਆਂ 'ਤੇ ਵਿਸ਼ਵਾਸ ਕਰਨਾ ਸ਼ੁਰੂ ਕਰ ਦਿੱਤਾ।'

ਤੁਹਾਨੂੰ ਦੱਸ ਦੇਈਏ ਕਿ 29 ਮਈ 2022 ਨੂੰ ਸਿੱਧੂ ਮੂਸੇਵਾਲਾ ਨੂੰ ਉਨ੍ਹਾਂ ਦੀ ਕਾਰ ਵਿੱਚ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਸੀ। ਇਸ ਹਾਦਸੇ ਤੋਂ ਬਾਅਦ ਪੂਰਾ ਦੇਸ਼ ਸਹਿਮ ਗਿਆ।

ਇਹ ਵੀ ਪੜ੍ਹੋ:

ETV Bharat Logo

Copyright © 2024 Ushodaya Enterprises Pvt. Ltd., All Rights Reserved.