ਚੰਡੀਗੜ੍ਹ: ਗਾਇਕ-ਅਦਾਕਾਰ ਬੱਬੂ ਮਾਨ ਇਸ ਸਮੇਂ ਆਪਣੀ ਰਿਲੀਜ਼ ਹੋਣ ਜਾ ਰਹੀ ਬਹੁ-ਚਰਚਿਤ ਪੰਜਾਬੀ ਫਿਲਮ 'ਸੁੱਚਾ ਸੂਰਮਾ' ਨੂੰ ਲੈ ਕੇ ਚਰਚਾ ਦਾ ਕੇਂਦਰ ਬਣੇ ਹੋਏ ਹਨ, ਹੁਣ ਇਸ ਦੇ ਨਾਲ ਹੀ ਗਾਇਕ ਨੇ ਆਪਣੀ ਨਵੀਂ ਪੰਜਾਬੀ ਫਿਲਮ 'ਸ਼ੌਂਕੀ ਸਰਦਾਰ' ਦਾ ਐਲਾਨ ਕਰ ਦਿੱਤਾ ਹੈ, ਜਿਸ ਵਿੱਚ ਗੁਰੂ ਰੰਧਾਵਾ ਵੀ ਲੀਡਿੰਗ ਵਿੱਚ ਗਾਇਕ ਦੇ ਨਾਲ ਕਿਰਦਾਰ ਅਦਾ ਕਰਨ ਜਾ ਰਹੇ ਹਨ।
ਇਸ ਸਮੇਂ ਦੋਵੇਂ ਅਦਾਕਾਰ-ਗਾਇਕ ਇਸ ਫਿਲਮ ਦੀ ਸ਼ੂਟਿੰਗ ਵਿੱਚ ਰੁੱਝੇ ਹੋਏ ਹਨ, ਇਸ ਦੌਰਾਨ ਗੁਰੂ ਰੰਧਾਵਾ ਨੇ ਇਸ ਫਿਲਮ ਨਾਲ ਸੰਬੰਧਤ ਇੱਕ ਵੀਡੀਓ ਸਾਂਝੀ ਕੀਤੀ ਅਤੇ ਲਿਖਿਆ, 'ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ...'ਹਸ਼ਰ' ਵਾਲੀ ਮੋਟਰ ਉਤੇ 'ਸ਼ੌਂਕੀ ਸਰਦਾਰ, ਬਲਾਕਬਸਟਰ ਲੋਡਿੰਗ।'
ਤੁਹਾਨੂੰ ਦੱਸ ਦੇਈਏ ਕਿ 2008 ਵਿੱਚ ਰਿਲੀਜ਼ ਹੋਈ ਬੱਬੂ ਮਾਨ ਦੀ ਹਿੱਟ ਫਿਲਮ 'ਹਸ਼ਰ' ਦੀ ਸ਼ੂਟਿੰਗ ਵੀ ਇਸੇ ਮੋਟਰ ਉਤੇ ਹੋਈ ਸੀ, ਜਿੱਥੇ ਇਸ ਸਮੇਂ ਗੁਰੂ ਰੰਧਾਵਾ, ਬੱਬੂ ਮਾਨ ਅਤੇ ਗੁੱਗੂ ਗਿੱਲ ਸਟਾਰਰ ਇਸ ਫਿਲਮ ਦੀ ਸ਼ੂਟਿੰਗ ਹੋ ਰਹੀ ਹੈ।
'ਬੋਸ ਮਿਊਜ਼ਿਕਲ ਰਿਕਾਰਡਜ਼' ਅਤੇ '751 ਫਿਲਮਜ਼' ਅਧੀਨ ਪੇਸ਼ ਕੀਤੀ ਜਾ ਰਹੀ ਉਕਤ ਫਿਲਮ ਦਾ ਨਿਰਦੇਸ਼ਨ ਧੀਰਜ ਕੇਦਾਰਨਾਥ ਰਤਨ ਕਰ ਰਹੇ ਹਨ, ਜੋ ਬਤੌਰ ਲੇਖਕ ਅਤੇ ਨਿਰਦੇਸ਼ਕ ਕਈ ਵੱਡੀਆਂ ਫਿਲਮਾਂ ਦਾ ਸ਼ਾਨਦਾਰ ਹਿੱਸਾ ਰਹੇ ਹਨ।
ਮੁਸ਼ਤਾਕ ਪਾਸ਼ਾ ਵੱਲੋਂ ਨਿਰਦੇਸ਼ਿਤ ਸਾਲ 2018 ਵਿੱਚ ਰਿਲੀਜ਼ ਹੋਈ 'ਬੰਜਾਰਾ: ਦਾ ਟਰੱਕ ਡਰਾਈਵਰ' ਦੇ ਲੰਮੇਂ ਵਕਫ਼ੇ ਬਾਅਦ ਇੰਨੀਂ ਦਿਨੀਂ ਮੁੜ ਪੰਜਾਬੀ ਸਿਨੇਮਾ ਖੇਤਰ ਵਿੱਚ ਕਾਫ਼ੀ ਸਰਗਰਮ ਨਜ਼ਰ ਆ ਰਹੇ ਨੇ ਗਾਇਕ ਬੱਬੂ ਮਾਨ।
ਇਸ ਦੇ ਨਾਲ ਹੀ ਦਿਲਚਸਪ ਗੱਲ ਇਹ ਵੀ ਹੈ ਬੱਬੂ ਮਾਨ ਅਤੇ ਗੁਰੂ ਰੰਧਾਵਾ ਦੀ ਸ਼ਾਨਦਾਰ ਕੈਮਿਸਟਰੀ ਦਾ ਇਜ਼ਹਾਰ ਕਰਵਾਉਣ ਜਾ ਰਹੀ ਉਕਤ ਐਕਸ਼ਨ ਪੰਜਾਬੀ ਫਿਲਮ ਲਈ ਦੋਵੇਂ ਸਿਤਾਰੇ ਕਾਫੀ ਖੁਸ਼ ਹਨ, ਇਸ ਫਿਲਮ ਵਿੱਚ ਪ੍ਰਭਾਵੀ ਐਕਸ਼ਨ ਦੇਖਣ ਨੂੰ ਮਿਲੇਗਾ, ਜਿਸ ਨੂੰ ਫਿਲਮਾਉਣ ਲਈ ਬਾਲੀਵੁੱਡ ਦੇ ਮਸ਼ਹੂਰ ਐਕਸ਼ਨ ਡਾਇਰੈਕਟਰ ਸ਼ਾਮ ਕੌਸ਼ਲ ਵੀ ਮੁੰਬਈ ਤੋਂ ਚੰਡੀਗੜ੍ਹ ਪਹੁੰਚ ਚੁੱਕੇ ਹਨ।
ਇਹ ਵੀ ਪੜ੍ਹੋ: