ETV Bharat / entertainment

ਵਿਸ਼ਵ ਸੰਗੀਤ ਦਿਵਸ ਉਤੇ ਆਯੁਸ਼ਮਾਨ ਖੁਰਾਨਾ ਦਾ ਪ੍ਰਸ਼ੰਸਕਾਂ ਨੂੰ ਤੋਹਫ਼ਾ, ਕੀਤਾ ਇਸ ਨਵੇਂ ਗੀਤ ਦਾ ਐਲਾਨ - Ayushmann Khurrana - AYUSHMANN KHURRANA

Ayushmann Khurrana: ਹਾਲ ਹੀ ਵਿੱਚ ਆਯੁਸ਼ਮਾਨ ਖੁਰਾਨਾ ਨੇ ਆਪਣੇ ਇੰਸਟਾਗ੍ਰਾਮ ਉਤੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਅਦਾਕਾਰ-ਗਾਇਕ ਆਪਣੇ ਨਵੇਂ ਗੀਤ ਦੇ ਬੋਲ ਗਾਉਂਦਾ ਨਜ਼ਰੀ ਪੈ ਰਿਹਾ ਹੈ।

Ayushmann Khurrana
Ayushmann Khurrana (instagram)
author img

By ETV Bharat Punjabi Team

Published : Jun 21, 2024, 7:50 PM IST

ਮੁੰਬਈ: ਅਦਾਕਾਰ ਅਤੇ ਗਾਇਕ ਦੋਵਾਂ ਰੂਪ ਵਿੱਚ ਆਪਣੀ ਪ੍ਰਤਿਭਾ ਲਈ ਜਾਣੇ ਜਾਂਦੇ ਅਦਾਕਾਰ ਆਯੁਸ਼ਮਾਨ ਖੁਰਾਨਾ ਨੇ ਹਾਲ ਹੀ ਵਿੱਚ ਵਿਸ਼ਵ ਸੰਗੀਤ ਦਿਵਸ ਦੇ ਮੌਕੇ 'ਤੇ ਆਪਣੇ ਨਵੇਂ ਗੀਤ 'ਰਹਿ ਜਾ' ਨਾਲ ਪ੍ਰਸ਼ੰਸਕਾਂ ਨੂੰ ਖੁਸ਼ ਕੀਤਾ ਹੈ। ਸ਼ੁੱਕਰਵਾਰ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਯੁਸ਼ਮਾਨ ਨੇ ਇੱਕ ਵੀਡੀਓ ਸਾਂਝੀ ਕੀਤੀ, ਜਿਸ ਵਿੱਚ ਉਹ ਆਪ ਹੀ ਗਿਟਾਰ ਵਜਾਉਂਦੇ ਨਜ਼ਰੀ ਪੈ ਰਹੇ ਹਨ।

ਵੀਡੀਓ ਦੇ ਨਾਲ 'ਡ੍ਰੀਮ ਗਰਲ 2' ਐਕਟਰ ਨੇ ਇੱਕ ਕੈਪਸ਼ਨ ਜੋੜਿਆ ਅਤੇ ਜਿਸ ਵਿੱਚ ਲਿਖਿਆ ਹੈ, "ਏਕ ਧੁਨ ਔਰ ਕੁਛ ਲਫ਼ਜ਼ ਆ ਗਏ ਜ਼ਿਹਨ ਮੇਂ...ਕੀ ਮੈਨੂੰ ਗੀਤ ਖਤਮ ਕਰਨਾ ਚਾਹੀਦਾ ਹੈ?"

ਅਦਾਕਾਰ ਨੇ ਗੀਤ ਦੇ ਹੋਰ ਵੇਰਵਿਆਂ ਨੂੰ ਵੀ ਸਾਂਝਾ ਕੀਤਾ ਅਤੇ ਕਿਹਾ, "ਜੇ ਤੁਸੀਂ ਮੇਰੇ ਦਿਲ ਨੂੰ ਦੋ ਹਿੱਸਿਆਂ ਵਿੱਚ ਵੰਡਦੇ ਹੋ ਤਾਂ ਮੇਰਾ ਅੰਦਾਜ਼ਾ ਹੈ ਕਿ ਸੰਗੀਤ ਅੱਧਾ ਹਿੱਸਾ ਲੈ ਲਵੇਗਾ ਕਿਉਂਕਿ ਇਹ ਸੱਚਮੁੱਚ ਮੇਰੇ ਜੀਣ ਅਤੇ ਮੈਨੂੰ ਬਣਾਉਣ ਦਾ ਕਾਰਨ ਹੈ। ਇਹ ਹਰ ਉਸ ਰਿਸ਼ਤੇ ਨੂੰ ਛੂੰਹਦਾ ਹੈ ਜੋ ਮੈਂ ਸਾਂਝਾ ਕਰਦਾ ਹਾਂ। ਮੇਰੇ ਪਰਿਵਾਰ, ਦੋਸਤਾਂ, ਮੇਰੇ ਜਨੂੰਨ, ਮੇਰੇ ਕੰਮ, ਮੇਰੀ ਹੋਂਦ ਨਾਲ।"

"ਇਸ ਲਈ ਵਿਸ਼ਵ ਸੰਗੀਤ ਦਿਵਸ 'ਤੇ ਮੈਂ ਆਪਣੇ ਅਗਲੇ ਗੀਤ, ਜੋ ਕਿ ਵਾਰਨਰ ਮਿਊਜ਼ਿਕ ਇੰਡੀਆ, ਜਿਸ ਦਾ ਨਾਂਅ 'ਰਹਿ ਜਾ' ਹੈ, ਮੈਂ ਮੇਰੇ ਸੰਗੀਤ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਛੇੜਨ ਦਾ ਫੈਸਲਾ ਕੀਤਾ ਹੈ।" ਉਸਨੇ ਕਿਹਾ।

"ਮੈਂ ਅਸਲ ਵਿੱਚ ਲੰਬੇ ਸਮੇਂ ਬਾਅਦ ਇੱਕ ਸਿੰਗਲ ਕੰਪੋਜ਼ਰ ਅਤੇ ਗੀਤਕਾਰ ਦੀ ਭੂਮਿਕਾ ਨਿਭਾ ਰਿਹਾ ਹਾਂ ਅਤੇ ਮੈਨੂੰ ਉਮੀਦ ਹੈ ਕਿ ਇਹ ਉਹਨਾਂ ਸਾਰਿਆਂ ਦੀ ਗੱਲ ਕਰੇਗਾ, ਜਿਨ੍ਹਾਂ ਨੇ ਕਦੇ ਪਿਆਰ ਕੀਤਾ ਹੈ ਜਾਂ ਉਹ ਆਪਣੇ ਦਿਲ ਨਾਲ ਪਿਆਰ ਕਰਨਾ ਚਾਹੁੰਦੇ ਹਨ। ਅੱਖ ਦਾ ਤਾਰਾ ਤੋਂ ਬਾਅਦ ਇਹ ਵਾਰਨਰ ਮਿਊਜ਼ਿਕ ਦੇ ਨਾਲ ਮੇਰਾ ਅਗਲਾ ਗੀਤ ਹੋਣ ਜਾ ਰਿਹਾ ਹੈ ਅਤੇ ਅਸੀਂ ਇਸ ਨੂੰ ਜਲਦੀ ਪੇਸ਼ ਕਰਨ ਲਈ ਬਹੁਤ ਉਤਸ਼ਾਹਿਤ ਹਾਂ।” ਅਦਾਕਾਰ ਨੇ ਅੱਗੇ ਕਿਹਾ।

'ਰਹਿ ਜਾ' ਵਾਰਨਰ ਮਿਊਜ਼ਿਕ ਇੰਡੀਆ ਅਤੇ ਆਯੁਸ਼ਮਾਨ ਦੇ ਵਿਚਕਾਰ ਦੂਜਾ ਸਹਿਯੋਗ ਹੋਵੇਗਾ। ਉਨ੍ਹਾਂ ਦਾ ਪਹਿਲਾ ਸਹਿਯੋਗ 'ਅੱਖ ਦਾ ਤਾਰਾ' ਸਾਲ ਦੇ ਸ਼ੁਰੂ ਵਿੱਚ ਰਿਲੀਜ਼ ਹੋਇਆ ਸੀ ਅਤੇ ਇਸ ਨੂੰ ਪ੍ਰਸ਼ੰਸਕਾਂ ਨੇ ਕਾਫੀ ਪਿਆਰ ਦਿੱਤਾ ਸੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.