ਚੰਡੀਗੜ੍ਹ: ਹਾਲ ਹੀ ਵਿੱਚ ਰਿਲੀਜ਼ ਹੋਈਆਂ ਧਾਰਮਿਕ ਫਿਲਮਾਂ 'ਬੀਬੀ ਰਜਨੀ' ਅਤੇ 'ਅਰਦਾਸ ਸਰਬੱਤ ਦੇ ਭਲੇ' ਦੀ ਸੁਪਰ ਸਫਲਤਾ ਨੇ ਪੰਜਾਬੀ ਸਿਨੇਮਾ ਲਈ ਅਜਿਹੀਆਂ ਫਿਲਮਾਂ ਬਣਾਉਣ ਦੀ ਤਾਂਘ ਰੱਖਣ ਵਾਲਿਆਂ 'ਚ ਹੋਰ ਉਤਸ਼ਾਹ ਭਰ ਦਿੱਤਾ ਹੈ, ਜਿਸ ਦੇ ਮੱਦੇਨਜ਼ਰ ਹੀ ਸਾਹਮਣੇ ਆਉਣ ਜਾ ਰਹੀ ਅਤੇ ਧਾਰਮਿਕ ਰੰਗਾਂ ਵਿੱਚ ਰੰਗੀ ਇੱਕ ਹੋਰ ਪੰਜਾਬੀ ਫਿਲਮ 'ਮੂਲ ਮੰਤਰ', ਜੋ ਰਸਮੀ ਲੁੱਕ ਰਿਵੀਲਿੰਗ ਤੋਂ ਬਾਅਦ ਜਲਦ ਸਿਨੇਮਿਆਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ।
'ਬੀਐਮਪੀ ਫਿਲਮਜ਼' ਵੱਲੋਂ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਇਸ ਧਾਰਮਿਕ ਪੰਜਾਬੀ ਫਿਲਮ ਦਾ ਨਿਰਦੇਸ਼ਨ ਭੁਪਿੰਦਰ ਸਿੰਘ ਬਮਰ੍ਹਾ ਦੁਆਰਾ ਕੀਤਾ ਜਾ ਰਿਹਾ ਹੈ, ਜੋ ਇਸ ਫਿਲਮ ਨਾਲ ਪਾਲੀਵੁੱਡ 'ਚ ਬਤੌਰ ਫਿਲਮਕਾਰ ਇੱਕ ਪ੍ਰਭਾਵੀ ਆਗਾਜ਼ ਵੱਲ ਵਧਣ ਜਾ ਰਹੇ ਜਾ ਰਹੇ ਹਨ।
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਲਦ ਮਨਾਏ ਜਾਣ ਵਾਲੇ 555 ਜਨਮ ਉਤਸਵ ਨੂੰ ਸਮਰਪਿਤ ਕੀਤੀ ਜਾ ਰਹੀ ਇਸ ਧਾਰਮਿਕ ਫਿਲਮ ਦੇ ਅਹਿਮ ਪਹਿਲੂਆਂ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਨਿਰਮਾਣ ਟੀਮ ਨੇ ਦੱਸਿਆ ਕਿ ਜ਼ਿੰਦਗੀ ਵਿੱਚ ਮੂਲ ਮੰਤਰ ਦਾ ਹੋਣਾ ਅਤੇ ਹਰ ਇਨਸਾਨ ਦਾ ਇਸ ਨਾਲ ਜੁੜਿਆ ਹੋਇਆ ਰਹਿਣਾ ਬਹੁਤ ਜ਼ਰੂਰੀ ਹੈ, ਜਿਸ ਦੀ ਸਾਡੀ ਸਾਰਿਆਂ ਦੀ ਜ਼ਿੰਦਗੀ 'ਚ ਜੋ ਮਹੱਤਤਾ ਹੈ, ਉਸੇ ਉਪਰ ਹੀ ਆਧਾਰਿਤ ਹੈ ਉਕਤ ਫਿਲਮ, ਜੋ ਕੁਝ ਨਿਵੇਕਲਾ ਸਿਨੇਮਾ ਵੇਖਣ ਦੀ ਤਾਂਘ ਰੱਖਦੇ ਦਰਸ਼ਕਾਂ ਨੂੰ ਤਰੋ-ਤਾਜ਼ਗੀ ਭਰੀ ਸਿਨੇਮਾ ਸਿਰਜਨਾ ਦਾ ਅਹਿਸਾਸ ਕਰਵਾਏਗੀ, ਉਥੇ ਸਿੱਖ ਇਤਿਹਾਸ, ਗੁਰੂਆਂ ਦੇ ਫਲਸਫੇ ਨਾਲ ਜੋੜਨ ਵਿੱਚ ਵੀ ਅਹਿਮ ਭੂਮਿਕਾ ਨਿਭਾਵੇਗੀ।
ਪੰਜਾਬ ਦੇ ਵੱਖ-ਵੱਖ ਹਿੱਸਿਆਂ ਅਤੇ ਧਾਰਮਿਕ ਅਸਥਾਨਾਂ ਉੱਪਰ ਫਿਲਮਾਈ ਜਾ ਰਹੀ ਇਸ ਫਿਲਮ ਦੀ ਸਟਾਰ-ਕਾਸਟ ਦੀ ਗੱਲ ਕਰੀਏ ਤਾਂ ਇਸ ਵਿੱਚ ਗੁਰਪ੍ਰੀਤ ਘੁੱਗੀ, ਸ਼ਵਿੰਦਰ ਮਾਹਲ, ਨਿਰਮਲ ਰਿਸ਼ੀ, ਗੁਰਪ੍ਰੀਤ ਭੰਗੂ, ਸੀਮਾ ਕੌਸ਼ਲ, ਰਾਜ ਧਾਲੀਵਾਲ, ਮਿੰਨੀ ਮੇਹਰ ਮਿੱਤਲ, ਸੁਗਲੀ ਜੁਗਲੀ, ਸ਼ੰਤੋਸ਼ ਮਲਹੋਤਰਾ ਆਦਿ ਸ਼ੁਮਾਰ ਹਨ, ਜੋ ਕਾਫ਼ੀ ਪ੍ਰਭਾਵੀ ਅਤੇ ਅਲਹਦਾ ਕਿਰਦਾਰਾਂ ਵਿੱਚ ਨਜ਼ਰ ਆਉਣਗੇ।
ਇਹ ਵੀ ਪੜ੍ਹੋ: