ETV Bharat / entertainment

ਬੈਕ-ਟੂ-ਬੈਕ ਦੋ ਹਿੱਟ ਫਿਲਮਾਂ ਦੇਣ ਤੋਂ ਬਾਅਦ ਪਰਿਵਾਰ ਨਾਲ ਘੁੰਮਣ ਨਿਕਲੀ ਨੀਰੂ ਬਾਜਵਾ, ਦੇਖੋ ਤਿੰਨਾਂ ਧੀਆਂ ਨਾਲ ਸ਼ਾਨਦਾਰ ਤਸਵੀਰਾਂ - Neeru Bajwa - NEERU BAJWA

Neeru Bajwa Went Out With Family: ਇਸ ਸਾਲ ਨੀਰੂ ਬਾਜਵਾ ਨੇ ਪੰਜਾਬੀ ਸਿਨੇਮਾ ਪ੍ਰੇਮੀਆਂ ਨੂੰ ਦੋ ਹਿੱਟ ਫਿਲਮਾਂ ਦਿੱਤੀਆਂ ਹਨ, ਜਿਸ ਤੋਂ ਬਾਅਦ ਹੁਣ ਅਦਾਕਾਰਾ ਆਪਣੇ ਪਰਿਵਾਰ ਨਾਲ ਖਾਸ ਸਮਾਂ ਬਤੀਤ ਕਰ ਰਹੀ ਹੈ।

Neeru Bajwa
Neeru Bajwa (instagram)
author img

By ETV Bharat Entertainment Team

Published : Sep 4, 2024, 2:48 PM IST

ਚੰਡੀਗੜ੍ਹ: ਨੀਰੂ ਬਜਾਵਾ ਪੰਜਾਬੀ ਸਿਨੇਮਾ ਦੀ ਸ਼ਾਨਦਾਰ ਅਦਾਕਾਰਾ ਹੈ, ਅਦਾਕਾਰਾ ਨੇ ਇਸ ਸਾਲ ਬੈਕ-ਟੂ-ਬੈਕ ਦੋ ਹਿੱਟ ਫਿਲਮਾਂ ਦਿੱਤੀਆਂ ਹਨ, ਪਹਿਲੀ ਫਿਲਮ 'ਸ਼ਾਯਰ' ਵਿੱਚ ਅਦਾਕਾਰਾ ਨੇ ਸਤਿੰਦਰ ਸਰਤਾਜ ਨਾਲ ਕਿਰਦਾਰ ਨਿਭਾਇਆ, ਜਿਸ ਨੂੰ ਦਰਸ਼ਕਾਂ ਅਤੇ ਆਲੋਚਕਾਂ ਦੋਵਾਂ ਵੱਲੋਂ ਕਾਫੀ ਪਿਆਰ ਦਿੱਤਾ ਗਿਆ।

ਇਸ ਤੋਂ ਬਾਅਦ ਜੂਨ ਵਿੱਚ ਅਦਾਕਾਰਾ ਦੀ ਫਿਲਮ 'ਜੱਟ ਐਂਡ ਜੂਲੀਅਟ 3' ਰਿਲੀਜ਼ ਹੋਈ, ਜਿਸ ਨੇ ਪੁਰਾਣੇ ਸਾਰੇ ਰਿਕਾਰਡ ਤੋੜ ਦਿੱਤੇ ਅਤੇ ਪੰਜਾਬੀ ਸਿਨੇਮਾ ਦੀ ਸਭ ਤੋਂ ਜਿਆਦਾ ਕਮਾਈ ਕਰਨ ਵਾਲੀ ਫਿਲਮ ਬਣ ਗਈ। ਇਸ ਫਿਲਮ ਵਿੱਚ ਅਦਾਕਾਰਾ ਦੇ ਨਾਲ ਦਿਲਜੀਤ ਦੁਸਾਂਝ ਨੇ ਮੁੱਖ ਭੂਮਿਕਾ ਨਿਭਾਈ।

ਇਸ ਸਭ ਦੇ ਨਾਲ-ਨਾਲ ਅਦਾਕਾਰਾ ਆਪਣੀ ਨਿੱਜੀ ਜ਼ਿੰਦਗੀ ਨਾਲ ਹੀ ਹਮੇਸ਼ਾ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ, ਹਾਲ ਹੀ ਵਿੱਚ ਅਦਾਕਾਰਾ ਨੇ ਆਪਣੇ ਆਲੀਸ਼ਾਨ ਘਰ ਵਿੱਚ ਆਪਣੀਆਂ ਤਿੰਨੋਂ ਧੀਆਂ ਨਾਲ ਸ਼ਾਨਦਾਰ ਜਨਮਦਿਨ ਮਨਾਇਆ। ਹੁਣ ਅਦਾਕਾਰਾ ਆਪਣੇ ਪਰਿਵਾਰ ਨਾਲ ਖਾਸ ਸਮਾਂ ਬਤੀਤ ਕਰ ਰਹੀ ਹੈ। ਇਸ ਦੀ ਝਲਕ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਉਤੇ ਸਾਂਝੀ ਕੀਤੀ ਹੈ।

ਦਰਅਸਲ, ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਉਤੇ ਕੁੱਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਅਤੇ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ਹੈ, 'ਇਸ ਲਈ ਮੈਂ ਇੱਕ ਸਾਹਸ 'ਤੇ ਜਾਣ ਦਾ ਫੈਸਲਾ ਕੀਤਾ, ਕੁਝ ਅਜਿਹਾ ਜੋ ਮੈਂ ਆਮ ਤੌਰ 'ਤੇ ਨਹੀਂ ਕਰਦੀ, ਮੈਂ ਆਪਣੇ ਪਰਿਵਾਰ ਨੂੰ ਹੈਰਾਨ ਕਰਨ ਦਾ ਫੈਸਲਾ ਕੀਤਾ। ਅਸੀਂ ਬਹੁਤ ਮਜ਼ੇ ਵਿੱਚ ਹਾਂ, ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ, ਕੁਦਰਤ ਵਿੱਚ, ਝੀਲ ਉਤੇ। ਮੈਂ ਤੁਹਾਨੂੰ ਸਾਰਿਆਂ ਨੂੰ ਉਹਨਾਂ ਨੂੰ ਇੱਕ ਵਾਰ ਦੇਖਣ ਦੀ ਸਿਫਾਰਸ਼ ਕਰਦੀ ਹਾਂ, ਇਹ ਯਾਦਗਾਰ ਰਹੇਗਾ, ਮੈਂ ਵਾਅਦਾ ਕਰਦੀ ਹਾਂ।'

ਇਸ ਦੌਰਾਨ ਜੇਕਰ ਤਸਵੀਰਾਂ ਦੀ ਗੱਲ ਕਰੀਏ ਤਾਂ ਤਸਵੀਰਾਂ ਵਿੱਚ ਅਦਾਕਾਰਾ ਕੁਦਰਤ ਦੀ ਗੋਦ ਵਿੱਚ ਆਪਣੇ ਪਤੀ ਅਤੇ ਆਪਣੀਆਂ ਧੀਆਂ ਨਾਲ ਆਨੰਦ ਲੈਂਦੀ ਨਜ਼ਰ ਆ ਰਹੀ ਹੈ। ਪ੍ਰਸ਼ੰਸਕ ਵੀ ਇੰਨ੍ਹਾਂ ਤਸਵੀਰਾਂ ਨੂੰ ਦੇਖ ਕੇ ਪਿਆਰੇ ਪਿਆਰੇ ਕਮੈਂਟ ਕਰ ਰਹੇ ਹਨ।

ਇਸ ਦੌਰਾਨ ਜੇਕਰ ਵਰਕਫਰੰਟ ਦੀ ਗੱਲ ਕਰੀਏ ਤਾਂ ਅਦਾਕਾਰਾ ਇਸ ਸਮੇਂ ਆਪਣੀਆਂ ਕਈ ਫਿਲਮਾਂ ਨੂੰ ਲੈ ਕੇ ਚਰਚਾ ਬਟੋਰ ਰਹੀ ਹੈ, ਜਿਸ ਵਿੱਚ 'ਸ਼ੁਕਰਾਨਾ' ਅਤੇ 'ਵਾਹ ਨੀ ਪੰਜਾਬਣੇ' ਸ਼ਾਮਲ ਹਨ। ਇਸ ਤੋਂ ਇਲਾਵਾ ਅਦਾਕਾਰਾ ਕੋਲ ਇੱਕ ਬਾਲੀਵੁੱਡ ਫਿਲਮ ਵੀ ਹੈ, ਜਿਸ ਵਿੱਚ ਬਾਜਵਾ ਅਜੇ ਦੇਵਗਨ ਨਾਲ ਸਕ੍ਰੀਨ ਸਾਂਝੀ ਕਰਦੀ ਨਜ਼ਰ ਆਵੇਗੀ।

ਇਹ ਵੀ ਪੜ੍ਹੋ:

ETV Bharat Logo

Copyright © 2024 Ushodaya Enterprises Pvt. Ltd., All Rights Reserved.