ETV Bharat / entertainment

ਮੁੰਬਈ ਤੋਂ ਵੋਟ ਪਾਉਣ ਚੰਡੀਗੜ੍ਹ ਪਹੁੰਚੇ ਅਦਾਕਾਰ ਆਯੁਸ਼ਮਾਨ ਖੁਰਾਨਾ, ਸਭ ਨੂੰ ਵੋਟ ਪਾਉਣ ਦੀ ਕੀਤੀ ਅਪੀਲ - Ayushmann Khurrana - AYUSHMANN KHURRANA

Actor Ayushmann Khurrana: ਬਾਲੀਵੁੱਡ ਐਕਟਰ ਆਯੁਸ਼ਮਾਨ ਖੁਰਾਨਾ ਆਪਣੇ ਹੋਮਟਾਊਨ ਚੰਡੀਗੜ੍ਹ ਵਿੱਚ ਸ਼ਨੀਵਾਰ ਨੂੰ ਵੋਟ ਦਾ ਭੁਗਤਾਨ ਕਰਨ ਪਹੁੰਚੇ। ਖਾਸ ਗੱਲ ਇਹ ਹੈ ਕਿ ਅਦਾਕਾਰ ਵੋਟ ਲਈ ਸਪੈਸ਼ਲ ਮੁੰਬਈ ਤੋਂ ਆਏ ਹਨ।

Actor Ayushmann Khurrana
Actor Ayushmann Khurrana (instagram)
author img

By ETV Bharat Entertainment Team

Published : Jun 1, 2024, 3:11 PM IST

ਬਾਲੀਵੁੱਡ ਐਕਟਰ ਆਯੁਸ਼ਮਾਨ ਖੁਰਾਨਾ (etv bharat)

ਚੰਡੀਗੜ੍ਹ: ਦੇਸ਼ਭਰ ਵਿੱਚ ਲੋਕ ਸਭਾ ਚੋਣਾਂ ਦੇ ਸੱਤਵੇਂ ਪੜਾਅ ਲਈ ਵੋਟਿੰਗ ਸਵੇਰ ਚੱਲ ਰਹੀ ਹੈ। ਲੋਕ ਵੱਧ-ਚੜ੍ਹ ਕੇ ਵੋਟ ਪ੍ਰਕਿਰਿਆ ਵਿੱਚ ਹਿੱਸਾ ਲੈ ਰਹੇ ਹਨ। ਇਸੇ ਤਰ੍ਹਾਂ ਬਾਲੀਵੁੱਡ ਅਦਾਕਾਰ ਆਯੁਸ਼ਮਾਨ ਖੁਰਾਨਾ ਵੀ 1 ਜੂਨ ਨੂੰ ਆਪਣੇ ਜੱਦੀ ਸ਼ਹਿਰ ਚੰਡੀਗੜ੍ਹ ਵਿੱਚ ਆਪਣੀ ਵੋਟ ਪਾਉਣ ਪਹੁੰਚੇ।

ਇਸ ਦੌਰਾਨ ਅਦਾਕਾਰ ਨੇ ਮੀਡੀਆ ਨਾਲ ਗੱਲਬਾਤ ਕੀਤੀ ਅਤੇ ਸਭ ਨੂੰ ਆਪਣੀ ਵੋਟ ਪਾਉਣ ਦੀ ਅਪੀਲ ਕੀਤੀ। ਅਦਾਕਾਰ ਨੇ ਕਿਹਾ ਕਿ 'ਹਰ ਵਿਅਕਤੀ ਨੂੰ ਚੋਣ ਪ੍ਰਕਿਰਿਆ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਅਤੇ ਆਪਣੀ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਸਾਨੂੰ ਸਾਰਿਆਂ ਨੂੰ ਅਜਿਹੇ ਨੇਤਾਵਾਂ ਦੀ ਚੋਣ ਕਰਨ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ ਜੋ ਅਗਲੇ ਪੰਜ ਸਾਲਾਂ ਲਈ ਸੰਸਦ ਵਿੱਚ ਸਾਡੀ ਪ੍ਰਤੀਨਿਧਤਾ ਕਰਨਗੇ।'

ਇਸ ਤੋਂ ਇਲਾਵਾ ਅਦਾਕਾਰ ਆਯੁਸ਼ਮਾਨ ਨੇ ਕਿਹਾ, 'ਮੈਂ ਆਪਣੀ ਵੋਟ ਪਾਉਣ ਲਈ ਖਾਸ ਤੌਰ 'ਤੇ ਮੁੰਬਈ ਤੋਂ ਇੱਥੇ ਆਇਆ ਹਾਂ। ਮੈਨੂੰ ਬਹੁਤ ਚੰਗਾ ਮਹਿਸੂਸ ਹੋ ਰਿਹਾ ਹੈ। ਮੈਂ ਸਾਰਿਆਂ ਨੂੰ ਆਪਣੀ ਪਸੰਦ ਦੀ ਸਰਕਾਰ ਬਣਾਉਣ ਲਈ ਆਪਣੀ ਵੋਟ ਪਾਉਣ ਦੀ ਅਪੀਲ ਕਰਨਾ ਚਾਹੁੰਦਾ ਹਾਂ।" ਕੱਪੜਿਆਂ ਦੀ ਗੱਲ ਕਰੀਏ ਤਾਂ ਅਦਾਕਾਰ ਨੇ ਅਸਮਾਨੀ ਸ਼ਰਟ ਨਾਲ ਨੀਲੇ ਰੰਗ ਦੀ ਪੈਂਟ ਪਾਈ ਹੋਈ ਸੀ, ਇਸ ਤੋਂ ਇਲਾਵਾ ਅਦਾਕਾਰ ਨੇ ਕਾਲੀ ਐਨਕਾਂ ਵੀ ਲਾਈਆਂ ਹੋਈਆਂ ਸਨ।

ਵਰਕਫਰੰਟ ਦੀ ਗੱਲ ਕਰੀਏ ਤਾਂ ਆਯੁਸ਼ਮਾਨ ਖੂਬਸੂਰਤ ਅਦਾਕਾਰਾ ਸਾਰਾ ਅਲੀ ਖਾਨ ਦੇ ਨਾਲ ਇੱਕ ਐਕਸ਼ਨ ਕਾਮੇਡੀ ਵਿੱਚ ਨਜ਼ਰ ਆਉਣਗੇ, ਜਿਸ ਨੂੰ ਫਿਲਮ ਨਿਰਮਾਤਾ ਕਰਨ ਜੌਹਰ ਅਤੇ ਗੁਨੀਤ ਮੋਂਗਾ ਦੁਆਰਾ ਨਿਰਮਿਤ ਕੀਤਾ ਜਾਵੇਗਾ। ਅਦਾਕਾਰ ਦੀ ਪਿਛਲੀ ਰਿਲੀਜ਼ 'ਡ੍ਰੀਮ ਗਰਲ 2' ਹੈ, ਜਿਸ ਨੇ ਬਾਕਸ ਆਫਿਸ ਉਤੇ ਕਾਫੀ ਚੰਗੀ ਕਮਾਈ ਕੀਤੀ ਸੀ। ਆਲੋਚਕਾਂ ਅਤੇ ਪ੍ਰਸ਼ੰਸਕਾਂ ਦੋਵਾਂ ਨੇ ਫਿਲਮ ਨੂੰ ਕਾਫੀ ਪਸੰਦ ਕੀਤਾ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.