ਮੁੰਬਈ (ਬਿਊਰੋ): ਬਾਲੀਵੁੱਡ ਸਟਾਰ ਕਾਰਤਿਕ ਆਰੀਅਨ ਅਤੇ ਤ੍ਰਿਪਤੀ ਡਿਮਰੀ ਸਟਾਰਰ ਫਿਲਮ 'ਆਸ਼ਿਕੀ 3' ਜਿਸ ਦਾ ਹੁਣ ਨਾਂਅ 'ਤੂੰ ਹੈ ਆਸ਼ਿਕੀ' ਕਾਨੂੰਨੀ ਮੁਸੀਬਤ 'ਚ ਫਸ ਗਈ ਹੈ। ਫਿਲਮ 'ਆਸ਼ਿਕੀ 3' 'ਤੇ ਕਲਾਸਿਕ ਫਿਲਮ 'ਬਸੇਰਾ' ਦੀ ਕਹਾਣੀ ਚੋਰੀ ਕਰਨ ਦਾ ਇਲਜ਼ਾਮ ਲੱਗਿਆ ਹੈ।
ਫਿਲਮ 'ਬਸੇਰਾ' ਦੇ ਨਿਰਮਾਤਾ ਰਮੇਸ਼ ਬਹਿਲ (ਮ੍ਰਿਤਕ) ਦੇ ਪਰਿਵਾਰਕ ਮੈਂਬਰਾਂ ਨੇ ਫਿਲਮ 'ਆਸ਼ਿਕੀ 3' ਦੇ ਨਿਰਮਾਤਾ ਅਤੇ ਟੀ-ਸੀਰੀਜ਼ ਦੇ ਮਾਲਕ ਭੂਸ਼ਣ ਕੁਮਾਰ ਨੂੰ ਉਨ੍ਹਾਂ ਦੇ ਦਿੱਲੀ ਅਤੇ ਮੁੰਬਈ ਦਫਤਰਾਂ 'ਤੇ ਕਾਨੂੰਨੀ ਨੋਟਿਸ ਭੇਜਿਆ ਹੈ।
'ਆਸ਼ਿਕੀ 3' ਦੇ ਨਿਰਮਾਤਾਵਾਂ ਨੂੰ ਕਾਨੂੰਨੀ ਨੋਟਿਸ: ਫਿਲਮ 'ਬਸੇਰਾ' 1981 ਵਿੱਚ ਬਣੀ ਸੀ। ਇਸ ਵਿੱਚ ਸ਼ਸ਼ੀ ਕਪੂਰ, ਰਾਖੀ ਅਤੇ ਰੇਖਾ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਸਨ। ਮੀਡੀਆ ਰਿਪੋਰਟਾਂ ਮੁਤਾਬਕ ਕਾਨੂੰਨੀ ਨੋਟਿਸ 'ਚ ਦਾਅਵਾ ਕੀਤਾ ਗਿਆ ਹੈ ਕਿ ਫਿਲਮ 'ਆਸ਼ਿਕੀ 3' ਦੀ ਕਹਾਣੀ ਉਨ੍ਹਾਂ ਦੀ ਫਿਲਮ 'ਬਸੇਰਾ' 'ਤੇ ਆਧਾਰਿਤ ਹੈ।
ਬਹਿਲ ਪਰਿਵਾਰ ਦੇ ਵਕੀਲ ਵੱਲੋਂ 'ਆਸ਼ਿਕੀ 3' ਦੇ ਨਿਰਮਾਤਾਵਾਂ ਨੂੰ ਭੇਜੇ ਨੋਟਿਸ 'ਚ ਲਿਖਿਆ ਗਿਆ ਹੈ ਕਿ ਫਿਲਮ ਬਸੇਰਾ ਦੀ ਆਈਪੀਆਰ ਸਮੱਗਰੀ, ਕਹਾਣੀ ਅਤੇ ਕਿਰਦਾਰਾਂ ਦੀ ਵਰਤੋਂ ਬਿਨਾਂ ਕਿਸੇ ਇਜਾਜ਼ਤ ਦੇ ਨਹੀਂ ਕੀਤੀ ਜਾ ਸਕਦੀ ਕਿਉਂਕਿ ਬਸੇਰਾ ਦੇ ਅਧਿਕਾਰ ਅਜੇ ਵੀ ਉਨ੍ਹਾਂ ਕੋਲ ਹਨ। ਉੱਥੇ ਹੀ ਆਸ਼ਿਕੀ 3 ਨੂੰ ਲੈ ਕੇ ਮਿਲੇ ਨੋਟਿਸ 'ਤੇ ਟੀ-ਸੀਰੀਜ਼ ਵੱਲੋਂ ਅਜੇ ਤੱਕ ਕੋਈ ਜਵਾਬ ਨਹੀਂ ਆਇਆ ਹੈ। ਇਸ ਦੇ ਨਾਲ ਹੀ ਇਸ ਮਾਮਲੇ 'ਤੇ ਭੂਸ਼ਣ ਕੁਮਾਰ ਦੇ ਪਰਿਵਾਰ ਨੇ ਕੋਈ ਬਿਆਨ ਨਹੀਂ ਦਿੱਤਾ ਹੈ।
ਤੁਹਾਨੂੰ ਦੱਸ ਦੇਈਏ ਕਿ ਕਾਰਤਿਕ ਆਰੀਅਨ 23 ਫਰਵਰੀ ਦੀ ਸ਼ਾਮ ਨੂੰ ਬੈਂਗਲੁਰੂ ਦੇ ਚਿੰਨਾਸਵਾਮੀ ਸਟੇਡੀਅਮ ਵਿੱਚ ਹੋਣ ਵਾਲੇ ਮਹਿਲਾ ਪ੍ਰੀਮੀਅਰ ਲੀਗ (ਕ੍ਰਿਕੇਟ) ਦੇ ਉਦਘਾਟਨ ਸਮਾਰੋਹ ਵਿੱਚ ਡਾਂਸ ਕਰਨਗੇ। ਸ਼ਾਹਰੁਖ ਖਾਨ, ਵਰੁਣ ਧਵਨ, ਟਾਈਗਰ ਸ਼ਰਾਫ ਸਮੇਤ ਕਈ ਸਿਤਾਰੇ ਇਸ 'ਚ ਆਪਣੀ ਸ਼ਾਨਦਾਰ ਪਰਫਾਰਮੈਂਸ ਦੇਣ ਜਾ ਰਹੇ ਹਨ। ਇਸ ਤੋਂ ਇਲਾਵਾ ਹਾਲ ਹੀ ਵਿੱਚ ਕਾਰਤਿਕ ਆਰੀਅਨ ਅਤੇ ਤ੍ਰਿਪਤੀ ਡਿਮਰੀ ਦੀ ਇੱਕ ਹੋਰ ਫਿਲਮ ਦਾ ਵੀ ਐਲਾਨ ਕੀਤਾ ਗਿਆ ਹੈ।