ETV Bharat / education-and-career

CUET UG ਐਪਲੀਕੇਸ਼ਨ ਫਾਰਮ ਵਿਚਲੀਆਂ ਗਲਤੀਆਂ ਨੂੰ ਠੀਕ ਕਰਨ ਦਾ ਅੱਜ ਹੈ ਆਖਰੀ ਮੌਕਾ, ਇਸ ਦਿਨ ਆਯੋਜਿਤ ਹੋਵੇਗੀ ਪ੍ਰੀਖਿਆ - CUET UG 2024 - CUET UG 2024

CUET UG 2024: ਨੈਸ਼ਨਲ ਟੈਸਟਿੰਗ ਏਜੰਸੀ ਵੱਲੋ CUET UG ਐਪਲੀਕੇਸ਼ਨ ਫਾਰਮ ਵਿਚਲੀਆਂ ਗਲਤੀਆਂ ਨੂੰ ਠੀਕ ਕਰਨ ਲਈ ਵਿੰਡੋ ਲਾਈਵ ਕੀਤੀ ਜਾ ਚੁੱਕੀ ਹੈ। ਜੇਕਰ ਫਾਰਮ ਭਰਦੇ ਸਮੇਂ ਤੁਹਾਡੇ ਤੋਂ ਕੋਈ ਗਲਤੀ ਹੋ ਗਈ ਹੈ, ਤਾਂ ਅੱਜ ਤੁਸੀਂ ਉਨ੍ਹਾਂ ਗਲਤੀਆਂ ਨੂੰ ਔਨਲਾਈਨ ਠੀਕ ਕਰ ਸਕਦੇ ਹੋ। ਅੱਜ ਤੋਂ ਬਾਅਦ ਸੁਧਾਰ ਵਿੰਡੋ ਬੰਦ ਕਰ ਦਿੱਤੀ ਜਾਵੇਗੀ।

CUET UG 2024
CUET UG 2024
author img

By ETV Bharat Punjabi Team

Published : Apr 7, 2024, 3:56 PM IST

ਹੈਦਰਾਬਾਦ: CUET UG 'ਚ ਸ਼ਾਮਲ ਹੋਣ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਲਈ ਵੱਡੀ ਖਬਰ ਸਾਹਮਣੇ ਆਈ ਹੈ। ਜੇਕਰ ਉਮੀਦਵਾਰਾਂ ਤੋਂ ਐਪਲੀਕੇਸ਼ਨ ਫਾਰਮ ਭਰਦੇ ਸਮੇਂ ਕੋਈ ਗਲਤੀ ਹੋ ਗਈ ਹੈ, ਤਾਂ ਤੁਸੀਂ ਅੱਜ ਇਨ੍ਹਾਂ ਗਲਤੀਆਂ 'ਚ ਸੁਧਾਰ ਕਰ ਸਕਦੇ ਹੋ। ਸੁਧਾਰ ਵਿੰਡੋ NTA ਦੀ ਅਧਿਕਾਰਿਤ ਵੈੱਬਸਾਈਟ exams.nta.ac.in/CUET-UG 'ਤੇ ਲਾਈਵ ਹੈ। ਉਮੀਦਵਾਰ ਵੈੱਬਸਾਈਟ 'ਤੇ ਜਾ ਕੇ ਇਸ ਪੇਜ 'ਤੇ ਉਪਲਬਧ ਕਰਵਾਏ ਗਏ ਲਿੰਕ ਤੋਂ ਸੁਧਾਰ ਕਰ ਸਕਦੇ ਹਨ। ਇਸ ਗੱਲ ਦਾ ਧਿਆਨ ਰੱਖੋ ਕਿ ਗਲਤੀਆਂ ਨੂੰ ਠੀਕ ਕਰਨ ਦਾ ਅੱਜ ਆਖਰੀ ਮੌਕਾ ਹੈ। ਅੱਜ ਤੋ ਬਾਅਦ ਸੁਧਾਰ ਵਿੰਡੋ ਬੰਦ ਕਰ ਦਿੱਤੀ ਜਾਵੇਗੀ।

ਐਪਲੀਕੇਸ਼ਨ ਫਾਰਮ 'ਚ ਇਸ ਤਰ੍ਹਾਂ ਕਰੋ ਸੁਧਾਰ: CUET UG ਐਪਲੀਕੇਸ਼ਨ 'ਚ ਸੁਧਾਰ ਕਰਨ ਲਈ ਅਧਿਕਾਰਿਤ ਵੈੱਬਸਾਈਟ 'ਤੇ exams.nta.ac.in/CUET-UG ਜਾਓ। ਵੈੱਬਸਾਈਟ ਦੇ ਹੋਮ ਪੇਜ 'ਤੇ ਤੁਹਾਨੂੰ CUET (UG) - 2024 Click Here for Login 'ਤੇ ਕਲਿੱਕ ਕਰਨਾ ਹੋਵੇਗਾ। ਇਸ ਤੋਂ ਬਾਅਦ ਐਪਲੀਕੇਸ਼ਨ ਨੰਬਰ, ਪਾਸਵਰਡ ਦਰਜ ਕਰਕੇ ਲੌਗਇਨ ਕਰੋ। ਹੁਣ ਤੁਸੀਂ ਸੁਧਾਰ ਕਰ ਸਕੋਗੇ। ਸੁਧਾਰ ਕਰਨ ਤੋਂ ਬਾਅਦ ਫਾਰਮ ਨੂੰ ਸਬਮਿਟ ਕਰ ਦਿਓ।

CUET UG ਦੀ ਪ੍ਰੀਖਿਆ: CUET UG ਦੀ ਪ੍ਰੀਖਿਆ 'ਚ ਭਾਗ ਲੈਣ ਵਾਲੇ ਵਿਦਿਆਰਥੀਆਂ ਲਈ ਦੇਸ਼ਭਰ 'ਚ ਨਿਰਧਾਰਿਤ ਪ੍ਰੀਖਿਆ ਕੇਦਰਾਂ 'ਤੇ ਪ੍ਰੀਖਿਆ ਦਾ ਆਯੋਜਨ 15 ਤੋਂ 31 ਮਈ ਤੱਕ ਕੀਤਾ ਜਾਵੇਗਾ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਸ ਪ੍ਰੀਖਿਆ ਦਾ ਆਯੋਜਨ 13 ਭਾਸ਼ਾਵਾਂ 'ਚ ਕਰਵਾਇਆ ਜਾ ਰਿਹਾ ਹੈ। ਪ੍ਰੀਖਿਆ ਲਈ ਉਮੀਦਵਾਰਾਂ ਦੇ ਐਡਮਿਟ ਕਾਰਡ ਪ੍ਰੀਖਿਆ ਦੀਆਂ ਤਰੀਕਾਂ ਤੋਂ ਕੁਝ ਦਿਨ ਪਹਿਲਾ ਡਾਊਨਲੋਡ ਕਰਵਾ ਦਿੱਤੇ ਜਾਣਗੇ। ਪ੍ਰੀਖਿਆਂ ਕੇਂਦਰਾਂ 'ਚ ਜਾਂਦੇ ਸਮੇਂ ਵਿਦਿਆਰਥੀ ਐਡਮਿਟ ਕਾਰਡ ਅਤੇ ਪਹਿਚਾਣ ਪੱਤਰ ਜ਼ਰੂਰ ਨਾਲ ਲੈ ਕੇ ਜਾਣ। ਬਿਨ੍ਹਾਂ ਐਡਮਿਟ ਕਾਰਡ ਦੇ ਤੁਹਾਨੂੰ ਪ੍ਰੀਖਿਆ 'ਚ ਬੈਠਣ ਨਹੀਂ ਦਿੱਤਾ ਜਾਵੇਗਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.