ਹੈਦਰਾਬਾਦ: UPSC ਸਿਵਲ ਸੇਵਾਵਾਂ ਪ੍ਰੀਖਿਆ ਦੀਆਂ ਤਿਆਰੀਆਂ 'ਚ ਲੱਗੇ ਉਮੀਦਵਾਰਾਂ ਲਈ ਇੱਕ ਜ਼ਰੂਰੀ ਖਬਰ ਸਾਹਮਣੇ ਆਈ ਹੈ। UPSC ਵੱਲੋਂ ਇਸ ਪ੍ਰੀਖਿਆ ਨੂੰ ਲੋਕਸਭਾ ਚੋਣਾਂ ਦੇ ਚਲਦਿਆਂ ਮੁਲਤਵੀ ਕਰ ਦਿੱਤਾ ਗਿਆ ਹੈ। ਇਹ ਪ੍ਰੀਖਿਆ ਦੇਸ਼ਭਰ 'ਚ ਨਿਰਧਾਰਿਤ ਪ੍ਰੀਖਿਆ ਕੇਂਦਰਾਂ 'ਤੇ 26 ਮਈ ਨੂੰ ਤੈਅ ਕੀਤੀ ਗਈ ਸੀ। ਇਸ ਦੌਰਾਨ ਹੁਣ ਲੋਕਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋ ਗਿਆ ਹੈ, ਜਿਸਦੇ ਚਲਦਿਆਂ ਇਸ ਪ੍ਰੀਖਿਆ ਦੀਆਂ ਤਰੀਕਾਂ ਨੂੰ ਅੱਗੇ ਵਧਾ ਦਿੱਤਾ ਗਿਆ ਹੈ। ਇਸਦੀ ਜਾਣਕਾਰੀ ਆਯੋਗ ਨੇ ਆਪਣੀ ਵੈੱਬਸਾਈਟ 'ਤੇ ਸ਼ੇਅਰ ਕੀਤੀ ਹੈ।
UPSC ਸਿਵਲ ਸੇਵਾਵਾਂ ਪ੍ਰੀਖਿਆ ਦੀਆਂ ਤਰੀਕਾਂ 'ਚ ਹੋਇਆ ਬਦਲਾਅ: UPSC ਵੱਲੋ ਦਿੱਤੀ ਗਈ ਜਾਣਕਾਰੀ ਅਨੁਸਾਰ, ਹੁਣ CSE ਪ੍ਰੀਖਿਆ ਦਾ ਆਯੋਜਨ 26 ਮਈ ਦੀ ਜਗ੍ਹਾਂ 16 ਜੂਨ 2024 ਨੂੰ ਆਯੋਜਿਤ ਕੀਤਾ ਜਾਵੇਗਾ। ਤੁਹਾਨੂੰ ਦੱਸ ਦਈਏ ਕਿ ਇਸ ਪ੍ਰੀਖਿਆ ਲਈ ਅਪਲਾਈ ਕਰਨ ਦੀ ਪ੍ਰੀਕਿਰੀਆਂ 14 ਫਰਵਰੀ ਤੋਂ 6 ਮਾਰਚ ਤੱਕ ਕੀਤੀ ਗਈ ਸੀ।
ਪ੍ਰੀਖਿਆ ਤੋਂ ਕੁਝ ਦਿਨ ਪਹਿਲਾ ਜਾਰੀ ਕੀਤੇ ਜਾਣਗੇ ਐਡਮਿਟ ਕਾਰਡ: ਜਿਹੜੇ ਉਮੀਦਵਾਰਾਂ ਨੇ ਇਸ ਪ੍ਰੀਖਿਆ 'ਚ ਸ਼ਾਮਲ ਹੋਣ ਲਈ ਅਪਲਾਈ ਕੀਤਾ ਹੈ, ਉਨ੍ਹਾਂ ਲਈ ਐਡਮਿਟ ਕਾਰਡ ਪ੍ਰੀਖਿਆ ਸ਼ੁਰੂ ਹੋਣ ਤੋਂ ਕੁਝ ਦਿਨ ਪਹਿਲਾ ਜਾਰੀ ਕਰ ਦਿੱਤੇ ਜਾਣਗੇ। ਉਮੀਦਵਾਰ ਐਡਮਿਟ ਕਾਰਡ ਸਿਰਫ਼ ਆਨਲਾਈਨ ਅਧਿਕਾਰਿਤ ਵੈੱਬਸਾਈਟ 'ਤੇ ਜਾ ਕੇ ਮੰਗੀ ਗਈ ਜਾਣਕਾਰੀ ਭਰ ਕੇ ਡਾਊਨਲੋਡ ਕਰ ਸਕਣਗੇ।
ਇੰਨੇ ਅਹੁਦਿਆਂ 'ਤੇ ਹੋਵੇਗੀ ਭਰਤੀ: ਇਸ ਭਰਤੀ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੁਆਰਾ ਕੁੱਲ 1206 ਅਹੁਦਿਆਂ 'ਤੇ ਭਰਤੀ ਕੀਤੀ ਜਾਵੇਗੀ। ਇਸ 'ਚ ਭਾਰਤੀ ਪ੍ਰਸ਼ਾਸਨਿਕ ਸੇਵਾ/ਆਈਏਐਸ ਲਈ 1056 ਅਸਾਮੀਆਂ ਰਾਖਵੀਆਂ ਹਨ, ਜਦਕਿ ਭਾਰਤੀ ਜੰਗਲਾਤ ਸੇਵਾ ਲਈ 150 ਅਸਾਮੀਆਂ ਰਾਖਵੀਆਂ ਹਨ। UPSC CSE ਪ੍ਰੀਲਿਮ ਪ੍ਰੀਖਿਆ 2024 ਨਾਲ ਸਬੰਧਤ ਹੋਰ ਜਾਣਕਾਰੀ ਲਈ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਸਕਦੇ ਹਨ।