ਹੈਦਰਾਬਾਦ: NTA ਵੱਲੋ ਜੇਈਈ ਮੇਨ ਸੈਸ਼ਨ 2 ਦੀ ਪ੍ਰੀਖਿਆ ਲਈ ਜਲਦ ਹੀ ਪ੍ਰੀਖਿਆ ਸਿਟੀ ਸਲਿੱਪ ਜਾਰੀ ਕੀਤੀ ਜਾਵੇਗੀ। ਪ੍ਰੀਖਿਆ ਸਿਟੀ ਸਲਿੱਪ ਆਨਲਾਈਨ ਵੈੱਬਸਾਈਟ jeemain.nta.ac.in 'ਤੇ ਜਾਰੀ ਹੋਵੇਗੀ। ਤੁਸੀਂ ਮੰਗੀ ਹੋਈ ਜਾਣਕਾਰੀ ਜਮ੍ਹਾਂ ਕਰਵਾ ਕੇ ਇਸਨੂੰ ਡਾਊਨਲੋਡ ਕਰ ਸਕੋਗੇ। ਪ੍ਰੀਖਿਆ ਸਿਟੀ ਸਲਿੱਪ ਦੇ ਰਾਹੀ ਉਮੀਦਵਾਰ ਆਪਣੇ ਪ੍ਰੀਖਿਆ ਸ਼ਹਿਰ ਦੀ ਜਾਣਕਾਰੀ ਹਾਸਲ ਕਰ ਸਕਦੇ ਹਨ।
ਇਸ ਤਰ੍ਹਾਂ ਕਰੋ ਪ੍ਰੀਖਿਆ ਸਿਟੀ ਸਲਿੱਪ ਡਾਊਨਲੋਡ: ਜੇਈਈ ਮੇਨ ਪ੍ਰੀਖਿਆ ਸਿਟੀ ਸਲਿੱਪ ਡਾਊਨਲੋਡ ਕਰਨ ਲਈ ਉਮੀਦਵਾਰ ਨੂੰ ਸਭ ਤੋਂ ਪਹਿਲਾ ਅਧਿਕਾਰਿਤ ਵੈੱਬਸਾਈਟ 'ਤੇ ਜਾਣਾ ਹੋਵੇਗਾ। ਵੈੱਬਸਾਈਟ ਦੇ ਹੋਮ ਪੇਜ਼ 'ਤੇ ਪ੍ਰੀਖਿਆ ਸਿਟੀ ਸਲਿੱਪ ਦੇ ਲਿੰਕ 'ਤੇ ਕਲਿੱਕ ਕਰੋ। ਹੁਣ ਤੁਹਾਨੂੰ ਮੰਗੀ ਹੋਈ ਜਾਣਕਾਰੀ ਦਰਜ ਕਰਕੇ ਸਬਮਿਟ ਕਰਨਾ ਹੋਵੇਗਾ। ਇਸ ਤੋਂ ਬਾਅਦ ਸਿਟੀ ਸਲਿੱਪ ਸਕ੍ਰੀਨ 'ਤੇ ਖੁੱਲ੍ਹ ਜਾਵੇਗੀ। ਇੱਥੋ ਤੁਸੀਂ ਪ੍ਰੀਖਿਆ ਸਿਟੀ ਸਲਿੱਪ ਨੂੰ ਡਾਊਨਲੋਡ ਕਰ ਸਕੋਗੇ।
ਐਡਮਿਟ ਕਾਰਡ ਜਲਦ ਹੋ ਸਕਦੈ ਜਾਰੀ: ਜੇਈਈ ਮੇਨ ਸੈਸ਼ਨ 2 ਪ੍ਰੀਖਿਆ ਲਈ ਐਡਮਿਟ ਕਾਰਡ ਪ੍ਰੀਖਿਆ ਦੀਆਂ ਤਰੀਕਾਂ ਤੋਂ ਕੁਝ ਦਿਨ ਪਹਿਲਾ ਜਾਰੀ ਕੀਤੇ ਜਾਣਗੇ। ਉਮੀਦਵਾਰ ਧਿਆਨ ਰੱਖਣ ਕਿ ਪ੍ਰੀਖਿਆ ਸਿਟੀ ਸਲਿੱਪ ਨੂੰ ਐਡਮਿਟ ਕਾਰਡ ਦੇ ਰੂਪ 'ਚ ਇਸਤੇਮਾਲ ਨਹੀਂ ਕੀਤਾ ਜਾ ਸਕਦਾ ਹੈ। ਜਦੋ ਵੀ ਪ੍ਰੀਖਿਆ ਦੇਣ ਕੇਂਦਰ 'ਚ ਜਾਓ, ਤਾਂ ਐਡਮਿਟ ਕਾਰਡ ਜਾਂ ਪਹਿਚਾਣ ਪੱਤਰ ਜ਼ਰੂਰ ਨਾਲ ਲੈ ਕੇ ਜਾਓ। ਬਿਨ੍ਹਾਂ ਐਡਮਿਟ ਕਾਰਡ ਜਾਂ ਪਹਿਚਾਣ ਪੱਤਰ ਦੇ ਪ੍ਰੀਖਿਆ ਕੇਂਦਰ 'ਚ ਐਂਟਰੀ ਨਹੀਂ ਮਿਲੇਗੀ।
ਜੇਈਈ ਮੇਨ ਸੈਸ਼ਨ 2 ਪ੍ਰੀਖਿਆ ਦੀਆਂ ਤਰੀਕਾਂ: ਇਸ ਪ੍ਰੀਖਿਆ ਲਈ ਤਰੀਕਾਂ ਦਾ ਐਲਾਨ ਪਹਿਲਾ ਹੀ ਹੋ ਚੁੱਕਾ ਹੈ। ਜੇਈਈ ਮੇਨ ਸੈਸ਼ਨ 2 ਪ੍ਰੀਖਿਆ ਦਾ ਆਯੋਜਨ ਦੇਸ਼ਭਰ 'ਚ ਪ੍ਰੀਖਿਆ ਕੇਂਦਰਾਂ 'ਤ 4 ਅਪ੍ਰੈਲ ਤੋਂ 14 ਅਪ੍ਰੈਲ ਤੱਕ ਕੀਤਾ ਜਾਵੇਗਾ। ਪ੍ਰੀਖਿਆ ਨਾਲ ਜੁੜੀ ਹੋਰ ਜਾਣਕਾਰੀ ਪਾਉਣ ਲਈ ਤੁਸੀਂ ਅਧਿਕਾਰਿਤ ਵੈੱਬਸਾਈਟ 'ਤੇ ਜਾ ਸਕਦੇ ਹੋ।