ਹੈਦਰਾਬਾਦ: ਪੰਜਾਬ ਦੇ ਸਕੂਲਾਂ 'ਚ ਜਮਾਤ 9ਵੀਂ ਅਤੇ 11ਵੀਂ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਲਈ ਸਰਕਾਰ ਨੇ ਇੱਕ ਵੱਡਾ ਕਦਮ ਚੁੱਕਿਆ ਹੈ। ਸਰਕਾਰ ਨੇ ਵਿਦਿਆਰਥੀਆਂ ਨੂੰ ਪ੍ਰੀਖਿਆ ਦੀ ਤਿਆਰੀ ਕਰਵਾਉਣ ਲਈ ਸਕੂਲਾਂ 'ਚ ਰੀਵਿਜ਼ਨ ਸ਼ੀਟਾਂ, ਪ੍ਰਸ਼ਨ ਪੱਤਰ ਅਤੇ ਉੱਤਰ ਪੱਤਰੀਆਂ ਤਿਆਰ ਕਰਨ ਲਈ ਪ੍ਰਤੀ ਵਿਦਿਆਰਥੀ ਦੇ ਹਿਸਾਬ ਨਾਲ 50 ਰੁਪਏ ਜਾਰੀ ਕੀਤੇ ਹਨ। ਪੰਜਾਬ ਦੇ 23 ਜਿਲ੍ਹਿਆਂ ਲਈ 1.92 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਹਾਲਾਂਕਿ, ਇਹ ਪੈਸੇ ਵਿਦਿਆਰਥੀਆਂ 'ਤੇ ਖਰਚ ਕਰਨ ਤੋਂ ਬਾਅਦ ਸਕੂਲਾਂ ਨੂੰ ਇਸਦੀ ਵਰਤੋਂ ਸਬੰਧੀ ਸਰਟੀਫਿਕੇਟ ਵੀ ਦੇਣੇ ਹੋਣਗੇ। ਇਹ ਸਰਟੀਫਿਕੇਟ 10 ਮਾਰਚ ਤੱਕ ਸਕੂਲਾਂ 'ਚ ਜਮ੍ਹਾ ਕਰਵਾਉਣੇ ਹੋਣਗੇ।
ਸਰਕਾਰ ਨੇ ਕਿਉ ਲਿਆ ਇਹ ਫੈਸਲਾ?: ਸਿੱਖਿਆ ਵਿਭਾਗ ਨੇ ਫੰਡ ਜਾਰੀ ਕਰਦੇ ਹੋਏ ਦੱਸਿਆ ਕਿ ਇਸ ਫੰਡ ਨੂੰ ਜਾਰੀ ਕਰਨ ਪਿੱਛੇ ਦਾ ਮੁੱਖ ਕਾਰਨ ਸਕੂਲਾਂ 'ਚ ਪੜ੍ਹਨ ਵਾਲੇ ਵਿਦਿਆਰਥੀ ਵਧੀਆਂ ਤਰੀਕੇ ਨਾਲ ਪ੍ਰੀਖਿਆ ਦੀ ਤਿਆਰੀ ਕਰਨ ਸਕਣ ਅਤੇ ਪ੍ਰੀਖਿਆ ਵਧੀਆਂ ਤਰੀਕੇ ਨਾਲ ਹੋ ਜਾਵੇ ਹੈ, ਕਿਉਕਿ ਸਰਕਾਰੀ ਸਕੂਲਾਂ 'ਚ ਜ਼ਿਆਦਾਤਰ ਲੋੜਵੰਦ ਘਰਾਂ ਨਾਲ ਜੁੜੇ ਬੱਚੇ ਪੜ੍ਹਾਈ ਕਰਨ ਆਉਦੇ ਹਨ। ਅਜਿਹੇ ਬੱਚਿਆ ਨੂੰ ਪੜ੍ਹਾਈ ਕਰਨ 'ਚ ਮੁਸ਼ਕਿਲ ਨਾ ਆਵੇ, ਇਸ ਸਮੱਸਿਆ ਨੂੰ ਖਤਮ ਕਰਨ ਲਈ ਸਰਕਾਰ ਨੇ ਇਹ ਫੈਸਲਾ ਲਿਆ ਹੈ।
ਇੰਟਰਨੈੱਟ ਦੀ ਸੁਵਿਧਾ: ਸਰਕਾਰੀ ਸਕੂਲਾਂ 'ਚ ਪ੍ਰਾਈਵੇਟ ਸਕੂਲਾਂ ਦੀ ਤਰਜ਼ 'ਤੇ ਹੁਣ ਇੰਟਰਨੈੱਟ ਦੀ ਸੁਵਿਧਾ ਦੇਣ ਵੱਲ ਵੀ ਕੰਮ ਸ਼ੁਰੂ ਕੀਤਾ ਗਿਆ ਹੈ। ਇਹ ਕੰਮ ਦੋ ਪੜਾਵਾਂ 'ਚ ਪੂਰਾ ਕੀਤਾ ਜਾਵੇਗਾ। ਇਸ ਲਈ ਸਿੱਖਿਆ ਵਿਭਾਗ ਨੇ BSNL ਨਾਲ ਸਾਝੇਦਾਰੀ ਕੀਤੀ ਹੈ। ਜ਼ਿਲ੍ਹਿਆਂ 'ਚ 19 ਹਜ਼ਾਰ ਸਕੂਲ ਹਨ, ਜਿੱਥੇ ਇੰਟਰਨੈੱਟ ਲਗਾਉਣ ਦੀ ਪ੍ਰੀਕਿਰੀਆਂ ਨੂੰ ਪੂਰਾ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਸੀਸੀਟੀਵੀ ਕੈਮਰੇ ਅਤੇ ਹੋਰ ਪ੍ਰੋਜੈਕਟ ਲਗਾਉਣ ਲਈ ਵੀ ਕੰਮ ਚੱਲ ਰਿਹਾ ਹੈ।