ਹੈਦਰਾਬਾਦ: ਅਗਸਤ ਮਹੀਨਾ ਸ਼ੁਰੂ ਹੋ ਚੁੱਕਾ ਹੈ। ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਨਿਯਮਾਂ 'ਚ ਬਦਲਾਅ ਦੇਖਣ ਨੂੰ ਮਿਲਦਾ ਹੈ। ਇਸ ਤਰ੍ਹਾਂ ਹੁਣ 1 ਅਗਸਤ ਨੂੰ ਵੀ ਕਈ ਨਿਯਮਾਂ 'ਚ ਬਦਲਾਅ ਕੀਤਾ ਗਿਆ ਹੈ। ਇਨ੍ਹਾਂ ਬਦਲਾਵਾਂ ਦੇ ਚੱਲਦਿਆਂ ਲੋਕਾਂ ਦੀ ਜੇਬ 'ਤੇ ਸਿੱਧਾ ਅਸਰ ਪਵੇਗਾ। ਦੱਸ ਦਈਏ ਕਿ ਅਗਲੇ ਮਹੀਨੇ LPG ਸਿਲੰਡਰਾਂ ਦੀਆਂ ਕੀਮਤਾਂ ਤੋਂ ਲੈ ਕੇ HDFC ਬੈਂਕ ਦੇ ਕ੍ਰੇਡਿਟ ਕਾਰਡ ਦੇ ਨਿਯਮਾਂ 'ਚ ਬਦਲਾਅ ਦੇਖਣ ਨੂੰ ਮਿਲੇਗਾ।
1 ਅਗਸਤ ਤੋਂ ਹੋਣ ਵਾਲੇ ਬਦਲਾਅ:-
LPG ਸਿਲੰਡਰ ਦੀਆਂ ਕੀਮਤਾਂ ਘਟਣ ਦੀ ਉਮੀਦ: ਹਰ ਮਹੀਨੇ ਪਹਿਲੀ ਤਰੀਕ ਨੂੰ LPG ਗੈਸ ਸਿਲੰਡਰ ਦੀਆਂ ਕੀਮਤਾਂ 'ਚ ਬਦਲਾਅ ਕੀਤਾ ਜਾਂਦਾ ਹੈ। ਪਿਛਲੇ ਮਹੀਨੇ ਸਰਕਾਰ ਨੇ 19 ਕਿਲੋ ਦੇ ਕਮਰਸ਼ਿਅਲ ਸਿਲੰਡਰ ਦੀਆਂ ਕੀਮਤਾਂ 'ਚ ਘਾਟਾ ਕੀਤਾ ਸੀ। ਅਜਿਹੇ 'ਚ ਉਮੀਦ ਕੀਤੀ ਜਾ ਰਹੀ ਹੈ। 1 ਅਗਸਤ ਤੋਂ ਸਰਕਾਰ ਸਿਲੰਡਰ ਦੀਆਂ ਕੀਮਤਾਂ ਘਟਾ ਸਕਦੀ ਹੈ।
ਬੈਂਕ 'ਚ ਛੁੱਟੀਆਂ: RBI ਦੀ ਅਧਿਕਾਰਿਤ ਵੈੱਬਸਾਈਟ 'ਤੇ ਦਿੱਤੀ ਗਈ ਜਾਣਕਾਰੀ ਅਨੁਸਾਰ, ਅਗਸਤ 'ਚ ਕੁੱਲ 13 ਦਿਨ ਬੈਂਕਾਂ 'ਚ ਛੁੱਟੀਆਂ ਹੋਣਗੀਆਂ। ਜੇਕਰ ਤੁਹਾਡੇ ਬੈਂਕ ਨਾਲ ਜੁੜੇ ਕੰਮ ਰਹਿੰਦੇ ਹਨ, ਤਾਂ ਬੈਂਕ ਜਾਣ ਤੋਂ ਪਹਿਲਾ ਛੁੱਟੀਆਂ ਦੀ ਲਿਸਟ ਜ਼ਰੂਰ ਦੇਖ ਲਓ।
ITR ਭਰਨ 'ਤੇ ਜ਼ੁਰਮਾਨਾ: ITR ਭਰਨ ਦੀ ਅੱਜ ਆਖਰੀ ਤਰੀਕ ਹੈ। ਜੇਕਰ ਤੁਸੀਂ ITR ਫਾਈਲ ਨਹੀਂ ਕਰਦੇ, ਤਾਂ ਤੁਹਾਨੂੰ ਜੁਰਮਾਨਾ ਭਰਨਾ ਪੈ ਸਕਦਾ ਹੈ। ਤੁਹਾਡੀ ਆਮਦਨ ਦੇ ਆਧਾਰ 'ਤੇ ਤੁਹਾਨੂੰ ਦੇਰੀ ਨਾਲ ਆਈਟੀਆਰ ਫਾਈਲ ਕਰਨ 'ਤੇ ਜੁਰਮਾਨਾ ਭਰਨਾ ਪਵੇਗਾ। ਜੇਕਰ ਤੁਹਾਡੀ ਆਮਦਨ 5 ਲੱਖ ਰੁਪਏ ਤੋਂ ਘੱਟ ਹੈ, ਤਾਂ ਜੁਰਮਾਨਾ 1,000 ਰੁਪਏ ਤੱਕ ਹੋ ਸਕਦਾ ਹੈ ਅਤੇ ਜੇਕਰ ਤੁਹਾਡੀ ਆਮਦਨ 5 ਲੱਖ ਰੁਪਏ ਤੋਂ ਵੱਧ ਹੈ, ਤਾਂ ITR ਨੂੰ ਦੇਰੀ ਨਾਲ ਫਾਈਲ ਕਰਨ 'ਤੇ 5,000 ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ।
- ਵਟਸਐਪ ਨੇ ਰੋਲਆਊਟ ਕੀਤਾ 'Manage Stickers in Bulk' ਫੀਚਰ, ਇੱਕ ਵਾਰ 'ਚ ਸਟਿੱਕਰਾਂ ਨੂੰ ਡਿਲੀਟ ਅਤੇ ਮੂਵ ਕਰ ਸਕਣਗੇ ਯੂਜ਼ਰਸ - WhatsApp Manage Stickers in Bulk
- Uber ਨੇ ਭਾਰਤ 'ਚ ਲਾਂਚ ਕੀਤਾ 'Concurrent Ride' ਫੀਚਰ, ਇੱਕ ਵਾਰ 'ਚ ਤਿੰਨ ਰਾਈਡ ਕਰ ਸਕੋਗੇ ਬੁੱਕ, ਜਾਣੋ ਕਿਵੇਂ ਕੰਮ ਕਰੇਗਾ ਇਹ ਫੀਚਰ - Uber Concurrent Ride Feature
- Realme 13 Pro 5G ਸੀਰੀਜ਼ ਲਾਂਚ, ਜਾਣੋ ਕੀਮਤ ਅਤੇ ਫੀਚਰਸ ਬਾਰੇ ਪੂਰੀ ਜਾਣਕਾਰੀ - Realme 13 Pro 5G Series Launch
ਗੂਗਲ ਮੈਪ 'ਚ ਬਦਲਾਅ: ਗੂਗਲ ਮੈਪ 'ਚ ਵੀ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ। 1 ਅਗਸਤ ਤੋਂ ਕੰਪਨੀ ਸੇਵਾ ਚਾਰਜ 70 ਫੀਸਦੀ ਤੱਕ ਘੱਟ ਕਰ ਰਹੀ ਹੈ, ਤਾਂਕਿ ਜ਼ਿਆਦਾ ਤੋਂ ਜ਼ਿਆਦਾ ਪਾਰਟਨਰ ਜੁੜ ਸਕਣ। ਆਮ ਯੂਜ਼ਰਸ ਨੂੰ ਕੋਈ ਨਵਾਂ ਚਾਰਜ ਨਹੀਂ ਦੇਣਾ ਹੋਵੇਗਾ।