ਵਿਸ਼ਾਖਾਪਟਨਮ: ਜੇਕਰ ਤੁਹਾਡੇ ਕੋਲ ਦੋਪਹੀਆ ਵਾਹਨ ਹੈ ਅਤੇ ਤੁਸੀਂ ਹਰ ਰੋਜ਼ ਘਰ ਤੋਂ ਦਫ਼ਤਰ ਅਤੇ ਦਫ਼ਤਰ ਤੋਂ ਘਰ ਜਾਣ ਲਈ ਇਸ ਦੀ ਸਵਾਰੀ ਕਰਦੇ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਦਰਅਸਲ, ਦੱਖਣੀ ਭਾਰਤੀ ਰਾਜ ਆਂਧਰਾ ਪ੍ਰਦੇਸ਼ ਦੇ ਵੱਡੇ ਸ਼ਹਿਰ ਵਿਸ਼ਾਖਾਪਟਨਮ ਵਿੱਚ ਇੱਕ ਨਵਾਂ ਨਿਯਮ ਲਾਗੂ ਹੋਣ ਜਾ ਰਿਹਾ ਹੈ। ਹੁਣ ਸਕੂਟਰ ਜਾਂ ਬਾਈਕ ਚਲਾਉਂਦੇ ਸਮੇਂ ਪਿੱਛੇ ਬੈਠੇ ਵਿਅਕਤੀ ਨੂੰ ਹਰ ਕੀਮਤ 'ਤੇ ਹੈਲਮੇਟ ਪਾਉਣਾ ਹੋਵੇਗਾ।
ਮੋਟਰ ਵਹੀਕਲ ਐਕਟ ਦੇ ਤਹਿਤ, ਸਕੂਟਰ 'ਤੇ ਸਵਾਰੀ ਕਰਦੇ ਸਮੇਂ ਹੈਲਮੇਟ ਪਹਿਨਣਾ ਲਾਜ਼ਮੀ ਹੈ। ਪਰ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਇਸਦਾ ਪਾਲਣ ਨਹੀਂ ਕੀਤਾ ਜਾਂਦਾ ਹੈ।
ਸਕੂਟਰ 'ਤੇ ਪਿੱਛੇ ਬੈਠੇ ਵਿਅਕਤੀ ਨੂੰ ਹੈਲਮੇਟ ਪਾਉਣਾ ਜ਼ਰੂਰੀ: ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਹੁਣ 1 ਸਤੰਬਰ ਤੋਂ ਵਿਸ਼ਾਖਾਪਟਨਮ 'ਚ ਸਕੂਟਰ 'ਤੇ ਪਿੱਛੇ ਬੈਠੇ ਵਿਅਕਤੀ ਨੂੰ ਨੂੰ ਹੈਲਮੇਟ ਪਾਉਣਾ ਪਵੇਗਾ। ਇਹ ਫੈਸਲਾ ਸ਼ਹਿਰ ਵਿੱਚ ਵੱਧ ਰਹੇ ਸੜਕ ਹਾਦਸਿਆਂ ਦੇ ਮੱਦੇਨਜ਼ਰ ਲਿਆ ਗਿਆ ਹੈ। ਵਿਸ਼ਾਖਾਪਟਨਮ ਦੇ ਜ਼ਿਲ੍ਹਾ ਕੁਲੈਕਟਰ, ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦੇ ਚੇਅਰਮੈਨ ਹਰੇਂਧੀਰਾ ਪ੍ਰਸਾਦ ਅਤੇ ਸ਼ਹਿਰ ਦੇ ਪੁਲਿਸ ਕਮਿਸ਼ਨਰ ਸ਼ੰਖਬ੍ਰਤ ਬਾਗਚੀ ਨੇ ਹਾਲ ਹੀ ਵਿੱਚ ਇੱਕ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਇਨ੍ਹਾਂ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਤਾਂ ਤੁਹਾਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਨਿਯਮਾਂ ਦੀ ਉਲੰਘਣਾ ਲਈ ਜੁਰਮਾਨਾ: ਵਿਸ਼ਾਖਾਪਟਨਮ ਪੁਲਿਸ ਦਾ ਕਹਿਣਾ ਹੈ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ 'ਤੇ 1035 ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦਾ ਲਾਇਸੈਂਸ ਵੀ ਤਿੰਨ ਮਹੀਨਿਆਂ ਲਈ ਮੁਅੱਤਲ ਕੀਤਾ ਜਾ ਸਕਦਾ ਹੈ। ਹੈਲਮੇਟ ਦੀ ਗੁਣਵੱਤਾ ਸਬੰਧੀ ਵੀ ਹਦਾਇਤਾਂ ਦਿੱਤੀਆਂ ਗਈਆਂ। ਸਿਰਫ ISI ਮਾਰਕ ਵਾਲੇ ਹੈਲਮੇਟ ਪਹਿਨਣ ਨੂੰ ਕਿਹਾ ਗਿਆ, ਨਹੀਂ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ। ਤੁਹਾਨੂੰ ਦੱਸ ਦਈਏ ਕਿ ਦਿੱਲੀ ਅਤੇ ਮੁੰਬਈ ਵਰਗੇ ਵੱਡੇ ਸ਼ਹਿਰਾਂ ਵਿੱਚ ਸਕੂਟਰ ਅਤੇ ਬਾਈਕ 'ਤੇ ਸਵਾਰੀਆਂ ਲਈ ਹੈਲਮੇਟ ਪਹਿਨਣ ਦਾ ਨਿਯਮ ਸਖ਼ਤੀ ਨਾਲ ਲਾਗੂ ਹੈ।
- ਕੌਣ ਹੈ SEBI ਚੀਫ ਮਾਧਵੀ ਪੁਰੀ ਬੁਚ ਦਾ ਪਤੀ ਧਵਲ ਬੁਚ, ਜਿਸ 'ਤੇ ਹਿੰਡਨਬਰਗ ਨੇ ਲਗਾਏ ਦੋਸ਼ - Who is Dhaval Buch
- ਸੇਬੀ ਮੁਖੀ ਮਾਧਬੀ ਬੁਚ ਦੀ ਅਡਾਨੀ ਦੀਆਂ ਆਫਸ਼ੋਰ ਇਕਾਈਆਂ ਵਿੱਚ ਹਿੱਸੇਦਾਰੀ, ਇਸ ਲਈ ਨਹੀਂ ਕੀਤੀ ਕੋਈ ਕਾਰਵਾਈ: ਨਿਊ ਹਿੰਡਨਬਰਗ ਰਿਪੋਰਟ - Hindenburg New Revelation
- ਹਿੰਡਨਬਰਗ ਨੇ ਟਵੀਟ ਕੀਤਾ, ਪੋਸਟ 'ਚ ਲਿਖਿਆ- ਭਾਰਤ 'ਚ ਜਲਦ ਹੀ ਕੁਝ ਵੱਡਾ ਹੋਣ ਵਾਲਾ - US Short Seller Hindenburg