ETV Bharat / business

ਸਤੰਬਰ ਦੀ ਪਹਿਲੀ ਤਰੀਕ ਤੋਂ ਹੋ ਰਹੇ ਨੇ ਕਈ ਵੱਡੇ ਬਦਲਾਅ, ਆਮ ਲੋਕਾਂ ਦੀ ਜ਼ਿੰਦਗੀ ਹੋਵੇਗੀ ਪ੍ਰਭਾਵਿਤ - Rule Change From September

author img

By ETV Bharat Business Team

Published : Aug 24, 2024, 2:04 PM IST

Updated : Aug 31, 2024, 7:10 AM IST

Change in Rule From 1 September 2024: ਅਗਸਤ ਦਾ ਮਹੀਨਾ ਖਤਮ ਹੋਣ ਜਾ ਰਿਹਾ ਹੈ। ਕੁਝ ਦਿਨਾਂ ਬਾਅਦ ਸਤੰਬਰ ਦਾ ਮਹੀਨਾ ਸ਼ੁਰੂ ਹੋ ਜਾਵੇਗਾ, ਜੋ ਹਰ ਵਾਰ ਦੀ ਤਰ੍ਹਾਂ ਕਈ ਬਦਲਾਅ ਲੈ ਕੇ ਆ ਰਿਹਾ ਹੈ।

Change in Rule From 1 September 2024
Change in Rule From 1 September 2024 (Getty Images)

ਹੈਦਰਾਬਾਦ: ਹਰ ਮਹੀਨੇ ਦੀ ਪਹਿਲੀ ਤਰੀਕ ਆਪਣੇ ਨਾਲ ਕਈ ਬਦਲਾਅ ਲੈ ਕੇ ਆਉਂਦੀ ਹੈ। ਕੁਝ ਤਬਦੀਲੀਆਂ ਚੰਗੀਆਂ ਹੁੰਦੀਆਂ ਹਨ ਅਤੇ ਕੁਝ ਮਾੜੀਆਂ। ਇਸ ਵਾਰ ਵੀ ਸਤੰਬਰ ਦੀ ਪਹਿਲੀ ਤਰੀਕ ਨਵੇਂ ਬਦਲਾਅ ਲੈ ਕੇ ਆ ਰਹੀ ਹੈ, ਜਿਸ ਨਾਲ ਆਮ ਲੋਕਾਂ ਦੀ ਜ਼ਿੰਦਗੀ ਪ੍ਰਭਾਵਿਤ ਹੋਵੇਗੀ। ਜਾਣਕਾਰੀ ਅਨੁਸਾਰ, ਇਨ੍ਹਾਂ ਬਦਲਾਅ 'ਚ ਗੈਸ ਸਿਲੰਡਰ ਦੀਆਂ ਕੀਮਤਾਂ, ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਅਤੇ ਕ੍ਰੈਡਿਟ ਕਾਰਡ ਨਾਲ ਜੁੜੇ ਨਿਯਮ ਸ਼ਾਮਲ ਹਨ। ਇਸ ਦੇ ਨਾਲ ਹੀ, ਕਰੋੜਾਂ ਸਰਕਾਰੀ ਮੁਲਾਜ਼ਮ ਵੀ ਮਹਿੰਗਾਈ ਭੱਤੇ ਦੀ ਉਡੀਕ ਕਰ ਰਹੇ ਹਨ।

ਐਲਪੀਜੀ ਗੈਸ ਸਿਲੰਡਰ ਦੀ ਕੀਮਤ: ਜੇਕਰ ਅਸੀਂ ਪਹਿਲੇ ਬਦਲਾਅ ਦੀ ਗੱਲ ਕਰੀਏ, ਤਾਂ ਇਸ 'ਚ ਪਹਿਲਾ ਬਦਲਾਅ LPG ਗੈਸ ਸਿਲੰਡਰ ਦੀਆਂ ਕੀਮਤਾਂ ਨੂੰ ਲੈ ਕੇ ਹੈ। ਗੈਸ ਕੰਪਨੀਆਂ ਹਰ ਮਹੀਨੇ ਦੀ ਪਹਿਲੀ ਤਾਰੀਕ ਨੂੰ ਦਰਾਂ ਜਾਰੀ ਕਰਦੀਆਂ ਹਨ। ਇਹ ਬਦਲਾਅ ਵਪਾਰਕ ਅਤੇ ਘਰੇਲੂ ਗੈਸ ਸਿਲੰਡਰਾਂ ਦੀਆਂ ਕੀਮਤਾਂ 'ਤੇ ਲਾਗੂ ਹੈ। ਪਿਛਲੇ ਮਹੀਨੇ ਜੁਲਾਈ 'ਚ ਸਿਲੰਡਰ ਦੀਆਂ ਕੀਮਤਾਂ 'ਚ 8.50 ਰੁਪਏ ਦਾ ਵਾਧਾ ਹੋਇਆ ਸੀ।

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਬਦਲਾਅ: ਦੂਜੇ ਨੰਬਰ 'ਤੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਹਨ। ਇਨ੍ਹਾਂ ਦੀਆਂ ਕੀਮਤਾਂ ਹਰ ਰੋਜ਼ ਅੱਪਡੇਟ ਕੀਤੀਆਂ ਜਾਂਦੀਆਂ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਨਵੇਂ ਮਹੀਨੇ ਦੇ ਪਹਿਲੇ ਦਿਨ ਕੋਈ ਝਟਕਾ ਲੱਗੇਗਾ ਜਾਂ ਰਾਹਤ ਮਿਲੇਗੀ। ਇਸ ਤੋਂ ਇਲਾਵਾ, ਸੀਐਨਜੀ-ਪੀਐਨਜੀ ਦੀਆਂ ਕੀਮਤਾਂ ਵਿੱਚ ਵੀ ਸੋਧ ਕੀਤੀ ਗਈ ਹੈ।

ਮਹਿੰਗਾਈ ਭੱਤੇ ਦੀ ਉਡੀਕ ਕਰ ਰਹੇ ਮੁਲਾਜ਼ਮ: ਸਰਕਾਰੀ ਕਰਮਚਾਰੀ 1 ਸਤੰਬਰ ਤੋਂ ਮਹਿੰਗਾਈ ਭੱਤੇ ਵਿੱਚ ਵਾਧੇ ਦੀ ਉਡੀਕ ਕਰ ਰਹੇ ਹਨ। ਇਸ ਲਈ 1 ਸਤੰਬਰ ਨੂੰ ਕੇਂਦਰ ਸਰਕਾਰ ਵੱਡਾ ਐਲਾਨ ਕਰ ਸਕਦੀ ਹੈ। ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਮੋਦੀ ਸਰਕਾਰ ਮਹਿੰਗਾਈ ਭੱਤੇ 'ਚ ਕਰੀਬ 3 ਫੀਸਦੀ ਦਾ ਵਾਧਾ ਕਰ ਸਕਦੀ ਹੈ। ਫਿਲਹਾਲ, ਮਹਿੰਗਾਈ ਭੱਤਾ 50 ਫੀਸਦੀ ਦੇ ਕਰੀਬ ਹੈ।

ਮੁਫ਼ਤ ਆਧਾਰ ਕਾਰਡ ਅੱਪਡੇਟ: ਆਧਾਰ ਕਾਰਡ ਨੂੰ ਮੁਫਤ 'ਚ ਅਪਡੇਟ ਕਰਨ ਦੀ ਆਖਰੀ ਤਰੀਕ 14 ਸਤੰਬਰ ਹੈ। ਇਸ ਲਈ ਜੇਕਰ ਤੁਸੀਂ ਇਸ ਤੋਂ ਪਹਿਲਾਂ ਕੋਈ ਅਪਡੇਟ ਕਰਨਾ ਚਾਹੁੰਦੇ ਹੋ, ਤਾਂ ਜਲਦੀ ਕਰ ਲਓ। ਇਸ ਤੋਂ ਬਾਅਦ ਇਹ ਸੇਵਾ ਬੰਦ ਹੋ ਜਾਵੇਗੀ। 14 ਸਤੰਬਰ ਨੂੰ ਕੋਈ ਵੀ ਮੁਫਤ ਆਧਾਰ ਕਾਰਡ ਅਪਡੇਟ ਨਹੀਂ ਹੋਵੇਗਾ। ਤਰੀਕ ਲੰਘ ਜਾਣ ਤੋਂ ਬਾਅਦ ਇਸ ਲਈ ਚਾਰਜ ਦੇਣਾ ਪਵੇਗਾ।

ਕ੍ਰੈਡਿਟ ਕਾਰਡ ਨਾਲ ਸਬੰਧਤ: ਪੰਜਵਾਂ ਬਦਲਾਅ ਕ੍ਰੈਡਿਟ ਕਾਰਡਾਂ ਨਾਲ ਸਬੰਧਤ ਹੈ। ਜਾਣਕਾਰੀ ਮੁਤਾਬਕ, ਨਿੱਜੀ ਖੇਤਰ ਦਾ ਸਭ ਤੋਂ ਵੱਡਾ HDFC ਬੈਂਕ 1 ਸਤੰਬਰ ਤੋਂ ਕ੍ਰੈਡਿਟ ਕਾਰਡ ਨਿਯਮਾਂ 'ਚ ਬਦਲਾਅ ਕਰਨ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਬੈਂਕ ਕ੍ਰੈਡਿਟ ਕਾਰਡ 'ਤੇ ਉਪਲਬਧ ਰਿਵਾਰਡ ਪੁਆਇੰਟਸ ਦੀ ਸੀਮਾ ਤੈਅ ਕਰਨ ਜਾ ਰਿਹਾ ਹੈ, ਜਿਸ ਦੇ ਤਹਿਤ ਗ੍ਰਾਹਕਾਂ ਨੂੰ ਹਰ ਮਹੀਨੇ ਸਿਰਫ 2 ਹਜ਼ਾਰ ਪੁਆਇੰਟ ਹੀ ਮਿਲਣਗੇ। ਇਸ ਦੇ ਨਾਲ ਹੀ, IDFC ਬੈਂਕ ਵੀ ਕ੍ਰੈਡਿਟ ਕਾਰਡ ਨਿਯਮਾਂ ਨੂੰ ਬਦਲਣ ਲਈ ਤਿਆਰ ਹੈ। ਬੈਂਕ ਕਾਰਡ 'ਤੇ ਘੱਟੋ-ਘੱਟ ਰਕਮ ਘਟਾਉਣ ਜਾ ਰਿਹਾ ਹੈ। ਸਭ ਤੋਂ ਮਹੱਤਵਪੂਰਨ ਭੁਗਤਾਨ ਦੀ ਮਿਤੀ ਵੀ ਘਟਾਈ ਜਾਵੇਗੀ। ਹੁਣ ਭੁਗਤਾਨ ਲਈ ਸਿਰਫ 15 ਦਿਨ ਹੀ ਮਿਲਣਗੇ।

ਫਰਜ਼ੀ ਕਾਲਾਂ 'ਤੇ TRAI ਦਾ ਵੱਡਾ ਫੈਸਲਾ: 1 ਸਤੰਬਰ ਤੋਂ ਫਰਜ਼ੀ ਕਾਲਾਂ ਅਤੇ ਮੈਸੇਜਾਂ 'ਤੇ ਪਾਬੰਦੀ ਲਗਾਈ ਜਾ ਸਕਦੀ ਹੈ। ਟਰਾਈ ਨੇ ਸਾਰੀਆਂ ਟੈਲੀਕਾਮ ਕੰਪਨੀਆਂ ਨੂੰ ਫਰਜ਼ੀ ਕਾਲਾਂ ਅਤੇ ਮੈਸੇਜਾਂ ਨੂੰ ਹਰ ਕੀਮਤ 'ਤੇ ਬੰਦ ਕਰਨ ਲਈ ਕਿਹਾ ਹੈ। ਇਸ ਸਬੰਧੀ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ।

Last Updated : Aug 31, 2024, 7:10 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.