ETV Bharat / bharat

ਲੁਧਿਆਣਾ 'ਚ ਚੋਣ ਪ੍ਰਚਾਰ ਦੇ ਆਖਰੀ ਦਿਨ ਪੁੱਜੇ UP ਦੇ ਸੀ ਐਮ ਯੋਗੀ - ਕਿਹਾ ਬਿੱਟੂ ਲਈ ਆਏ ਲੁਧਿਆਣਾ - Uttar Pradesh CM Yogi Adityanath

Uttar Pradesh CM Yogi Adityanath: ਲੁਧਿਆਣਾ ਦੇ ਵਿੱਚ ਲੋਕ ਸਭਾ ਚੋਣਾਂ ਲਈ ਅੱਜ ਚੋਣ ਪ੍ਰਚਾਰ ਕਰਨ ਉੱਤਰ ਪ੍ਰਦੇਸ਼ ਦੇ ਸੀਐਮ ਯੋਗੀ ਆਦਿਤਿਆਨਾਥ ਪਹੁੰਚੇ। ਉਨ੍ਹਾਂ ਵੱਲੋਂ ਇੱਕ ਜਨਸਭਾ ਵੱਲ ਨੂੰ ਸੰਬੋਧਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਅਤੇ ਕਾਂਗਰਸ ਰਵਨੀਤ ਬਿੱਟੂ ਵਰਗੇ ਦਾ ਸਨਮਾਨ ਨਹੀਂ ਕਰ ਸਕਦੀ ਤਾਂ ਪੰਜਾਬ ਦਾ ਸਨਮਾਨ ਨਹੀਂ ਕਰ ਸਕਦੀ। ਪੜ੍ਹੋ ਪੂਰੀ ਖਬਰ...

Uttar Pradesh CM Yogi Adityanath
ਲੁਧਿਆਣਾ 'ਚ ਚੋਣ ਪ੍ਰਚਾਰ ਦੇ ਆਖਰੀ ਦਿਨ ਪੁੱਜੇ UP ਦੇ ਸੀ ਐਮ ਯੋਗੀ (Etv Bharat Ludhiana)
author img

By ETV Bharat Punjabi Team

Published : May 30, 2024, 10:51 PM IST

ਲੁਧਿਆਣਾ 'ਚ ਚੋਣ ਪ੍ਰਚਾਰ ਦੇ ਆਖਰੀ ਦਿਨ ਪੁੱਜੇ UP ਦੇ ਸੀ ਐਮ ਯੋਗੀ (Etv Bharat Ludhiana)

ਲੁਧਿਆਣਾ: ਲੋਕ ਸਭਾ ਚੋਣਾਂ ਲਈ ਅੱਜ ਚੋਣ ਪ੍ਰਚਾਰ ਦਾ ਆਖਰੀ ਦਿਨ ਰਿਹਾ ਲੁਧਿਆਣਾ ਟਚ ਉੱਤਰ ਪ੍ਰਦੇਸ਼ ਦੇ ਸੀਐਮ ਯੋਗੀ ਆਦਿਿਤਆਨਾਥ ਪਹੁੰਚੇ । ਯੋਗੀ ਨੇ ਕਿਹਾ ਕਿ ਰਵਨੀਤ ਬਿੱਟੂ ਉਨ੍ਹਾਂ ਦਾ ਪੁਰਾਣਾ ਦੋਸਤ ਹੈ ਅਤੇ ਆਪਣੀ ਦੋਸਤੀ ਕਰਕੇ ਹੀ ਉਹ ਲੁਧਿਆਣਾ ਆਏ ਹਨ। ਉਨ੍ਹਾਂ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਅਤੇ ਕਾਂਗਰਸ ਰਵਨੀਤ ਬਿੱਟੂ ਵਰਗੇ ਦਾ ਸਨਮਾਨ ਨਹੀਂ ਕਰ ਸਕਦੀ ਤਾਂ ਪੰਜਾਬ ਦਾ ਸਨਮਾਨ ਨਹੀਂ ਕਰ ਸਕਦੀ।ਯੋਗੀ ਨੇ ਵਿਰੋਧੀਆਂ 'ਤੇ ਤੰਜ ਕੱਸਦੇ ਆਖਿਆ ਕਿ ਉਹ ਦੇਸ਼ ਵਿੱਚ ਅੱਤਵਾਦ ਫੈਲਾ ਰਹੇ ਨੇ ਦੇਸ਼ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਹਨ।

ਕਾਂਗਰਸ ਕਰਤਾਰਪੁਰ ਸਾਹਿਬ ਨੂੰ ਹੀ ਭੁੱਲ ਗਈ: ਸੀਐੱਮ ਯੋਗੀ ਨੇ ਆਖਿਆ ਕਿ ਜੋ ਰਾਮ ਨੂੰ ਲੈ ਕੇ ਆਏ ਹਨ ਅਸੀਂ ਉਨ੍ਹਾਂ ਨੂੰ ਲੈ ਕੇ ਆਵਾਂਗੇ, ਕਾਂਗਰਸ 400 ਸੀਟਾਂ 'ਤੇ ਲੜਾਈ ਹੀ ਨਹੀਂ ਲੜ ਸਕਦੀ। ਉਨ੍ਹਾਂ ਕਿਹਾ ਕਿ ਕਾਂਗਰਸ ਸਮਰੱਥ ਹੀ ਨਹੀਂ ਹੈ, ਉਨ੍ਹਾਂ ਨੇ ਕਿਹਾ ਕਿ ਕਾਂਗਰਸ ਕਰਤਾਰਪੁਰ ਸਾਹਿਬ ਨੂੰ ਹੀ ਭੁੱਲ ਗਈ ਜਦਕਿ ਪੀਐਮ ਮੋਦੀ ਨੇ ਇਹ ਕੰਮ ਪੂਰਾ ਕੀਤਾ। ਸਿੱਖ ਧਰਮ ਦੇ ਬਲੀਦਾਨ ਨੂੰ ਯਾਦ ਕਰਦੇ ਯੋਗੀ ਨੇ ਆਖਿਆ ਕਿ ਗੁਰੂਆਂ ਨੇ ਹਿੰਦੂ ਧਰਮ ਲਈ ਬਲੀਦਾਨ ਦਿੱਤ। ਗੁਰੂ ਗੋਬਿੰਦ ਸਿੰਘ, ਉਨ੍ਹਾਂ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਨੇ ਦੇਸ਼ ਕੌਮ ਲਈ ਸ਼ਹੀਦੀ ਦਿੱਤੀ। ਇਸੇ ਕਾਰਨ ਚਾਰ ਸਾਹਿਬਜ਼ਾਦਿਆਂ ਦੇ ਲਈ ਵੀਰ ਬਾਲ ਦਿਵਸ ਮਨਾਇਆ ਜਾਂਦਾ ਕਿਉਂਕਿ ਸਾਹਿਬਜ਼ਾਦੇ ਸਾਡੇ ਦੇਸ਼ ਦਾ ਮਾਣ ਹਨ।

ਪੰਜਾਬ 'ਤੇ ਸਿਆਸੀ ਹਮਲੇ: ਯੋਗੀ ਨੇ ਕਿਹਾ ਕਿ ਜਦੋਂ ਅਸੀਂ ਅੱਜ ਪੰਜਾਬ ਦੀ ਸਥਿਤੀ ਨੂੰ ਦੇਖਦੇ ਹਾਂ ਤਾਂ ਸਾਨੂੰ ਬਹੁਤ ਦੁੱਖ ਲੱਗਦਾ ਹੈ। ਵਿਰੋਧੀ ਦਿੱਲੀ ਵਿੱਚ ਤਾਂ ਇੱਕ ਦੂਜੇ ਨਾਲ ਮਿਲ ਕੇ ਲੜ ਰਹੇ ਹਨ ਅਤੇ ਪੰਜਾਬ ਦੇ ਵਿੱਚ ਇੱਕ ਦੂਜੇ 'ਤੇ ਸਿਆਸੀ ਹਮਲੇ ਕਰ ਰਹੇ ਨੇ ਉਨ੍ਹਾਂ ਨੂੰ ਦੇਸ਼ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਡੀ ਪੀੜੀ ਨੂੰ ਅਯੋਧਿਆ ਦੇ ਵਿੱਚ ਰਾਮਲਲਾ ਦੇ ਦਰਸ਼ਨ ਕਰਨ ਨੂੰ ਮਿਲੇ। ਯੂਪੀ ਦੇ ਵਿੱਚ ਆਉਂਦਿਆਂ ਹੀ ਉਨ੍ਹਾਂ ਨੇ 26 ਦਸੰਬਰ ਨੂੰ ਵੀਰ ਬਾਲ ਦਿਵਸ ਦੇ ਰੂਪ ਦੇ ਵਿੱਚ ਮਣਾਉਣਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਹੁਣ ਦੁਨੀਆਂ ਦਾ ਕੋਈ ਵੀ ਦੇਸ਼ ਕੋਈ ਵੀ ਦੁਸ਼ਮਣ ਭਾਰਤ ਦੀ ਸਰਹੱਦ ਵੱਲ ਅੱਖ ਚੱਕ ਕੇ ਨਹੀਂ ਵੇਖਦਾ ਹੈ।

ਪੰਜਾਬ ਕਰਕੇ ਹੀ ਭਾਰਤ ਸੋਨੇ ਦੀ ਚਿੜੀ ਬਣਿਆ: ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਅੱਧੇ ਲੀਡਰ ਜਿਆਦਾ ਜੇਲ੍ਹ ਦੇ ਵਿੱਚ ਸੜ ਰਹੇ ਹਨ ਜਾਂ ਫਿਰ ਬੇਲ ਤੇ ਬਾਹਰ ਹਨ। ਉਨ੍ਹਾਂ ਕਿਹਾ ਕਿ ਅੱਜ ਇਨ੍ਹਾਂ ਨੇ ਪੰਜਾਬ ਦੇ ਹਾਲਾਤ ਖਰਾਬ ਕਰ ਦਿੱਤੇ ਹਨ। ਪੰਜਾਬ ਦੇ ਵਿੱਚ ਡਰੱਗ ਮਾਫੀਆ, ਭੂ ਮਾਫੀਆ ਮਾਈਨਿੰਗ ਮਾਫੀਆ ਨੂੰ ਵਧਾਵਾ ਦਿੱਤਾ ਹੈ। ਉਨ੍ਹਾਂ ਕਿਹਾ ਜਿਸ ਪੰਜਾਬ ਦਾ ਨੌਜਵਾਨ ਦੇਸ਼ ਦੀ ਰੱਖਿਆ ਦੇ ਲਈ ਅੱਗੇ ਹੁੰਦਾ ਸੀ। ਉਨ੍ਹਾਂ ਕਿਹਾ ਕਿ ਇਸ ਪੰਜਾਬ ਦੇ ਕਰਕੇ ਹੀ ਭਾਰਤ ਸੋਨੇ ਦੀ ਚਿੜੀ ਬਣਿਆ। ਯੋਗੀ ਨੇ ਭਾਵੁਕ ਹੁੰਦੇ ਕਿਹਾ ਕਿ ਅੱਜ ਨੌਜਵਾਨਾਂ ਦੀ ਸਥਿਤੀ ਨੂੰ ਦੇਖ ਕੇ ਉਨ੍ਹਾਂ ਨੂੰ ਖੁਦ ਨੂੰ ਤਰਸਾਉਂਦਾ ਅਤੇ ਨੌਜਵਾਨਾਂ ਲਈ ਮੇਰਾ ਦਿਲ ਰੋਂਦਾ ਹੈ। ਅੱਜ ਨਸ਼ੇ ਦੀ ਦਲ-ਦਲ ਦੇ ਵਿੱਚ ਪੰਜਾਬ ਦਾ ਨੌਜਵਾਨ ਫਸ ਚੁੱਕਾ ਹੈ। ਜਿਸ ਨੂੰ ਬਾਹਰ ਕੱਢ ਲਈ ਰਵਨੀਤ ਬਿੱਟੂ ਨੂੰ ਲੋਕੀ ਵੋਟ ਪਾ ਕੇ ਜਿਤਾਉਣ ਤਾਂ ਜੋ ਪੰਜਾਬ ਨੂੰ ਬਚਾਇਆ ਜਾ ਸਕੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.