ਭਾਗਲਪੁਰ/ਬਿਹਾਰ: ਬਿਹਾਰ ਦੇ ਭਾਗਲਪੁਰ ਵਿੱਚ ਵੰਦੇ ਭਾਰਤ ਐਕਸਪ੍ਰੈਸ ਦੇ ਉਦਘਾਟਨ ਮੌਕੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਰਾਹੁਲ ਗਾਂਧੀ ਨੂੰ ਦੇਸ਼ ਦਾ ਸਭ ਤੋਂ ਵੱਡਾ ਅੱਤਵਾਦੀ ਕਿਹਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਏਜੰਸੀ ਨੂੰ ਸਭ ਤੋਂ ਪਹਿਲਾਂ ਕਿਸੇ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਉਹ ਰਾਹੁਲ ਗਾਂਧੀ ਹਨ। ਉਸ ਦਾ ਨਾਂ ਅੱਤਵਾਦੀਆਂ ਦੀ ਸੂਚੀ 'ਚ ਸਭ ਤੋਂ ਪਹਿਲਾਂ ਹੋਣਾ ਚਾਹੀਦਾ ਹੈ।
“ਦੇਸ਼ ਦੇ ਦੁਸ਼ਮਨ ਜੋ ਗੋਲੀਆਂ, ਬੰਬ, ਬਾਰੂਦ ਦੀ ਗੱਲ ਕਰਦੇ ਹਨ, ਟਰੇਨ ਨੂੰ, ਹਵਾਈ ਜਹਾਜ਼ ਨੂੰ ਉਡਾਉਣ ਦੀ ਗੱਲ ਕਰਦੇ ਹਨ, ਉਹ ਲੋਕ ਹੁਣ ਰਾਹੁਲ ਗਾਂਦੀ ਦੇ ਸਮਰਥਨ ਵਿੱਚ ਆ ਗਏ ਹਨ। ਦੇਸ਼ ਦਾ ਨੰਬਰ ਇਕ ਅੱਤਵਾਦੀ ਹੋਣ ਦਾ ਇਨਾਮ ਜੇ ਕਿਸੇ ਨੂੰ ਮਿਲਣਾ ਚਾਹੀਦਾ ਹੈ ਤਾਂ ਉਹ ਰਾਹੁਲ ਗਾਂਧੀ ਜਾਂ ਦੇਸ਼ ਦਾ ਸਭ ਤੋਂ ਵੱਡਾ ਦੁਸ਼ਮਣ ਜਿਸਨੂੰ ਅੱਜ ਏਜੰਸੀਆਂ ਦੇ ਸਾਹਮਣੇ ਲਿਆਉਣਾ ਚਾਹੀਦਾ ਹੈ ਉਹ ਰਾਹੁਲ ਗਾਂਧੀ ਹੈ। ''- ਰਵਨੀਤ ਸਿੰਘ ਬਿੱਟੂ, ਕੇਂਦਰੀ ਮੰਤਰੀ
'ਰਾਹੁਲ ਗਾਂਧੀ ਅੱਤਵਾਦੀ'
ਬਿੱਟੂ ਨੇ ਸਪੱਸ਼ਟ ਕਿਹਾ ਕਿ ਰਾਹੁਲ ਗਾਂਧੀ ਅਜਿਹੇ ਨੇਤਾ ਹਨ, ਜਿਨ੍ਹਾਂ ਦੇ ਸਮਰਥਨ 'ਚ ਅਰਾਜਕਤਾਵਾਦੀ ਤੱਤ ਆ ਗਏ ਹਨ। ਉਹ ਲੋਕਾਂ ਨੂੰ ਭੜਕਾਉਣਾ ਚਾਹੁੰਦੇ ਹਨ। ਜੇਕਰ ਉਹ ਮੁਸਲਮਾਨਾਂ ਨੂੰ ਖਤਮ ਨਹੀਂ ਕਰ ਸਕੇ ਤਾਂ ਹੁਣ ਸਿੱਖਾਂ ਨੂੰ ਭੜਕਾਉਣਾ ਚਾਹੁੰਦੇ ਹਨ। ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਸੁਰੱਖਿਆ ਏਜੰਸੀਆਂ ਨੂੰ ਪਹਿਲਾਂ ਉਸ 'ਤੇ ਇਨਾਮ ਦਾ ਐਲਾਨ ਕਰਕੇ ਕਾਰਵਾਈ ਕਰਨੀ ਚਾਹੀਦੀ ਹੈ।
'ਰਾਹੁਲ ਸਿਰਫ ਫੋਟੋਗ੍ਰਾਫੀ ਕਰਦਾ ਹੈ'
ਬਿੱਟੂ ਨੇ ਕਿਹਾ ਕਿ ਰਾਹੁਲ ਗਾਂਧੀ ਇੰਨੀ ਵਾਰ ਐਮ.ਪੀ ਬਣ ਚੁੱਕੇ ਹਨ, ਇੰਨੇ ਵੱਡੇ ਨੇਤਾ ਹਨ, ਵਿਰੋਧੀ ਧਿਰ ਦੇ ਨੇਤਾ ਹਨ, ਫਿਰ ਵੀ ਅੱਜ ਤੱਕ ਰਿਕਸ਼ਾ ਚਾਲਕਾਂ, ਰੇਹੜੀਆਂ ਵਾਲਿਆਂ ਅਤੇ ਮੋਚੀ ਵਾਲਿਆਂ ਦਾ ਦਰਦ ਨਹੀਂ ਸਮਝ ਸਕੇ। ਸਿਰਫ ਉਹਨਾਂ ਦੇ ਕੋਲ ਜਾ ਕੇ ਫੋਟੋਗ੍ਰਾਫੀ ਕਰਦੇ ਹਨ। ਉਨ੍ਹਾਂ ਕਿਹਾ ਕਿ ਫਿਲਹਾਲ ਪ੍ਰਧਾਨ ਮੰਤਰੀ ਕੋਲ ਕਿਸੇ ਵੀ ਤਰ੍ਹਾਂ ਦੀ ਕੋਈ ਫਾਈਲ ਪੈਂਡਿੰਗ ਨਹੀਂ ਹੈ। ਹਰ ਚੀਜ਼ 'ਤੇ ਉਸ ਦੇ ਦਸਤਖਤ ਸੋਚ ਸਮਝ ਕੇ ਕੀਤੇ ਜਾਂਦੇ ਹਨ। ਇੱਕ ਕਾਂਗਰਸ ਦਾ ਦੌਰ ਸੀ ਜਦੋਂ 2G ਘੁਟਾਲੇ, ਕੋਲਾ ਘੁਟਾਲੇ, ਰਾਸ਼ਟਰਮੰਡਲ ਘੁਟਾਲੇ ਨਾਲ ਹਰ ਫਾਈਲ ਖੋਲ੍ਹੀ ਜਾਂਦੀ ਸੀ। ਅੱਜ ਸਭ ਕੁਝ ਖਤਮ ਹੋ ਗਿਆ ਹੈ।
- ਰਾਜਾ ਵੜਿੰਗ ਨੇ 'ਸਿੱਖ ਟਿੱਪਣੀ' ਵਿਵਾਦ ਦਰਮਿਆਨ ਰਾਹੁਲ ਗਾਂਧੀ ਦਾ ਕੀਤਾ ਸਮਰਥਨ, ਕਿਹਾ...
- ਰਾਹੁਲ ਗਾਂਧੀ ਦੇ ਬਿਆਨ ਨਾਲ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਜਤਾਈ ਸਹਿਮਤੀ, ਕਿਹਾ- ਸਿੱਖਾਂ ਨਾਲ ਭਾਰਤ 'ਚ ਸੱਚਮੁੱਚ ਹੋ ਰਿਹਾ ਧੱਕਾ
- "ਮੈਂ ਅਤੇ ਮੇਰੀ ਪਾਰਟੀ ਸ਼ੁਰੂ ਕਰਾਂਗੇ ਰਾਹੁਲ ਗਾਂਧੀ ਨੂੰ ਜੁੱਤਾ ਮਾਰੋ ਮੁਹਿੰਮ" - ਰਾਮਦਾਸ ਅਠਾਵਲੇ ਦਾ ਵਿਰੋਧੀ ਧਿਰ ਨੂੰ ਲੈ ਕੇ ਵਿਵਾਦਿਤ ਬਿਆਨ
ਰਵਨੀਤ ਸਿੰਘ ਦੀ ਲਲਕਾਰ
ਰਵਨੀਤ ਸਿੰਘ ਬਿੱਟੂ ਨੇ ਅੱਗੇ ਕਿਹਾ ਕਿ ਜਦੋਂ ਰਾਹੁਲ ਗਾਂਧੀ ਅਤੇ ਕਾਂਗਰਸ ਮਿਲ ਕੇ ਮੁਸਲਮਾਨਾਂ ਨੂੰ ਨਹੀਂ ਤੋੜ ਸਕੇ ਤਾਂ ਹੁਣ ਸਰਹੱਦ 'ਤੇ ਖੜ੍ਹੇ ਸਿੱਖਾਂ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਹਨ, ਜੋ ਕਿ ਬਿਲਕੁਲ ਵੀ ਸੰਭਵ ਨਹੀਂ ਹੈ। ਉਸਨੇ ਇੱਕ ਵਾਰ ਕਿਹਾ ਹੈ ਕਿ ਸਿੱਖ ਲੋਕਾਂ ਨੂੰ ਕੜਾ ਪਹਿਨਣ ਦੀ ਇਜਾਜ਼ਤ ਨਹੀਂ ਹੈ। ਮੈਂ ਹੁਣ ਗੁਰਦੁਆਰੇ ਜਾ ਰਿਹਾ ਹਾਂ। ਭਾਗਲਪੁਰ ਦੇ ਸਿੱਖਾਂ ਦੇ ਨਾਲ ਨਾਲ ਪੂਰੇ ਦੇਸ਼ ਨੂੰ ਪੁੱਛੋ ਕਿ ਕੀ ਇਹ ਸੱਚ ਹੈ? ਜੇਕਰ ਕੋਈ ਸਿੱਖ ਕਹੇ ਕਿ ਮੈਂ ਦਸਤਾਰ ਅਤੇ ਕੜਾ ਨਹੀਂ ਪਹਿਨਦਾ ਤਾਂ ਮੈਂ ਰਾਹੁਲ ਗਾਂਧੀ ਨਾਲ ਸਹਿਮਤ ਹੋਵਾਂਗਾ ਅਤੇ ਭਾਜਪਾ ਛੱਡ ਦੇਵਾਂਗਾ।