ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਅਰਵਿੰਦ ਕੇਜਰੀਵਾਲ ਦੀ ਅੰਤਰਿਮ ਜ਼ਮਾਨਤ ਵਧਾਉਣ ਦੀ ਮੰਗ ਵਾਲੀ ਪਟੀਸ਼ਨ 'ਤੇ ਤੁਰੰਤ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਅਦਾਲਤ ਨੇ ਕਿਹਾ, ਇਸ 'ਤੇ ਚੀਫ ਜਸਟਿਸ ਫੈਸਲਾ ਕਰਨਗੇ। ਦਿੱਲੀ ਸ਼ਰਾਬ ਘੁਟਾਲੇ 'ਚ ਅੰਤਰਿਮ ਜ਼ਮਾਨਤ 'ਤੇ ਬਾਹਰ ਹੋਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕਰਕੇ ਜ਼ਮਾਨਤ ਦੀ ਮਿਆਦ ਸੱਤ ਦਿਨ ਵਧਾਉਣ ਦੀ ਮੰਗ ਕੀਤੀ ਸੀ। ਉਸ ਨੇ ਆਪਣੀ ਸਿਹਤ ਦੇ ਕਾਰਨਾਂ ਦਾ ਹਵਾਲਾ ਦਿੱਤਾ ਸੀ।
ਜਾਣਕਾਰੀ ਮੁਤਾਬਿਕ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ। ਆਮ ਆਦਮੀ ਪਾਰਟੀ ਮੁਤਾਬਕ ਕੇਜਰੀਵਾਲ ਨੇ ਗ੍ਰਿਫਤਾਰੀ ਤੋਂ ਬਾਅਦ 7 ਕਿਲੋ ਭਾਰ ਘਟਾਇਆ ਹੈ। ਕੇਜਰੀਵਾਲ ਦਾ ਕੀਟੋਨ ਪੱਧਰ ਬਹੁਤ ਉੱਚਾ ਹੈ। ਇਹ ਕਿਸੇ ਗੰਭੀਰ ਬਿਮਾਰੀ ਦਾ ਲੱਛਣ ਹੋ ਸਕਦਾ ਹੈ। ਮੈਕਸ ਦੇ ਡਾਕਟਰਾਂ ਨੇ ਕੇਜਰੀਵਾਲ ਨੂੰ ਪੀਈਟੀ-ਸੀਟੀ ਸਕੈਨ ਅਤੇ ਕਈ ਟੈਸਟ ਕਰਵਾਉਣ ਦੀ ਲੋੜ ਦੱਸੀ ਹੈ। ਕੇਜਰੀਵਾਲ ਨੇ ਜਾਂਚ ਕਰਵਾਉਣ ਲਈ 7 ਦਿਨ ਦਾ ਸਮਾਂ ਮੰਗਿਆ ਹੈ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵੀ 1 ਜੂਨ ਤੱਕ ਅੰਤਿਮ ਜ਼ਮਾਨਤ ਮਿਲ ਗਈ ਹੈ ਅਤੇ ਉਨ੍ਹਾਂ ਨੂੰ 2 ਜੂਨ ਨੂੰ ਤਿਹਾੜ ਜੇਲ੍ਹ ਜਾਣਾ ਪਵੇਗਾ। ਕੇਜਰੀਵਾਲ ਇਸ ਸਮੇਂ ਚੋਣ ਪ੍ਰਚਾਰ ਲਈ ਪੰਜਾਬ 'ਚ ਹਨ ਅਤੇ 30 ਮਈ ਦੀ ਰਾਤ ਨੂੰ ਦਿੱਲੀ ਪਰਤਣਗੇ।
- ਅਲਵਰ 'ਚ 30 ਫੁੱਟ ਡੂੰਘੇ ਬੋਰਵੈੱਲ 'ਚ ਡਿੱਗਿਆ 5 ਸਾਲਾ ਮਾਸੂਮ ਬੱਚਾ, ਤਿੰਨ ਘੰਟਿਆਂ 'ਚ ਰੈਸਕਿਉ ਕਰ ਸੁਰੱਖਿਅਤ ਕੱਢਿਆ ਬਾਹਰ - Child Fell Into Borewell
- ਅਮਿਤ ਸ਼ਾਹ ਦੇ ਬਿਆਨ 'ਤੇ ਭੜਕੇ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ; ਬੋਲੇ- ਪੰਜਾਬੀਆਂ ਨੂੰ ਨਾ ਦਿਓ ਧਮਕੀ ਇਹ ਧਮਕੀਆਂ ਤੋਂ ਨਹੀਂ ਡਰਨ ਵਾਲੇ - Lok Sabha Elections 2024
- ਪੰਜਾਬ ਵਿੱਚ ਅੱਜ ਰਾਜਨਾਥ ਸਿੰਘ ਤੇ ਰਾਘਵ ਚੱਢਾ, ਆਪਣੀ ਪਾਰਟੀ ਦੇ ਉਮੀਦਵਾਰਾਂ ਲਈ ਕਰਨਗੇ ਚੋਣ ਪ੍ਰਚਾਰ - Lok Sabha Election Campaign