ਨਵੀਂ ਦਿੱਲੀ: ਦਿੱਲੀ 'ਚ ਭਿਆਨਕ ਗਰਮੀ ਦੇ ਦੌਰਾਨ ਲੱਖਾਂ ਲੋਕ ਪੀਣ ਵਾਲੇ ਪਾਣੀ ਦੇ ਸੰਕਟ ਦਾ ਸਾਹਮਣਾ ਕਰ ਰਹੇ ਹਨ। ਇਸ ਨੂੰ ਲੈ ਕੇ ਸਿਆਸਤ ਸਿਖਰਾਂ 'ਤੇ ਹੈ। ਹੁਣ ਆਮ ਆਦਮੀ ਪਾਰਟੀ ਨੇ ਦੋਸ਼ ਲਾਇਆ ਹੈ ਕਿ ਹਰਿਆਣਾ ਦੀ ਭਾਜਪਾ ਸਰਕਾਰ ਨੇ ਦਿੱਲੀ ਦੇ 4.83 ਲੱਖ ਲੋਕਾਂ ਨੂੰ ਪਾਣੀ ਦੀ ਸਪਲਾਈ ਬੰਦ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਦਿੱਲੀ ਸਰਕਾਰ ਨੇ ਹਰਿਆਣਾ ਸਰਕਾਰ 'ਤੇ 28 ਲੱਖ ਲੋਕਾਂ ਨੂੰ ਪਾਣੀ ਦੀ ਸਪਲਾਈ ਬੰਦ ਕਰਨ ਦਾ ਦੋਸ਼ ਲਗਾਇਆ ਸੀ। ਦਿੱਲੀ ਸਰਕਾਰ ਦੇ ਮੰਤਰੀ ਸੌਰਭ ਭਾਰਦਵਾਜ ਨੇ ਪਾਣੀਆਂ ਦੇ ਮੁੱਦੇ 'ਤੇ ਭਾਜਪਾ 'ਤੇ ਹਮਲਾ ਬੋਲਿਆ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਜਦੋਂ ਤੋਂ ਆਤਿਸ਼ੀ ਨੇ ਮਰਨ ਵਰਤ ਸ਼ੁਰੂ ਕੀਤਾ ਹੈ, ਉਦੋਂ ਤੋਂ ਹੀ ਹਰਿਆਣਾ ਸਰਕਾਰ ਨੇ ਦਿੱਲੀ ਨੂੰ ਪਾਣੀ ਦੀ ਸਪਲਾਈ ਹੋਰ ਘਟਾ ਦਿੱਤੀ ਹੈ।
हरियाणा की BJP सरकार लगातार कम पानी भेज रही है और इसे लेकर सरेआम झूठ बोल रही है।
— AAP (@AamAadmiParty) June 23, 2024
दिल्ली की जल मंत्री @AtishiAAP जी के अनशन पर बैठने से पहले हरियाणा की BJP सरकार 100 MGD कम पानी भेजती थी तो वहीं 21 जून से 100 MGD से भी ज़्यादा कम पानी भेजा जा रहा है।
- @Saurabh_MLAgk pic.twitter.com/pwp1i3v3UM
ਸੌਰਭ ਭਾਰਦਵਾਜ ਨੇ ਪਾਰਟੀ ਦਫਤਰ 'ਚ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਦਿੱਲੀ 'ਚ ਪਾਣੀ ਉੱਤਰ ਪ੍ਰਦੇਸ਼ ਅਤੇ ਹਰਿਆਣਾ ਤੋਂ ਆਉਂਦਾ ਹੈ। ਹਰਿਆਣਾ ਦਿੱਲੀ ਨੂੰ 613 ਮਿਲੀਅਨ ਗੈਲਨ ਪ੍ਰਤੀ ਦਿਨ (ਐਮਜੀਡੀ) ਪਾਣੀ ਦਿੰਦਾ ਹੈ, ਪਰ 4 ਜੂਨ ਨੂੰ ਲੋਕ ਸਭਾ ਚੋਣਾਂ ਦੇ ਨਤੀਜੇ ਐਲਾਨੇ ਜਾਣ ਤੋਂ ਬਾਅਦ ਹਰਿਆਣਾ ਸਰਕਾਰ ਸਿਰਫ 513 ਐਮਜੀਡੀ ਪਾਣੀ ਹੀ ਮੁਹੱਈਆ ਕਰਵਾ ਰਹੀ ਹੈ। ਇਸ ਕਾਰਨ ਦਿੱਲੀ ਵਿੱਚ ਪੀਣ ਵਾਲੇ ਪਾਣੀ ਦਾ ਸੰਕਟ ਡੂੰਘਾ ਹੋ ਗਿਆ ਹੈ। 21 ਜੂਨ ਤੋਂ ਲੈ ਕੇ ਹੁਣ ਤੱਕ 17 ਐਮ.ਜੀ.ਡੀ. ਪਾਣੀ ਮੁਹੱਈਆ ਕਰਵਾਇਆ ਹੋਰ ਘੱਟ ਕਰ ਦਿੱਤਾ ਗਿਆ ਹੈ। ਮਤਲਬ ਕਿ ਚਾਰ ਲੱਖ 83 ਲੋਕਾਂ ਦਾ ਪਾਣੀ ਬੰਦ ਹੋ ਗਿਆ ਹੈ। ਇਸ ਕਾਰਨ ਦਿੱਲੀ ਵਿੱਚ ਪੀਣ ਵਾਲੇ ਪਾਣੀ ਦਾ ਸੰਕਟ ਹੋਰ ਡੂੰਘਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਅਤੇ ਪ੍ਰਧਾਨ ਮੰਤਰੀ ਮੋਦੀ ਇਕ ਦੇਸ਼ ਦੀ ਗੱਲ ਕਰਦੇ ਹਨ ਪਰ ਦਿੱਲੀ ਦੇ ਲੋਕਾਂ 'ਤੇ ਅੱਤਿਆਚਾਰ ਕਰ ਰਹੇ ਹਨ। ਅੱਜ ਭਾਰਤੀ ਜਨਤਾ ਪਾਰਟੀ ਦੀ ਹਰਿਆਣਾ ਸਰਕਾਰ ਦਿੱਲੀ ਨੂੰ ਮਿਲਣ ਵਾਲਾ ਪਾਣੀ ਨਹੀਂ ਦੇ ਰਹੀ।
कुछ दिनों पहले मैं और जल मंत्री @AtishiAAP जी LG साहब से मिलने गये थे तब उन्होंने पूरी मीटिंग को रिकॉर्ड किया था। अगर LG साहब उस Video को दिखा देंगे तो पूरे देश को पता चल जाएगा कि दिल्ली के लिए कौन काम कर रहा है।
— AAP (@AamAadmiParty) June 23, 2024
LG साहब को BJP के सांसदों और अधिकारियों की बातचीत और बैठकों की… pic.twitter.com/8WGH5Fp0Ng
ਆਮ ਆਦਮੀ ਪਾਰਟੀ ਦੇ ਵਿਧਾਇਕ ਪਾਣੀ ਦੀ ਮੰਗ ਨੂੰ ਲੈ ਕੇ ਅੱਜ ਦਿੱਲੀ ਦੇ ਉਪ ਰਾਜਪਾਲ ਵਿਨੇ ਕੁਮਾਰ ਸਕਸੈਨਾ ਨੂੰ ਮਿਲਣਗੇ। ਮੰਤਰੀ ਸੌਰਭ ਭਾਰਦਵਾਜ ਨੇ ਕਿਹਾ ਕਿ ਇਸ ਤੋਂ ਪਹਿਲਾਂ ਉਹ ਆਤਿਸ਼ੀ ਨਾਲ ਉਪ ਰਾਜਪਾਲ ਵਿਨੇ ਕੁਮਾਰ ਸਕਸੈਨਾ ਨੂੰ ਮਿਲ ਚੁੱਕੇ ਹਨ। ਉਪ ਰਾਜਪਾਲ ਨੇ ਤਿੰਨ ਕੈਮਰਿਆਂ ਨਾਲ ਸਾਡੀ ਮੁਲਾਕਾਤ ਰਿਕਾਰਡ ਕੀਤੀ ਸੀ। ਅਸੀਂ ਇਸ ਨੂੰ ਜਨਤਕ ਕਰਨ ਦੀ ਮੰਗ ਕਰ ਰਹੇ ਹਾਂ, ਤਾਂ ਜੋ ਜਨਤਾ ਨੂੰ ਪਤਾ ਲੱਗ ਸਕੇ ਕਿ ਦਿੱਲੀ ਵਿੱਚ ਪਾਣੀ ਦਾ ਸੰਕਟ ਕਿਉਂ ਹੈ ਅਤੇ ਕਿਹੜੀ ਸਾਜ਼ਿਸ਼ ਰਚੀ ਜਾ ਰਹੀ ਹੈ। ਉਪ ਰਾਜਪਾਲ ਦਾ ਪਰਦਾਫਾਸ਼ ਕੀਤਾ ਜਾਵੇਗਾ। ਇਸ ਲਈ ਇਸ ਵੀਡੀਓ ਰਿਕਾਰਡਿੰਗ ਨੂੰ ਜਨਤਕ ਨਹੀਂ ਕੀਤਾ ਜਾ ਰਿਹਾ ਹੈ।
एक देश-एक चुनाव और Team India की बात करने वाले लोग अपने ही देश की राजधानी के लोगों को प्यासा मार रहे हैं।
— AAP (@AamAadmiParty) June 23, 2024
हरियाणा की BJP सरकार ने जान-बूझकर दिल्ली का पानी रोक रखा है। इस मामले में प्रधानमंत्री चुप बैठे हैं। उन्हें दिल्ली का संकट नहीं दिख रहा है।
- @Saurabh_MLAgk pic.twitter.com/NhOcNfPx4E
- ਦਿੱਲੀ ਸਰਕਾਰ 'ਤੇ ਵਰ੍ਹੇ LG; ਕਿਹਾ- ਸ਼ੀਲਾ ਸਰਕਾਰ ਤੋਂ ਵਿਰਾਸਤ 'ਚ ਮਿਲੇ ਸੀ 7 WTP, 1 ਲੀਟਰ ਵੀ ਨਹੀਂ ਵਧਾਈ ਗਈ ਵਾਟਰ ਟਰੀਟਮੈਂਟ ਸਮਰੱਥਾ - LG VK Saxena accuses AAP
- NEET ਪੇਪਰ ਲੀਕ ਮਾਮਲਾ; ਕੇਂਦਰ ਨੇ ਨੀਟ ਯੂਜੀ ਪੇਪਰ ਲੀਕ ਦਾ ਮਾਮਲ ਸੀਬੀਆਈ ਨੂੰ ਸੌਂਪਿਆ - NEET Paper Leak Case
- ਦਿੱਲੀ ਦੇ ਜਾਮੀਆ 'ਚ ਪਾਣੀ ਦੀ ਸਪਲਾਈ ਨੂੰ ਲੈਕੇ ਚੱਲੀਆਂ ਗੋਲੀਆਂ, ਤਿੰਨ ਮੁਲਜ਼ਮ ਗ੍ਰਿਫ਼ਤਾਰ - water dispute in delhi