ਹੈਦਰਾਬਾਦ: ਫਰਵਰੀ ਦਾ ਮਹੀਨਾ ਪਿਆਰ ਕਰਨ ਵਾਲੇ ਜੋੜਿਆ ਲਈ ਬਹੁਤ ਖਾਸ ਹੁੰਦਾ ਹੈ। ਪਿਆਰ ਵਾਲੇ ਮਹੀਨੇ ਦੀ ਸ਼ੁਰੂਆਤ 7 ਫਰਵਰੀ ਤੋ ਰੋਜ਼ ਡੇ ਦੇ ਨਾਲ ਹੁੰਦੀ ਹੈ। ਵੈਲੇਨਟਾਈਨ ਹਫ਼ਤੇ ਦਾ ਹਰ ਦਿਨ ਪਿਆਰ ਨੂੰ ਵਧਾਉਣ ਵਾਲਾ ਹੁੰਦਾ ਹੈ, ਜਿਸ ਦਿਨ ਜੋੜੇ ਆਪਣੇ ਪਾਰਟਨਰ ਨੂੰ ਗੁਲਾਬ, ਟੈਡੀ ਅਤੇ ਚਾਕਲੇਟ ਦਿੰਦੇ ਹਨ। ਗੁਲਾਬ ਨੂੰ ਪਿਆਰ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਦਿਨ ਲੋਕ ਆਪਣੇ ਪਿਆਰ ਨੂੰ ਗੁਲਾਬ ਦਾ ਫੁੱਲ ਦਿੰਦੇ ਹਨ। ਪਰ ਕਈ ਲੋਕ ਇਹ ਨਹੀਂ ਜਾਣਦੇ ਕੀ ਰੋਜ਼ ਡੇ ਕਿਉ ਮਨਾਇਆ ਜਾਂਦਾ ਹੈ ਅਤੇ ਇਸ ਦਿਨ ਦਾ ਇਤਿਹਾਸ ਕੀ ਹੈ।
ਕਦੋ ਮਨਾਇਆ ਜਾਂਦਾ ਹੈ ਰੋਜ਼ ਡੇ?: ਵੈਲੇਨਟਾਈਨ ਹਫ਼ਤੇ ਦੀ ਸ਼ੁਰੂਆਤ ਰੋਜ਼ ਡੇ ਦੇ ਨਾਲ ਹੁੰਦੀ ਹੈ। ਰੋਜ਼ ਡੇ ਹਰ ਸਾਲ 7 ਫਰਵਰੀ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਜੋੜੇ ਆਪਣੇ ਪਾਰਟਨਰ ਨੂੰ ਗੁਲਾਬ ਦਾ ਫੁੱਲ ਦੇ ਕੇ ਆਪਣੀ ਫੀਲਿੰਗਸ ਨੂੰ ਸ਼ੇਅਰ ਕਰਦੇ ਹਨ। ਗੁਲਾਬ ਨੂੰ ਪਿਆਰ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਦਿਨ ਲੋਕ ਆਪਣੇ ਪਿਆਰ ਨੂੰ ਗੁਲਾਬ ਦਾ ਫੁੱਲ ਦਿੰਦੇ ਹਨ।
ਰੋਜ਼ ਡੇ ਦਾ ਇਤਿਹਾਸ: ਕਿਹਾ ਜਾਂਦਾ ਹੈ ਕਿ ਮੁਗਲ ਬੇਗਮ ਨੂਰਜਹਾਂ ਨੂੰ ਲਾਲ ਗੁਲਾਬ ਬਹੁਤ ਪਸੰਦ ਸੀ। ਜਹਾਂਗੀਰ ਨੂਰਜਹਾਂ ਨੂੰ ਖੁਸ਼ ਕਰਨ ਲਈ ਰੋਜ਼ਾਨਾ ਤਾਜ਼ਾ ਲਾਲ ਗੁਲਾਬ ਉਨ੍ਹਾਂ ਦੇ ਮਹਿਲ ਭੇਜਿਆ ਕਰਦੇ ਸੀ। ਉਨ੍ਹਾਂ ਦੀ ਪ੍ਰੇਮ ਕਹਾਣੀ ਲੋਕਾਂ ਦੇ ਵਿਚਕਾਰ ਕਾਫ਼ੀ ਮਸ਼ਹੂਰ ਹੋਈ ਹੈ। ਰੋਜ਼ ਡੇ ਨੂੰ ਲੈ ਕੇ ਇੱਕ ਹੋਰ ਕਹਾਣੀ ਰਾਣੀ ਵਿਕਟੋਰੀਆ ਦੇ ਸਮੇਂ ਦੀ ਹੈ। ਲੋਕ ਆਪਣੀ ਫੀਲਿੰਗਸ ਨੂੰ ਸ਼ੇਅਰ ਕਰਨ ਲਈ ਇੱਕ-ਦੂਜੇ ਨੂੰ ਗੁਲਾਬ ਦਾ ਫੁੱਲ ਦਿੰਦੇ ਸੀ। ਇਸ ਪਰੰਪਰਾ ਨੂੰ ਜਾਰੀ ਰੱਖਣ ਲਈ ਵੈਲੇਨਟਾਈਨ ਹਫ਼ਤੇ ਦਾ ਪਹਿਲਾ ਦਿਨ ਰੋਜ਼ ਡੇ ਦੇ ਤੌਰ 'ਤੇ ਮਨਾਇਆ ਜਾਂਦਾ ਹੈ।
ਰੋਜ਼ ਡੇ ਕਿਉ ਮਨਾਇਆ ਜਾਂਦਾ ਹੈ?: ਗੁਲਾਬ ਪਿਆਰ ਦਾ ਪ੍ਰਤੀਕ ਹੁੰਦਾ ਹੈ। ਗੁਲਾਬ ਦੇ ਵੱਖ-ਵੱਖ ਰੰਗ ਭਾਵਨਾਵਾਂ ਨੂੰ ਪ੍ਰਗਟ ਕਰਦੇ ਹਨ। ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਲਈ ਇਸ ਦਿਨ ਲੋਕ ਆਪਣੇ ਪਾਰਟਨਰ ਨੂੰ ਗੁਲਾਬ ਦਾ ਫੁੱਲ ਦਿੰਦੇ ਹਨ। ਇਸ ਤਰ੍ਹਾਂ ਤੁਸੀਂ ਆਪਣੇ ਦਿਲ ਵਿੱਚ ਛੁਪੇ ਹੋਏ ਪਿਆਰ ਨੂੰ ਗੁਲਾਬ ਦੇ ਫੁੱਲ ਰਾਹੀਂ ਪ੍ਰਗਟ ਕਰ ਸਕਦੇ ਹੋ। ਜੇਕਰ ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ, ਕਿਸੇ ਨਾਲ ਦੋਸਤੀ ਕਰਨਾ ਚਾਹੁੰਦੇ ਹੋ ਜਾਂ ਕਿਸੇ ਨੂੰ ਪਸੰਦ ਕਰਦੇ ਹੋ, ਤਾਂ ਤੁਸੀਂ ਗੁਲਾਬ ਦੇ ਫੁੱਲ ਤੋਹਫ਼ੇ ਵਜੋਂ ਦੇ ਸਕਦੇ ਹੋ।