ਨਵੀਂ ਦਿੱਲੀ: ਕਾਂਗਰਸ ਦੀ ਸੰਸਦ ਮੈਂਬਰ ਪ੍ਰਿਅੰਕਾ ਗਾਂਧੀ ਨੇ ਇਕ ਵਾਰ ਫਿਰ ਫਲਸਤੀਨ ਦੇ ਲੋਕਾਂ ਦਾ ਸਮਰਥਨ ਕੀਤਾ ਹੈ। ਉਹ ਸੋਮਵਾਰ ਨੂੰ ਇਕ ਬੈਗ ਲੈ ਕੇ ਸੰਸਦ ਪਹੁੰਚੀ, ਜਿਸ 'ਤੇ 'ਫਲਸਤੀਨ' ਲਿਖਿਆ ਹੋਇਆ ਸੀ। ਇਸ ਤਰ੍ਹਾਂ ਪ੍ਰਿਅੰਕਾ ਗਾਂਧੀ ਨੇ ਫਲਸਤੀਨ ਦੀ ਆਜ਼ਾਦੀ ਦੇ ਸਮਰਥਨ 'ਚ ਆਵਾਜ਼ ਬੁਲੰਦ ਕੀਤੀ। ਕਾਂਗਰਸ ਦੇ ਜਨਰਲ ਸਕੱਤਰ ਨੇ ਗਾਜ਼ਾ ਵਿੱਚ ਇਜ਼ਰਾਈਲ ਦੀ ਬੰਬਾਰੀ ਵਿਰੁੱਧ ਪਹਿਲਾਂ ਹੀ ਆਪਣੀ ਆਵਾਜ਼ ਉਠਾਈ ਹੈ।
ਹੈਂਡ ਬੈਗ ਲੈ ਕੇ ਸੰਸਦ ਪਹੁੰਚੀ ਪ੍ਰਿਅੰਕਾ ਗਾਂਧੀ ਨੇ ਇਸ 'ਤੇ ਲਿਖਿਆ ਸੀ, 'ਫਲਸਤੀਨ ਆਜ਼ਾਦ ਹੋਵੇਗਾ'। ਇਸ ਦੇ ਨਾਲ ਹੀ ਬੈਗ 'ਤੇ ਤਰਬੂਜ ਅਤੇ ਚਿੱਟੇ ਕਬੂਤਰ ਵੀ ਬਣੇ ਹੋਏ ਸੀ। ਜੋ ਕਿ ਸ਼ਾਂਤੀ ਦਾ ਪ੍ਰਤੀਕ ਹੈ। ਤਰਬੂਜ ਨੂੰ ਫਲਸਤੀਨੀ ਏਕਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਬੈਗ 'ਤੇ ਫਲਸਤੀਨੀ ਪਛਾਣ ਵਾਲਾ ਸਕਾਰਫ਼ ਵੀ ਬਣਿਆ ਹੋਇਆ ਸੀ।
#WATCH | Delhi: On BJP's reaction regarding Congress MP Priyanka Gandhi Vadra carrying a bag which has 'Palestine' written on it, to Parliament, she says, " the atrocities happening in bangladesh, against minorities and hindus...something should be done regarding this. talks… pic.twitter.com/8i9aGLzGpr
— ANI (@ANI) December 16, 2024
ਭਾਜਪਾ ਨੇ ਪ੍ਰਿਅੰਕਾ ਗਾਂਧੀ ਦੇ ਇਸ ਕਦਮ 'ਤੇ ਸਵਾਲ ਖੜ੍ਹੇ ਕੀਤੇ ਹਨ ਅਤੇ ਉਨ੍ਹਾਂ 'ਤੇ ਮੁਸਲਿਮ ਤੁਸ਼ਟੀਕਰਨ ਦਾ ਦੋਸ਼ ਲਗਾਇਆ ਹੈ। ਭਾਜਪਾ ਦੇ ਬੁਲਾਰੇ ਅਤੇ ਸੰਸਦ ਮੈਂਬਰ ਸੰਬਿਤ ਪਾਤਰਾ ਨੇ ਕਿਹਾ ਕਿ ਗਾਂਧੀ ਪਰਿਵਾਰ ਸ਼ੁਰੂ ਤੋਂ ਹੀ ਤੁਸ਼ਟੀਕਰਨ ਦਾ ਬੈਗ ਢੋਹ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਤੁਸ਼ਟੀਕਰਨ ਕਰਕੇ ਚੋਣਾਂ ਹਾਰ ਰਹੀ ਹੈ।
ਜੂਨ ਵਿੱਚ ਪ੍ਰਿਅੰਕਾ ਗਾਂਧੀ ਨੇ ਗਾਜ਼ਾ ਵਿੱਚ ਇਜ਼ਰਾਈਲ ਦੀ ਕਾਰਵਾਈ ਨੂੰ ਬੇਰਹਿਮ ਕਤਲੇਆਮ ਦੱਸਿਆ ਸੀ ਅਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਆਲੋਚਨਾ ਕੀਤੀ ਸੀ। "ਹਰ ਸਹੀ ਸੋਚ ਵਾਲੇ ਵਿਅਕਤੀ ਅਤੇ ਦੁਨੀਆ ਦੀ ਹਰ ਸਰਕਾਰ ਦੀ ਨੈਤਿਕ ਜ਼ਿੰਮੇਵਾਰੀ ਹੈ ਕਿ ਉਹ ਇਜ਼ਰਾਈਲ ਦੀ ਨਸਲਕੁਸ਼ੀ ਦੀ ਨਿੰਦਾ ਕਰੇ ਅਤੇ ਇਸਨੂੰ ਰੋਕਣ ਲਈ ਮਜਬੂਰ ਕਰੇ," ਉਸਨੇ ਐਕਸ 'ਤੇ ਇੱਕ ਪੋਸਟ ਵਿੱਚ ਲਿਖਿਆ।
ਇਸ ਦੇ ਨਾਲ ਹੀ ਜਦੋਂ ਪੱਤਰਕਾਰਾਂ ਨੇ ਬੈਗ ਬਾਰੇ ਸਵਾਲ ਪੁੱਛੇ ਤਾਂ ਕਾਂਗਰਸੀ ਸੰਸਦ ਮੈਂਬਰ ਨੇ ਕਿਹਾ ਕਿ ਉਹ ਕਈ ਵਾਰ ਦੱਸ ਚੁੱਕੀ ਹੈ ਕਿ ਉਨ੍ਹਾਂ ਦੇ ਵਿਚਾਰ ਕੀ ਹਨ। ਉਸ ਨੇ ਕਿਹਾ, "ਕੌਣ ਤੈਅ ਕਰੇਗਾ ਕਿ ਮੈਂ ਕਿਹੋ ਜਿਹਾ ਪਹਿਰਾਵਾ ਪਹਿਨਾਂ?"
ਸੰਸਦ 'ਚ 'ਫਲਸਤੀਨ' ਲਿਖਿਆ ਬੈਗ ਲਿਆਉਣ ਦੀ ਭਾਜਪਾ ਦੀ ਆਲੋਚਨਾ ਦੇ ਜਵਾਬ 'ਚ ਉਨ੍ਹਾਂ ਕਿਹਾ, ''ਬੰਗਲਾਦੇਸ਼ 'ਚ ਘੱਟ ਗਿਣਤੀਆਂ ਖਾਸ ਕਰਕੇ ਹਿੰਦੂਆਂ 'ਤੇ ਅੱਤਿਆਚਾਰ ਹੋ ਰਹੇ ਹਨ, ਇਸ ਬਾਰੇ ਕੁਝ ਕੀਤਾ ਜਾਣਾ ਚਾਹੀਦਾ ਹੈ। ਇਸ ਬਾਰੇ ਬੰਗਲਾਦੇਸ਼ ਦੀ ਸਰਕਾਰ ਨਾਲ ਗੱਲ ਕਰਨੀ ਚਾਹੀਦੀ ਹੈ। ਭਾਜਪਾ ਨੂੰ ਅਜਿਹੀਆਂ ਬੇਕਾਰ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ।
ਮੀਡੀਆ ਰਿਪੋਰਟਾਂ ਦੇ ਅਨੁਸਾਰ, ਹਾਲ ਹੀ ਵਿੱਚ ਨਵੀਂ ਦਿੱਲੀ ਵਿੱਚ ਫਲਸਤੀਨ ਦੂਤਾਵਾਸ ਦੇ ਇੰਚਾਰਜ ਅਬੇਦ ਅਲਰਾਜੇਗ ਅਬੂ ਜਜਰ ਨੇ ਪ੍ਰਿਅੰਕਾ ਗਾਂਧੀ ਨੂੰ ਵਾਇਨਾਡ ਉਪ ਚੋਣ ਵਿੱਚ ਉਨ੍ਹਾਂ ਦੀ ਜਿੱਤ 'ਤੇ ਵਧਾਈ ਦੇਣ ਲਈ ਮੁਲਾਕਾਤ ਕੀਤੀ ਸੀ।