ਗੁਜਰਾਤ/ਸੂਰਤ: ਅੱਜ-ਕੱਲ੍ਹ ਛੋਟੇ-ਛੋਟੇ ਬੱਚੇ ਫ਼ੋਨ ਦੇ ਆਦੀ ਹੋ ਗਏ ਹਨ ਅਤੇ ਇਨ੍ਹਾਂ ਤੋਂ ਦੂਰ ਨਹੀਂ ਰਹਿ ਪਾ ਰਹੇ ਹਨ। ਇਸ ਦੇ ਨਾਲ ਹੀ ਗੁਜਰਾਤ ਦੇ ਸੂਰਤ ਸ਼ਹਿਰ ਵਿੱਚ ਇੱਕ ਛੋਟੇ ਪਾਵਰ ਲਿਫਟਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਯਤਿ ਜੇਠਵਾ ਨਾਂ ਦਾ 6 ਸਾਲ ਦਾ ਬੱਚਾ 80 ਕਿਲੋ ਤੱਕ ਭਾਰ ਚੁੱਕ ਸਕਦਾ ਹੈ। ਯੇਤੀ ਪਹਿਲੀ ਜਮਾਤ ਵਿੱਚ ਪੜ੍ਹਦਾ ਹੈ ਅਤੇ ਵੇਟਲਿਫਟਿੰਗ ਵਿੱਚ ਹੁਣ ਤੱਕ 17 ਤੋਂ ਵੱਧ ਤਗਮੇ ਜਿੱਤ ਚੁੱਕਾ ਹੈ। ਉਸ ਦੇ ਪਿਤਾ ਨੇ ਉਸ ਨੂੰ ਇਹ ਸਿਖਲਾਈ ਦਿੱਤੀ ਹੈ। ਯਤਿ ਦੇ ਪਿਤਾ ਜਿਮ ਟ੍ਰੇਨਰ ਹਨ ਅਤੇ ਮਾਂ ਅਧਿਆਪਕਾ ਹੈ। ਯਤਿ ਵੱਡਾ ਹੋ ਕੇ ਵੇਟਲਿਫਟਿੰਗ ਦੇ ਖੇਤਰ ਵਿੱਚ ਵੱਡਾ ਨਾਮ ਕਮਾਉਣਾ ਚਾਹੁੰਦਾ ਹੈ।
ਯਤਿ ਦੇ ਪਿਤਾ ਨੇ ਦੱਸਿਆ ਕਿ ਜਦੋਂ ਉਹ ਦੋ ਸਾਲ ਦਾ ਸੀ ਤਾਂ ਉਹ ਉਸ ਨੂੰ ਜਿੰਮ ਲੈ ਕੇ ਜਾਂਦੇ ਸੀ ਅਤੇ ਫਿਰ ਅਚਾਨਕ ਯਤਿ ਨੂੰ ਜਿਮ ਵਿੱਚ ਪਏ ਪਾਵਰਲਿਫਟਿੰਗ ਉਪਕਰਣਾਂ ਵਿੱਚ ਦਿਲਚਸਪੀ ਹੋ ਗਈ। ਉਸ ਦੀ ਦਿਲਚਸਪੀ ਨੂੰ ਦੇਖਦਿਆਂ ਮੈਂ ਹੌਲੀ-ਹੌਲੀ ਉਸ ਨੂੰ ਪਾਵਰਲਿਫਟਿੰਗ ਦੀ ਸਿਖਲਾਈ ਸ਼ੁਰੂ ਕਰ ਦਿੱਤੀ। ਪਹਿਲਾਂ ਮੈਨੂੰ ਨਹੀਂ ਪਤਾ ਸੀ ਕਿ ਉਹ ਇੰਨਾ ਵਧੀਆ ਪ੍ਰਦਰਸ਼ਨ ਕਰ ਸਕਦਾ ਹੈ। ਅੱਜ ਉਹ 6 ਸਾਲ ਦਾ ਹੈ ਅਤੇ ਉਸ ਦਾ ਵਜ਼ਨ 27 ਕਿਲੋ ਹੈ ਪਰ ਜਦੋਂ ਵੀ ਉਹ ਕਿਸੇ ਟੂਰਨਾਮੈਂਟ 'ਚ ਜਾਂਦਾ ਹੈ ਤਾਂ ਬਿਹਤਰੀਨ ਪਾਵਰਲਿਫਟਰ ਵੀ ਉਸ ਨੂੰ ਦੇਖ ਕੇ ਹੈਰਾਨ ਹੋ ਜਾਂਦੇ ਹਨ। ਯਤਿ ਆਸਾਨੀ ਨਾਲ 80 ਕਿਲੋ ਭਾਰ ਚੁੱਕ ਸਕਦਾ ਹੈ।
ਯਤਿ ਦੇ ਪਿਤਾ ਨੇ ਅੱਗੇ ਦੱਸਿਆ ਕਿ ਉਹ ਸ਼ੁੱਧ ਸ਼ਾਕਾਹਾਰੀ ਹੈ। ਕਿਹਾ ਜਾਂਦਾ ਹੈ ਕਿ ਛੋਟੀ ਉਮਰ ਵਿੱਚ ਪਾਵਰ ਲਿਫਟਿੰਗ ਕਰਨ ਨਾਲ ਕੱਦ ਨਹੀਂ ਵਧਦਾ, ਪਰ ਅਜਿਹਾ ਨਹੀਂ ਹੈ। ਜੇਕਰ ਸਹੀ ਸਿਖਲਾਈ ਦਿੱਤੀ ਜਾਵੇ ਤਾਂ ਕੁਝ ਵੀ ਸੰਭਵ ਹੈ। ਮੈਨੂੰ ਲੱਗਦਾ ਹੈ ਕਿ ਮੇਰਾ ਬੇਟਾ ਮਹਾਨ ਵੇਟਲਿਫਟਰ ਬਣੇਗਾ। ਉਹ ਹਰ ਰੋਜ਼ 2 ਘੰਟੇ ਜਿਮ ਵਿੱਚ ਟ੍ਰੇਨਿੰਗ ਅਤੇ ਵਰਕਆਊਟ ਕਰਦਾ ਹੈ ਅਤੇ ਆਪਣੀ ਉਮਰ ਦੇ ਹਿਸਾਬ ਨਾਲ ਉਹ 9ਵੀਂ ਕਲਾਸ ਵਿੱਚ ਆਉਂਦਾ ਹੈ।
- ਉੱਤਰਾਖੰਡ ਵਿੱਚ UCC ਬਿਲ; ਲਿਵ-ਇਨ 'ਚ ਰਹਿਣ ਲਈ ਕਰਵਾਉਣੀ ਹੋਵੇਗੀ ਰਜਿਸਟ੍ਰੇਸ਼ਨ, ਬੱਚਾ ਪੈਦਾ ਹੋਣ ਉੱਤੇ ਮੰਨਿਆ ਜਾਵੇਗਾ ਜਾਇਜ਼
- ਹਰਦਾ ਪਟਾਕਾ ਫੈਕਟਰੀ 'ਚ ਹੋਇਆ ਧਮਾਕਾ, ਹਾਦਸੇ 'ਚ 7 ਲੋਕਾਂ ਦੀ ਮੌਤ, 60 ਤੋਂ ਵੱਧ ਲੋਕ ਜ਼ਖਮੀ, ਮੁੱਖ ਮੰਤਰੀ ਨੇ ਬੁਲਾਈ ਹੰਗਾਮੀ ਮੀਟਿੰਗ
- ਅੰਤਰਿਮ ਬਜਟ ਸੈਸ਼ਨ 2024: ਕੇਂਦਰੀ ਵਿੱਚ ਮੰਤਰੀ ਨਿਰਮਲਾ ਸੀਤਾਰਮਨ ਪੇਸ਼ ਕਰੇਗੀ ਵਿੱਤ ਬਿੱਲ, ਸਦਨਾਂ ਦੀ ਕਾਰਵਾਈ ਜਾਰੀ
ਯਤਿ ਨੇ ਦੱਸਿਆ ਕਿ ਉਸ ਨੂੰ ਪਾਵਰਲਿਫਟਿੰਗ ਬਹੁਤ ਪਸੰਦ ਹੈ, ਉਹ ਸਕੂਲ ਤੋਂ ਆਉਣ ਤੋਂ ਬਾਅਦ ਹਰ ਰੋਜ਼ 2 ਘੰਟੇ ਪਾਵਰਲਿਫਟਿੰਗ ਕਰਦਾ ਹੈ ਅਤੇ ਉਸ ਨੂੰ ਆਪਣੀ ਡਾਈਟ ਦਾ ਵੀ ਧਿਆਨ ਰੱਖਣਾ ਪੈਂਦਾ ਹੈ।