ਚੰਡੀਗੜ੍ਹ: ਲੋਕ ਸਭਾ ਚੋਣਾਂ 2024 ਦੇ ਪਹਿਲੇ ਪੜਾਅ 'ਚ 102 ਸੀਟਾਂ 'ਤੇ 19 ਅਪ੍ਰੈਲ ਨੂੰ ਭਾਵ ਅੱਜ ਵੋਟਿੰਗ ਹੋਣ ਜਾ ਰਹੀ ਹੈ। ਜੇਕਰ ਯੂਪੀ ਦੀ ਗੱਲ ਕਰੀਏ ਤਾਂ ਪਹਿਲੇ ਪੜਾਅ 'ਚ ਅੱਠ ਸੀਟਾਂ 'ਤੇ ਵੋਟਿੰਗ ਹੋਵੇਗੀ। ਵੋਟ ਪਾਉਣ ਲਈ ਵੋਟਰ ਆਈਡੀ ਕਾਰਡ ਜ਼ਰੂਰੀ ਹੈ। ਪਰ, ਚੋਣ ਕਮਿਸ਼ਨ ਨੇ ਇਸ ਤੋਂ ਬਿਨਾਂ ਵੀ ਵੋਟ ਪਾਉਣ ਦਾ ਅਧਿਕਾਰ ਦਿੱਤਾ ਹੈ।
ਚੋਣ ਕਮਿਸ਼ਨ ਨੇ ਪਛਾਣ ਲਈ 12 ਦਸਤਾਵੇਜ਼ਾਂ ਨੂੰ ਦਿੱਤੀ ਮਾਨਤਾ: ਹਾਲਾਂਕਿ ਵੋਟਰ ਕਾਰਡ ਨਾ ਹੋਣ ਦੀ ਸਥਿਤੀ ਵਿੱਚ ਚੋਣ ਕਮਿਸ਼ਨ ਨੇ 12 ਤਰ੍ਹਾਂ ਦੇ ਵਿਕਲਪਿਕ ਫੋਟੋ ਪਛਾਣ ਪੱਤਰਾਂ ਨੂੰ ਮਾਨਤਾ ਦਿੱਤੀ ਹੈ। ਤੁਸੀਂ ਇਹਨਾਂ ਵਿੱਚੋਂ ਕਿਸੇ ਇੱਕ ਨੂੰ ਦਿਖਾ ਕੇ ਆਪਣੀ ਵੋਟ ਪਾ ਸਕਦੇ ਹੋ।
ਵੋਟਰ ਸ਼ਨਾਖਤੀ ਕਾਰਡ ਤੋਂ ਬਿਨਾਂ ਵੀ ਪਾ ਸਕਣਗੇ ਵੋਟ: ਚੋਣ ਕਮਿਸ਼ਨ ਅਨੁਸਾਰ ਜਿਹੜੇ ਵੋਟਰ ਵੋਟਿੰਗ ਦੌਰਾਨ ਚੋਣ ਫੋਟੋ ਪਛਾਣ ਪੱਤਰ ਨਹੀਂ ਦਿਖਾ ਸਕਦੇ, ਉਨ੍ਹਾਂ ਨੂੰ ਆਪਣੀ ਪਛਾਣ ਸਾਬਤ ਕਰਨ ਲਈ 12 ਵਿਕਲਪਿਕ ਫੋਟੋ ਪਛਾਣ ਪੱਤਰਾਂ ਵਿੱਚੋਂ ਇੱਕ ਦਿਖਾਉਣਾ ਹੋਵੇਗਾ। ਇਸ ਤੋਂ ਬਾਅਦ ਕੋਈ ਵੀ ਵੋਟਰ ਆਪਣੀ ਵੋਟ ਪਾ ਸਕੇਗਾ।
ਇਹ ਉਹ ਦਸਤਾਵੇਜ਼ ਹਨ ਜਿਨ੍ਹਾਂ ਦੇ ਆਧਾਰ 'ਤੇ ਤੁਸੀਂ ਕਰ ਸਕਦੇ ਹੋ ਵੋਟ: 12 ਵਿਕਲਪਿਕ ਫੋਟੋ ਪਛਾਣ ਪੱਤਰਾਂ ਵਿੱਚ ਆਧਾਰ ਕਾਰਡ, ਮਨਰੇਗਾ ਜਾੱਬ ਕਾਰਡ, ਡਰਾਈਵਿੰਗ ਲਾਇਸੈਂਸ, ਪੈਨ ਕਾਰਡ, ਭਾਰਤੀ ਪਾਸਪੋਰਟ, ਫੋਟੋ ਸਮੇਤ ਪੈਨਸ਼ਨ ਦਸਤਾਵੇਜ਼, ਕੇਂਦਰ/ਰਾਜ ਸਰਕਾਰ/ਪੀਐਸਯੂ/ਜਨਤਕ ਲਿਮਿਟਡ ਕੰਪਨੀਆਂ ਦੁਆਰਾ ਜਾਰੀ ਕੀਤੇ ਗਏ ਫੋਟੋ ਵਾਲਾ ਸੇਵਾ ਪਛਾਣ ਪੱਤਰ, ਬੈਂਕ/ਡਾਕਘਰ ਦੁਆਰਾ ਜਾਰੀ ਫੋਟੋ ਪਾਸਬੁੱਕ, ਰਾਸ਼ਟਰੀ ਜਨਸੰਖਿਆ ਰਜਿਸਟਰ ਦੇ ਤਹਿਤ ਆਰਜੀਆਈ ਦੁਆਰਾ ਜਾਰੀ ਕੀਤਾ ਗਿਆ ਸਮਾਰਟ ਕਾਰਡ, ਕਿਰਤ ਮੰਤਰਾਲੇ ਦੀ ਯੋਜਨਾ ਦੇ ਤਹਿਤ ਜਾਰੀ ਕੀਤਾ ਗਿਆ ਹੈਲਥ ਇੰਸ਼ੋਰੈਂਸ ਸਮਾਰਟ ਕਾਰਡ, ਸੰਸਦ ਮੈਂਬਰਾਂ,ਵਿਧਾਇਕ/ਐਮਐਲਸੀ ਨੂੰ ਜਾਰੀ ਕੀਤੇ ਗਏ ਅਧਿਕਾਰਤ ਆਈਡੀ ਕਾਰਡ ਅਤੇ ਭਾਰਤ ਸਰਕਾਰ ਦੇ ਸਮਾਜਿਕ ਨਿਆਂ ਮੰਤਰਾਲੇ ਦੁਆਰਾ ਅਪਾਹਜ ਵਿਅਕਤੀਆਂ ਨੂੰ ਜਾਰੀ ਵਿਲੱਖਣ ਅਪੰਗਤਾ ਆਈਡੀ ਕਾਰਡ ਸ਼ਾਮਲ ਹਨ
- ਲੋਕ ਸਭਾ ਚੋਣਾਂ 2024: ਪਹਿਲੇ ਪੜਾਅ 'ਚ 102 ਸੀਟਾਂ 'ਤੇ ਵੋਟਿੰਗ, 1625 ਉਮੀਦਵਾਰਾਂ ਦੀ ਕਿਸਮਤ ਦਾ ਹੋਵੇਗਾ ਫੈਸਲਾ - Lok Sabha Polls First Phase Voting
- ਦਿੱਲੀ ਵਕਫ ਬੋਰਡ 'ਚ ਬੇਨਿਯਮੀਆਂ ਦਾ ਮਾਮਲਾ: ED ਨੇ 'ਆਪ' ਵਿਧਾਇਕ ਅਮਾਨਤੁੱਲਾ ਖਾਨ ਤੋਂ 13 ਘੰਟੇ ਤੱਕ ਕੀਤੀ ਪੁੱਛਗਿੱਛ - AMANATULLAH KHAN INQUIRY
- ਦੁਰਗਮ ਪਹਾੜੀ ਇਲਾਕਿਆਂ 'ਚ ਘੋੜਿਆ 'ਤੇ ਲੱਦ ਕੇ ਲਿਜਾਇਆ ਜਾਂਦਾ ਹੈ EVM - HORSES CARRY EVMS IN TAMIL NADU