ਨਵੀਂ ਦਿੱਲੀ: ਲੋਕ ਸਭਾ ਚੋਣਾਂ 2024 ਨੂੰ ਲੈ ਕੇ ਦੇਸ਼ ਦੇ ਵੋਟਰਾਂ ਤੱਕ ਆਪਣਾ ਸੰਦੇਸ਼ ਦੇਣ ਲਈ ਭਾਜਪਾ ਨੇ 'ਤਾਂ ਹੀ ਤਾਂ ਸਭ ਮੋਦੀ ਨੂੰ ਚੁਣਦੇ ਹੈ' ਥੀਮ 'ਤੇ 12 ਭਾਸ਼ਾਵਾਂ ਵਿੱਚ ਇੱਕ ਨਵਾਂ ਗੀਤ ਰਿਲੀਜ਼ ਕੀਤਾ ਹੈ। ਮੋਦੀ ਸਰਕਾਰ ਵੱਲੋਂ ਕੀਤੇ ਕੰਮਾਂ ਅਤੇ ਵਾਅਦਿਆਂ ਦੀ ਪੂਰਤੀ ਦੇ ਦਾਅਵਿਆਂ ਦੇ ਨਾਲ-ਨਾਲ ਭਾਜਪਾ 'ਸੁਪਨੇ ਨਹੀਂ ਹਕੀਕਤ ਬੁਣਦੇ ਹੈ, ਤਾਂ ਹੀ ਤਾਂ ਸਭ ਮੋਦੀ ਨੂੰ ਚੁਣਦੇ ਹੈ’ ਦੇ ਆਧਾਰ ’ਤੇ ਜ਼ੋਰਦਾਰ ਮੁਹਿੰਮ ਚਲਾ ਰਹੀ ਹੈ।
ਚੋਣ ਪ੍ਰਚਾਰ ਦੇ ਹਿੱਸੇ ਵਜੋਂ ਭਾਜਪਾ ਨੇ ਬੁੱਧਵਾਰ ਨੂੰ ਇੱਕ ਨਵਾਂ ਗੀਤ ਜਾਰੀ ਕੀਤਾ ਹੈ। ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਇਹ ਨਵਾਂ ਗੀਤ ਪੂਰੇ ਦੇਸ਼ ਦੀਆਂ ਭਾਵਨਾਵਾਂ ਨੂੰ ਦਰਸਾਉਂਦਾ ਹੈ। ਇਸ ਨਵੇਂ ਗੀਤ ਵਿੱਚ 2014 ਤੋਂ ਪਹਿਲਾਂ ਦੇ ਹਾਲਾਤ ਅਤੇ ਸਾਲ 2014 ਵਿੱਚ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਭਾਰਤ ਦੀ ਬਦਲਦੀ ਤਸਵੀਰ ਨੂੰ ਦਿਖਾਇਆ ਗਿਆ ਹੈ।
ਭਾਜਪਾ ਵੱਲੋਂ ਬੁੱਧਵਾਰ ਨੂੰ ਰਿਲੀਜ਼ ਕੀਤੇ ਗਏ 3 ਮਿੰਟ 19 ਸੈਕਿੰਡ ਦੇ ਇਸ ਨਵੇਂ ਗੀਤ ਵਿੱਚ ਦੇਸ਼ ਦੇ ਕੋਨੇ-ਕੋਨੇ ਤੋਂ, ਹਰ ਭਾਸ਼ਾ ਬੋਲਣ ਵਾਲੇ, ਵੱਖ-ਵੱਖ ਪਿਛੋਕੜਾਂ ਦੇ ਲੋਕ, ਇੱਕ ਆਵਾਜ਼ ਵਿੱਚ ਇੱਕ ਗੱਲ ਕਹਿ ਰਹੇ ਹਨ ਕਿ ਉਨ੍ਹਾਂ ਦੇ ਸਮੂਹਿਕ ਸੁਪਨਿਆਂ ਨੇ ਉਡਾਣ ਭਰੀ ਹੈ। ਇਸ ਵਿੱਚ 'ਸੁਪਨੇ ਨਹੀਂ ਹਕੀਕਤ ਬੁਣਦੇ ਹੈ, ਤਾਂ ਹੀ ਤਾਂ ਸਭ ਮੋਦੀ ਨੂੰ ਚੁਣਦੇ ਹੈ’ ਦਾ ਦਾਅਵਾ ਵੀ ਪ੍ਰਮੁੱਖਤਾ ਨਾਲ ਦਰਸਾਇਆ ਗਿਆ ਹੈ।
ਤੁਹਾਨੂੰ ਦੱਸ ਦਈਏ ਕਿ ਇਸ ਗੀਤ ਨੂੰ 12 ਵੱਖ-ਵੱਖ ਭਾਸ਼ਾਵਾਂ 'ਚ ਗਾਇਆ ਗਿਆ ਹੈ, ਤਾਂ ਜੋ ਇਹ ਵੱਖ-ਵੱਖ ਭਾਸ਼ਾਵਾਂ ਬੋਲਣ ਵਾਲੇ ਲੋਕਾਂ ਤੱਕ ਆਪਣੀ ਭਾਸ਼ਾ 'ਚ ਪਹੁੰਚ ਸਕੇ। ਇਸ ਰਾਹੀਂ ਰਾਸ਼ਟਰ ਦੀ ਜ਼ਰੂਰੀ ਏਕਤਾ ਨੂੰ ਦਰਸਾਉਂਦੇ ਹੋਏ ਲੋਕਾਂ ਨੂੰ ਆਪਣੀ ਵਿਭਿੰਨਤਾ ਵਿੱਚ ਇਕੱਠੇ ਹੁੰਦੇ ਵੀ ਦਿਖਾਇਆ ਗਿਆ ਹੈ। ਨਵੇਂ ਗੀਤ ਦੇ ਵੀਡੀਓ ਦੇ ਅੰਤ ਵਿੱਚ, ਹਜ਼ਾਰਾਂ ਲੋਕ ਇੱਕ ਵਿਸ਼ਾਲ ਕੋਲਾਜ ਬਣਾਉਣ ਲਈ ਇਕੱਠੇ ਹੁੰਦੇ ਹਨ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੰਯੁਕਤ ਸ਼ਕਤੀ ਨੂੰ ਦਰਸਾਉਂਦਾ ਹੈ।