ਕੋਲਕਾਤਾ : ਕੋਲਕਾਤਾ ਵਿੱਚ ਇੱਕ ਟ੍ਰੇਨੀ ਡਾਕਟਰ ਦੇ ਬਲਾਤਕਾਰ ਅਤੇ ਕਤਲ ਮਾਮਲੇ ਵਿੱਚ ਇੱਕ ਮਹੱਤਵਪੂਰਨ ਘਟਨਾਕ੍ਰਮ ਵਿੱਚ ਪੀੜਤ ਦੇ ਮਾਪਿਆਂ ਨੇ ਸੀਬੀਆਈ ਨੂੰ ਦੱਸਿਆ ਹੈ ਕਿ ਹਸਪਤਾਲ ਦੇ ਕਈ ਇੰਟਰਨ ਅਤੇ ਡਾਕਟਰ ਇਸ ਅਪਰਾਧ ਵਿੱਚ ਸ਼ਾਮਿਲ ਹੋ ਸਕਦੇ ਹਨ। ਨਿਊਜ਼ ਏਜੰਸੀ ਪੀਟੀਆਈ ਨੇ ਇੱਕ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਕਿ ਮਾਪਿਆਂ ਨੇ ਕੇਂਦਰੀ ਏਜੰਸੀ ਨੂੰ ਉਨ੍ਹਾਂ ਲੋਕਾਂ ਦੇ ਨਾਂ ਵੀ ਮੁਹੱਈਆ ਕਰਵਾਏ ਹਨ ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਵਿੱਚ ਆਪਣੀ ਧੀ ਦੇ ਕਤਲ ਵਿੱਚ ਸ਼ਾਮਿਲ ਹੋਣ ਦਾ ਸ਼ੱਕ ਹੈ।
ਸੀਬੀਆਈ ਅਧਿਕਾਰੀ ਨੇ ਕਿਹਾ, 'ਮਾਪਿਆਂ ਨੇ ਸਾਨੂੰ ਦੱਸਿਆ ਕਿ ਉਨ੍ਹਾਂ ਨੂੰ ਆਪਣੀ ਧੀ ਦੇ ਜਿਨਸੀ ਸ਼ੋਸ਼ਣ ਅਤੇ ਕਤਲ ਵਿੱਚ ਕਈ ਲੋਕਾਂ ਦੇ ਸ਼ਾਮਿਲ ਹੋਣ ਦਾ ਸ਼ੱਕ ਹੈ। ਉਨ੍ਹਾਂ ਨੇ ਹਸਪਤਾਲ ਵਿੱਚ ਆਪਣੇ ਨਾਲ ਕੰਮ ਕਰ ਰਹੇ ਕੁਝ ਇੰਟਰਨਜ਼ ਅਤੇ ਡਾਕਟਰਾਂ ਦੇ ਨਾਂ ਦਿੱਤੇ ਹਨ। ਏਜੰਸੀ ਇਨ੍ਹਾਂ ਵਿਅਕਤੀਆਂ ਅਤੇ ਉਨ੍ਹਾਂ ਕੋਲਕਾਤਾ ਪੁਲਿਸ ਅਧਿਕਾਰੀਆਂ ਤੋਂ ਪੁੱਛਗਿੱਛ ਕਰਨ ਨੂੰ ਪਹਿਲ ਦੇ ਰਹੀ ਹੈ ਜੋ ਸ਼ੁਰੂਆਤੀ ਜਾਂਚ ਦਾ ਹਿੱਸਾ ਸਨ। ਅਧਿਕਾਰੀ ਨੇ ਕਿਹਾ, 'ਅਸੀਂ ਘੱਟੋ-ਘੱਟ 30 ਸ਼ੱਕੀਆਂ ਦੀ ਪਛਾਣ ਕਰ ਲਈ ਹੈ ਅਤੇ ਉਨ੍ਹਾਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।'
ਸ਼ੁੱਕਰਵਾਰ ਨੂੰ ਸੀਬੀਆਈ ਨੇ ਇੱਕ ਹਾਊਸ ਸਟਾਫ ਮੈਂਬਰ ਅਤੇ ਦੋ ਪੋਸਟ-ਗ੍ਰੈਜੂਏਟ ਸਿਖਿਆਰਥੀਆਂ ਨੂੰ ਤਲਬ ਕੀਤਾ ਜੋ ਉਸ ਦੇ ਕਤਲ ਵਾਲੀ ਰਾਤ ਡਾਕਟਰ ਦੇ ਨਾਲ ਡਿਊਟੀ 'ਤੇ ਸਨ। ਏਜੰਸੀ ਹਸਪਤਾਲ ਦੇ ਸਾਬਕਾ ਪ੍ਰਿੰਸੀਪਲ ਡਾਕਟਰ ਸੰਦੀਪ ਘੋਸ਼ ਨੂੰ ਵੀ ਪੁੱਛਗਿੱਛ ਲਈ ਆਪਣੇ ਨਾਲ ਲੈ ਗਈ ਹੈ। ਲਾਸ਼ ਮਿਲਣ ਤੋਂ ਦੋ ਦਿਨ ਬਾਅਦ ਡਾਕਟਰ ਘੋਸ਼ ਨੇ ਅਸਤੀਫਾ ਦੇ ਦਿੱਤਾ ਸੀ। ਉਸ ਨੇ ਆਪਣੇ ਉਪਰ ਹਮਲਾ ਹੋਣ ਦਾ ਖਦਸ਼ਾ ਪ੍ਰਗਟਾਇਆ ਹੈ। ਇਸ ਕਾਰਨ ਉਨ੍ਹਾਂ ਦੇ ਵਕੀਲ ਨੇ ਕਲਕੱਤਾ ਹਾਈ ਕੋਰਟ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ। ਅਦਾਲਤ ਨੇ ਉਸ ਨੂੰ ਸਿੰਗਲ ਬੈਂਚ ਕੋਲ ਜਾਣ ਦਾ ਨਿਰਦੇਸ਼ ਦਿੱਤਾ।
ਉਨ੍ਹਾਂ ਦੱਸਿਆ ਕਿ ਜਾਂਚ ਦੇ ਹਿੱਸੇ ਵਜੋਂ ਸੀਬੀਆਈ ਅਧਿਕਾਰੀ ਗ੍ਰਿਫ਼ਤਾਰ ਮੁਲਜ਼ਮਾਂ ਨੂੰ ਵੀ ਮੌਕੇ ’ਤੇ ਲੈ ਗਏ। ਹਸਪਤਾਲ ਦੇ ਸੈਮੀਨਾਰ ਹਾਲ ਵਿੱਚ 3ਡੀ ਟਰੈਕਿੰਗ ਵੀ ਕੀਤੀ ਗਈ। ਪੋਸਟ ਗ੍ਰੈਜੂਏਟ ਸਿਖਿਆਰਥੀ ਦੀ ਲਾਸ਼ 9 ਅਗਸਤ ਨੂੰ ਆਰਜੀ ਕਾਰ ਹਸਪਤਾਲ ਦੇ ਸੈਮੀਨਾਰ ਰੂਮ ਵਿੱਚੋਂ ਮਿਲੀ ਸੀ। ਪੁਲਿਸ ਨੇ ਇਸ ਸਬੰਧ ਵਿੱਚ ਅਗਲੇ ਦਿਨ ਇੱਕ ਸਿਵਲੀਅਨ ਵਲੰਟੀਅਰ ਨੂੰ ਗ੍ਰਿਫ਼ਤਾਰ ਕੀਤਾ ਸੀ।
- ਡਾਕਟਰਾਂ ਦੀ ਦੇਸ਼ ਪੱਧਰੀ ਹੜਤਾਲ 24 ਘੰਟੇ ਲਈ ਸ਼ੁਰੂ, IMA ਦੀ ਸਖ਼ਤ ਚਿਤਾਵਨੀ - IMA calls strike across India
- ਪੇਡਵਾਗੂ ਸਿੰਚਾਈ ਪ੍ਰੋਜੈਕਟ ਵਿੱਚ ਪਾੜ, ਸੈਂਕੜੇ ਪਸ਼ੂ ਪਾਣੀ 'ਚ ਰੁੜ੍ਹੇ, ਐਨਡੀਆਰਐਫ ਨੇ 28 ਲੋਕਾਂ ਨੂੰ ਬਚਾਇਆ - Peddavagu irrigation project
- ਓਮਾਨ ਦੇ ਤੱਟ 'ਤੇ ਵਪਾਰਕ ਜਹਾਜ਼ ਡੁੱਬਿਆ, 13 ਭਾਰਤੀਆਂ ਸਮੇਤ 16 ਮਲਾਹ ਲਾਪਤਾ, ਬਚਾਅ ਕਾਰਜ ਜਾਰੀ - Oil Tanker Capsized