ਜਲੰਧਰ: ਇਸ ਸਾਲ ਰੱਖੜੀ ਦਾ ਤਿਉਹਾਰ 19 ਅਗਸਤ ਨੂੰ ਮਨਾਇਆ ਜਾ ਰਿਹਾ ਹੈ। ਰੱਖੜੀ ਦਾ ਤਿਉਹਾਰ ਦੇਸ਼ ਅਤੇ ਦੁਨੀਆ ਭਰ ਵਿੱਚ ਵਸਦੇ ਭਾਰਤੀਆਂ ਵੱਲੋਂ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਰੱਖੜੀ ਮੌਕੇ ਕਈ ਵਾਰ ਭਰਾ ਆਪਣੀਆਂ ਭੈਣਾਂ ਦੇ ਘਰ ਪਹੁੰਚ ਕੇ ਰੱਖੜੀ ਬੰਨਵਾਉਦੇ ਹਨ ਅਤੇ ਕਈ ਵਾਰ ਭੈਣਾਂ ਆਪਣੇ ਭਰਾਵਾਂ ਦੇ ਘਰ ਜਾਂਦੀਆਂ ਹਨ। ਕੱਲ੍ਹ ਰੱਖੜੀ ਦਾ ਤਿਓਹਾਰ ਹੈ, ਜਿਸਦੇ ਚਲਦਿਆਂ ਭੈਣਾਂ ਆਪਣੇ ਭਰਾਵਾਂ ਨੂੰ ਰੱਖੜੀ ਬੰਨਣ ਦੀਆਂ ਤਿਆਰੀਆਂ ਕਰ ਚੁੱਕੀਆਂ ਹਨ।
ਦੂਜੇ ਪਾਸੇ, ਰੱਖੜੀ ਮੌਕੇ ਮੰਦਰਾਂ 'ਚ ਵੀ ਖਾਸ ਰੌਣਕ ਦੇਖਣ ਨੂੰ ਮਿਲ ਰਹੀ ਹੈ। ਅਜਿਹੀ ਹੀ ਰੌਣਕ ਅੱਜ ਜਲੰਧਰ ਦੇ ਸਿੱਧ ਸ਼ਕਤੀਪੀਠ ਸ਼੍ਰੀ ਦੇਵੀ ਤਾਲਾਬ ਮੰਦਰ ਵਿਖ਼ੇ ਦੇਖਣ ਨੂੰ ਮਿਲੀ ਹੈ, ਜਿੱਥੇ ਹਜ਼ਾਰਾਂ ਦੀ ਗਿਣਤੀ 'ਚ ਸ਼ਰਧਾਲੂ ਮਾਂ ਤ੍ਰਿਪੁਰਮਾਲਿਨੀ ਦਾ ਆਸ਼ੀਰਵਾਦ ਲੈਣ ਪਹੁੰਚ ਰਹੇ ਹਨ। ਰੱਖੜੀ ਦੇ ਤਿਉਹਾਰ ਨੂੰ ਲੈ ਕੇ ਮੰਦਰ ਵਿੱਚ ਵਿਸ਼ੇਸ਼ ਤਿਆਰੀਆਂ ਕੀਤੀਆਂ ਗਈਆਂ ਹਨ।
ਰੱਖੜੀ ਦੇ ਤਿਓਹਾਰ ਦਾ ਸ਼ੁੱਭ ਮੁਹੂਰਤ: ਇਸ ਸਬੰਧ 'ਚ ਅਸੀਂ ਸ਼੍ਰੀ ਦੇਵੀ ਤਾਲਾਬ ਮੰਦਰ ਦੇ ਪੁਜਾਰੀ ਸ਼ਿਵਮ ਸ਼ਾਸਤਰੀ ਨਾਲ ਗੱਲਬਾਤ ਕੀਤੀ, ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਭੈਣਾਂ ਦਾ ਭਰਾਵਾਂ ਨੂੰ ਰੱਖੜੀ ਬੰਨ੍ਹਣ ਦਾ ਸ਼ੁਭ ਸਮਾਂ ਕੱਲ੍ਹ ਦੁਪਹਿਰ 1:30 ਵਜੇ ਤੋਂ ਬਾਅਦ ਹੈ। ਉਨ੍ਹਾਂ ਦੇ ਅਨੁਸਾਰ, ਭਾਦਰ ਦੀ ਮਿਆਦ ਕਾਰਨ 1:30 ਵਜੇ ਤੋਂ ਪਹਿਲਾਂ ਰੱਖੜੀ ਨਹੀਂ ਬੰਨ੍ਹਣੀ ਚਾਹੀਦੀ। ਇਸ ਤੋਂ ਇਲਾਵਾ, ਜੇਕਰ ਕਿਸੇ ਨੇ ਮਹੱਤਵਪੂਰਨ ਸਥਾਨ 'ਤੇ ਜਾਣਾ ਹੈ ਜਾਂ ਕੋਈ ਭੈਣ ਆਪਣੇ ਭਰਾ ਦੇ ਘਰ ਦੇ ਨੇੜੇ-ਤੇੜੇ ਨਹੀ ਰਹਿੰਦੀ ਹੈ, ਤਾਂ ਉਹ 9:51 ਤੋਂ 10:54 ਤੱਕ ਆਪਣੇ ਭਰਾ ਦੇ ਰੱਖੜੀ ਬੰਨ੍ਹ ਸਕਦੀਆਂ ਹਨ।
ਰੱਖੜੀ ਦੇ ਤਿਉਹਾਰ ਦੀ ਸ਼ੁਰੂਆਤ: ਪੰਡਿਤ ਸ਼ਿਵਮ ਸ਼ਾਸਤਰੀ ਦਾ ਕਹਿਣਾ ਹੈ ਕਿ ਪੌਰਾਣਿਕ ਕਾਲ ਵਿੱਚ ਜਦੋਂ ਭਗਵਾਨ ਇੱਕ ਦਰਬਾਨ ਦੇ ਰੂਪ ਵਿੱਚ ਬਲੀ ਗਏ ਸੀ, ਤਾਂ ਉਨ੍ਹਾਂ ਨੂੰ ਉਥੋਂ ਵਾਪਸ ਲਿਆਉਣਾ ਬਹੁਤ ਜ਼ਰੂਰੀ ਸੀ। ਜਦੋਂ ਉਨ੍ਹਾਂ ਨੂੰ ਵਾਪਸ ਲਿਆਉਣ ਦਾ ਕੋਈ ਹੱਲ੍ਹ ਨਹੀਂ ਮਿਲਿਆ, ਤਾਂ ਮਾਤਾ ਲਕਸ਼ਮੀ ਨੇ ਬਲੀ ਨੂੰ ਰੱਖੜੀ ਬੰਨ੍ਹ ਦਿੱਤੀ। ਇਸ ਤੋਂ ਬਾਅਦ ਬਲੀ ਨੇ ਮਾਤਾ ਲਕਸ਼ਮੀ ਤੋਂ ਕੁਝ ਮੰਗਣ ਲਈ ਕਿਹਾ। ਇਸ ਦੇ ਬਦਲੇ ਵਿੱਚ ਮਾਤਾ ਲਕਸ਼ਮੀ ਨੇ ਭਗਵਾਨ ਵਿਸ਼ਨੂੰ ਤੋਂ ਮੁਕਤੀ ਮੰਗੀ ਅਤੇ ਉਨ੍ਹਾਂ ਨੂੰ ਉਥੋਂ ਲਿਆਉਣ 'ਚ ਕਾਮਯਾਬ ਰਹੀ। ਇਹ ਦਿਨ ਕਈ ਹੋਰ ਕਹਾਣੀਆਂ ਨਾਲ ਵੀ ਜੁੜਿਆ ਹੋਇਆ ਹੈ। ਕਿਹਾ ਜਾਂਦਾ ਹੈ ਕਿ ਸ਼੍ਰੀ ਕ੍ਰਿਸ਼ਨ ਦੇ ਸੁਦਰਸ਼ਨ ਚੱਕਰ ਨੇ ਦ੍ਰੋਪਦੀ ਦੀ ਉਂਗਲ ਕੱਟ ਦਿੱਤੀ ਸੀ, ਜਿਸ ਤੋਂ ਬਾਅਦ ਦ੍ਰੋਪਦੀ ਨੇ ਆਪਣੀ ਸਾੜੀ ਦਾ ਲੜ ਪਾੜ ਕੇ ਆਪਣੀ ਉਂਗਲ ਉੱਤੇ ਬੰਨ੍ਹਿਆ, ਜਿਸ ਤੋਂ ਬਾਅਦ ਸ਼੍ਰੀ ਕ੍ਰਿਸ਼ਨ ਨੇ ਦ੍ਰੋਪਦੀ ਦੀ ਰੱਖਿਆ ਕਰਨ ਦਾ ਵਚਨ ਦਿੱਤਾ।
- ਰੱਖੜੀ ਮੌਕੇ ਇਹ 4 ਤਰ੍ਹਾਂ ਦੀਆਂ ਸਪੈਸ਼ਲ ਮਿਠਾਇਆਂ ਨਾਲ ਕਰਵਾਓ ਆਪਣੇ ਭਰਾ ਦਾ ਮੂੰਹ ਮਿੱਠਾ, ਸਿਹਤ 'ਤੇ ਨਹੀਂ ਪਵੇਗਾ ਕੋਈ ਬੁਰਾ ਅਸਰ - Raksha Bandhan 2024
- ਰੱਖੜੀ ਤੋਂ ਪਹਿਲਾਂ ਮਹਿੰਗਾਈ ਦਾ ਤੜਕਾ, ਸੋਨੇ-ਚਾਂਦੀ ਦੇ ਭਾਅ ਵਧੇ, ਜਾਣੋ ਆਪਣੇ ਸ਼ਹਿਰ ਦੇ ਤਾਜ਼ਾ ਰੇਟ - Gold Silver Rate Today
- ਮੁੱਖ ਮੰਤਰੀ ਵੱਲੋਂ ਰੱਖੜੀ ਦੇ ਤਿਉਹਾਰ ਮੌਕੇ ਔਰਤਾਂ ਨੂੰ ਤੋਹਫਾ, ਆਂਗਣਵਾੜੀ ਵਰਕਰਾਂ ਦੀਆਂ ਨਵੀਆਂ ਅਸਾਮੀਆਂ ਭਰਨ ਦਾ ਐਲਾਨ - new posts of Anganwadi workers
ਤੋਹਫ਼ੇ ਕਿਵੇਂ ਦਿੱਤੇ ਜਾ ਸਕਦੇ ਹਨ?: ਰੱਖੜੀ ਦੇ ਤਿਉਹਾਰ ਮੌਕੇ ਭਰਾ ਆਪਣੀਆਂ ਭੈਣਾਂ ਨੂੰ ਤੌਹਫ਼ੇ ਦਿੰਦੇ ਹਨ। ਇਨ੍ਹਾਂ ਤੋਹਫ਼ਿਆਂ ਬਾਰੇ ਪੰਡਿਤ ਸ਼ਿਵਮ ਸ਼ਾਸਤਰੀ ਦਾ ਕਹਿਣਾ ਹੈ ਕਿ ਅਜਿਹੀ ਕੋਈ ਗੱਲ ਨਹੀਂ ਹੈ ਕਿ ਤੌਹਫ਼ਾ ਦੇਣਾ ਹੀ ਜ਼ਰੂਰੀ ਹੈ। ਭਰਾ ਆਪਣੀਆਂ ਭੈਣਾਂ ਦੀ ਕੋਈ ਹੋਰ ਮਦਦ ਵੀ ਕਰ ਸਕਦੇ ਹਨ।
ਰੱਖੜੀ ਮੌਕੇ ਧਿਆਨ ਰੱਖਣ ਵਾਲੀਆਂ ਗੱਲਾਂ: ਰੱਖੜੀ ਮੌਕੇ ਜਿੱਥੇ ਬਾਜ਼ਾਰਾਂ ਵਿੱਚ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ, ਉੱਥੇ ਹੀ ਮਿਠਾਈਆਂ ਦੀ ਦੁਕਾਨਾਂ 'ਤੇ ਵੀ ਭੀੜ ਨਜ਼ਰ ਆ ਰਹੀ ਹੈ। ਇਸ ਵਾਰ ਰੱਖੜੀ ਮੌਕੇ ਵਿਸ਼ੇਸ਼ ਤੌਰ ਤੇ ਕੁਝ ਗੱਲਾਂ ਦਾ ਧਿਆਨ ਰੱਖਣ ਦੀ ਲੋੜ ਹੈ, ਜਿਸ ਨੂੰ ਲੈ ਕੇ ਪੰਡਿਤ ਵੱਲੋਂ ਲੋਕਾਂ ਨੂੰ ਸਲਾਹ ਦਿੱਤੀ ਜਾ ਰਹੀ। ਪੰਡਿਤ ਨੇ ਕਿਹਾ ਹੈ ਕਿ ਡੇਢ ਵਜੇ ਤੋਂ ਬਾਅਦ ਰੱਖੜੀ ਬੰਨ੍ਹੀ ਜਾ ਸਕਦੀ ਹੈ। ਉਦੋਂ ਸ਼ੁਭ ਮੁਹੂਰਤ ਹੋਵੇਗਾ। ਡੇਢ ਵਜੇ ਤੋਂ ਬਾਅਦ ਕਿਸੇ ਵੀ ਸਮੇਂ ਭੈਣ ਆਪਣੇ ਭਰਾ ਦੇ ਰੱਖੜੀ ਬੰਨ੍ਹ ਸਕਦੀ ਹੈ। ਉਨ੍ਹਾਂ ਨੇ ਦੱਸਿਆ ਕਿ ਸੋਮਵਾਰ ਦਾ ਦਿਨ ਕੁਝ ਰਾਸ਼ੀਆਂ ਲਈ ਵਿਸ਼ੇਸ਼ ਰੂਪ ਵਿੱਚ ਖਾਸ ਵੀ ਹੈ। ਇਹ ਤਿਉਹਾਰ ਭੈਣ ਭਾਈ ਦੇ ਰਿਸ਼ਤੇ ਦਾ ਪ੍ਰਤੀਕ ਹੈ। ਇਸ ਦਿਨ ਭੈਣਾਂ ਨੂੰ ਆਪਣੇ ਭਰਾ ਦੇ ਰੱਖੜੀ ਬੰਨ੍ਹ ਕੇ ਉਸਦੀ ਲੰਬੀ ਉਮਰ ਦੀ ਕਾਮਨਾ ਕਰਨੀ ਚਾਹੀਦੀ ਹੈ।