ਜੰਮੂ ਕਸ਼ਮੀਰ: ਬੀਤੀ ਦੇਰ ਰਾਤ ਪੁੰਛ ਦੇ ਗੁਰਦੁਆਰਾ ਮਹੰਤ ਸਾਹਿਬ ਨੇੜੇ ਧਮਾਕਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਸਬੰਧੀ ਜਾਣਕਾਰੀ ਅਨੁਸਾਰ ਪੁੰਛ ਨਗਰ ਸਥਿਤ ਰਾਜਾ ਸੁਖਦੇਵ ਸਿੰਘ ਜ਼ਿਲ੍ਹਾ ਹਸਪਤਾਲ ਨੇੜੇ ਗੁਰਦੁਆਰਾ ਸ੍ਰੀ ਮਹੰਤ ਸਾਹਿਬ ਕੋਲ ਹੋਏ ਸ਼ੱਕੀ ਧਮਾਕੇ ਨਾਲ ਪੂਰਾ ਇਲਾਕਾ ਹਿੱਲ ਗਿਆ। ਇਸ ਕਾਰਨ ਕੋਈ ਜਾਨੀ ਜਾਂ ਮਾਲੀ ਨੁਕਸਾਨ ਤਾਂ ਨਹੀਂ ਹੋਇਆ ਪਰ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਸੁਰੱਖਿਆ ਬਲਾਂ ਵਲੋਂ ਜਾਂਚ ਸ਼ੁਰੂ: ਉਧਰ ਧਮਾਕੇ ਤੋਂ ਬਾਅਦ ਪੂਰੇ ਇਲਾਕੇ 'ਚ ਦਹਿਸ਼ਤ ਅਤੇ ਤਣਾਅ ਦਾ ਮਾਹੌਲ ਬਣ ਗਿਆ। ਧਮਾਕੇ ਤੋਂ ਬਾਅਦ ਵੱਡੀ ਗਿਣਤੀ 'ਚ ਸੁਰੱਖਿਆ ਬਲ ਮੌਕੇ 'ਤੇ ਪਹੁੰਚ ਗਏ ਅਤੇ ਜਾਂਚ ਸ਼ੁਰੂ ਕਰ ਦਿੱਤੀ ਜਦਕਿ ਐੱਸ.ਐੱਸ.ਪੀ. ਪੁੰਛ ਦੇ ਜੁਗਲ ਕੁਮਾਰ ਮਨਹਾਸ ਅਤੇ ਡੀ.ਸੀ. ਪੁੰਛ ਯਾਸੀਨ ਐਮ.ਚੌਧਰੀ ਵੀ ਮੌਕੇ 'ਤੇ ਪਹੁੰਚੇ। ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਘੇਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।
ਹਸਪਤਾਲ ਤੇ ਗੁਰਦੁਆਰਾ ਸਾਹਿਬ ਵਿਚਾਲੇ ਗਲੀ 'ਚ ਧਮਾਕਾ: ਹਾਲਾਂਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਅੱਤਵਾਦੀ ਘਟਨਾ ਹੈ ਜਾਂ ਨਹੀਂ। ਸ਼ੁਰੂਆਤੀ ਜਾਂਚ ਵਿੱਚ ਇਹ ਇੱਕ ਕਰੂਡ ਬੰਬ ਧਮਾਕਾ ਜਾਪਦਾ ਹੈ। ਫਿਲਹਾਲ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਦੇਰ ਰਾਤ ਰਾਜਾ ਸੁਖਦੇਵ ਸਿੰਘ ਜ਼ਿਲ੍ਹਾ ਹਸਪਤਾਲ ਨੇੜੇ ਧਮਾਕੇ ਦੀ ਆਵਾਜ਼ ਸੁਣ ਕੇ ਇਲਾਕੇ ਦੇ ਲੋਕ ਦਹਿਲ ਗਏ। ਆਵਾਜ਼ ਸੁਣ ਕੇ ਸੁਰੱਖਿਆ ਬਲਾਂ ਦੇ ਜਵਾਨ ਵੀ ਮੌਕੇ 'ਤੇ ਪਹੁੰਚ ਗਏ। ਉਨ੍ਹਾਂ ਨੇ ਦੇਖਿਆ ਕਿ ਹਸਪਤਾਲ ਅਤੇ ਗੁਰਦੁਆਰਾ ਸਾਹਿਬ ਦੇ ਵਿਚਕਾਰ ਵਾਲੀ ਗਲੀ ਵਿੱਚ ਧਮਾਕਾ ਹੋਇਆ ਸੀ।
ਹੈਂਡ ਗਰਨੇਡ ਵਰਤਣ ਦਾ ਖਦਸ਼ਾ: ਇਸ ਸਬੰਧੀ ਜਾਣਕਾਰੀ ਮੁਤਾਬਕ ਮੰਗਲਵਾਰ ਦੇਰ ਰਾਤ ਗੁਰਦੁਆਰਾ ਸਾਹਿਬ ਦੇ ਨੇੜੇ ਜ਼ਬਰਦਸਤ ਧਮਾਕਾ ਹੋਇਆ, ਜਿਸ ਦੇ ਸ਼ਰੇ ਦੂਰ-ਦੂਰ ਤੱਕ ਕੰਧਾਂ ਨਾਲ ਟਕਰਾਉਂਦੇ ਦੇਖੇ ਗਏ। ਧਮਾਕੇ ਤੋਂ ਬਾਅਦ ਸਥਾਨਕ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਅਧਿਕਾਰੀਆਂ ਮੁਤਾਬਕ ਇਹ ਹੈਂਡ ਗਰਨੇਡ ਦੀ ਵਰਤੋਂ ਕਰਕੇ ਕੀਤਾ ਗਿਆ ਹਮਲਾ ਸੀ, ਜਿਸ ਦੇ ਸਬੂਤ ਸੁਰੱਖਿਆ ਬਲ ਇਕੱਠੇ ਕਰ ਰਹੇ ਹਨ। ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਦੇ ਸੀ.ਸੀ.ਟੀ.ਵੀ. ਦੇਖਣ ਦੇ ਨਾਲ-ਨਾਲ ਚੌਕਸੀ ਵੀ ਵਧਾ ਦਿੱਤੀ ਗਈ ਹੈ।
ਡੇਢ ਸਾਲ 'ਚ ਚਾਰ ਧਮਾਕੇ: ਕਾਬਿਲੇਗੌਰ ਹੈ ਕਿ ਉੱਚ ਅਧਿਕਾਰੀ ਸਮੇਤ ਭਾਰੀ ਸੁਰੱਖਿਆ ਬਲ ਮੌਕੇ 'ਤੇ ਮੌਜੂਦ ਸਨ। ਇਸ ਦੇ ਨਾਲ ਹੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਪ੍ਰਸ਼ਾਸਨ ਤੋਂ ਮੰਗ ਕਰਦੇ ਹਨ ਕਿ ਇਸ ਅੱਤਵਾਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਲਾਖਾਂ ਪਿੱਛੇ ਡੱਕਿਆ ਜਾਵੇ। ਦੱਸ ਦਈਏ ਕਿ ਪਿਛਲੇ ਡੇਢ ਸਾਲ 'ਚ ਪੁੰਛ ਜ਼ਿਲ੍ਹੇ 'ਚ ਇਸ ਤਰ੍ਹਾਂ ਦੇ ਕਰੀਬ ਚਾਰ ਧਮਾਕੇ ਹੋ ਚੁੱਕੇ ਹਨ।
- ਫਰੀਦਕੋਟ 'ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਨੇ ਪਿੰਡਾਂ 'ਚ ਕੀਤੀ ਚੋਣ ਪ੍ਰਚਾਰ ਦੀ ਸ਼ੁਰੂਆਤ - Lok Sabha Elections
- ਅਰਮੀਨੀਆ 'ਚ ਫਸੇ ਖੰਨਾ ਦੇ ਦੋ ਨੌਜਵਾਨ, ਵੀਡੀਓ ਜਾਰੀ ਕਰਕੇ ਪੰਜਾਬ ਸਰਕਾਰ ਤੋਂ ਮੰਗੀ ਮਦਦ, ਟਰੈਵਲ ਏਜੰਟ ਨੇ 9 ਲੱਖ ਦੀ ਮਾਰੀ ਠੱਗੀ - Khanna youths in Armenia
- ਅਮਰੂਦ ਘੁਟਾਲਾ: ਮੋਹਾਲੀ ਤੇ ਚੰਡੀਗੜ੍ਹ ਵਿੱਚ ਈਡੀ ਦਾ ਵੱਡਾ ਐਕਸ਼ਨ, ਆਈਏਐਸ ਅਧਿਕਾਰੀ ਦੇ ਘਰ ਛਾਪੇਮਾਰੀ - ED Raids