ਹੈਦਰਾਬਾਦ ਡੈਸਕ: ਭਾਰਤ ਦੇਸ਼ ਵਿੰਭਿਨਾਤਾਵਾਂ ਵਾਲਾ ਦੇਸ਼ ਹੈ, ਜਿੱਥੇ ਹਰ ਸੂਬੇ ਦੀ ਆਪਣੀ ਖਾਸੀਅਤ ਹੈ, ਫਿਰ ਚਾਹੇ ਉਸ ਸੂਬੇ ਦਾ ਸੱਭਿਆਚਾਰ, ਰੀਤਿ-ਰਿਵਾਜ, ਤਿਉਹਾਰ ਜਾਂ ਪਾਠ-ਪੂਜਾ ਹੋਵੇ। ਕਈ ਦਿਨ ਅਜਿਹੇ ਆਉਂਦੇ ਹਨ ਜਿਸ ਦਿਨ ਜਸ਼ਨ ਮਨਾਇਆ ਜਾਂਦਾ, ਪਰ ਉਕਤ ਸੂਬੇ ਦੇ ਆਪਣੇ ਤਿਉਹਾਰ ਵਜੋਂ ਜਿਸ ਦਾ ਨਾਮ ਵੱਖ-ਵੱਖ ਹੋ ਸਕਦਾ ਹੈ। ਅਜਿਹੇ ਹੀ ਕੁਝ ਸੂਬਿਆਂ ਲਈ ਭਲਕੇ ਯਾਨੀ 9 ਅਪ੍ਰੈਲ ਦੀ ਤਰੀਕ ਬੇਹਦ ਖਾਸ ਹੈ। ਜਾਣੋ, ਇਸ ਬਾਰੇ-
ਗੁੜੀ ਪੜਵਾਂ (Gudi Padwa 2024) : ਮਹਾਰਾਸ਼ਟਰ ਵਿੱਚ, ਮੁੱਖ ਤੌਰ 'ਤੇ ਹਿੰਦੂ ਨਵਾਂ ਸਾਲ, ਜਿਸ ਨੂੰ ਨਵ-ਸਾਂਵਤਸਰ ਵੀ ਕਿਹਾ ਜਾਂਦਾ ਹੈ, ਨੂੰ 'ਗੁੜੀ ਪੜਵਾ' ਵਜੋਂ ਮਨਾਇਆ ਜਾਂਦਾ ਹੈ। ਭਾਰਤ ਦੇ ਦੱਖਣੀ ਰਾਜਾਂ ਵਿੱਚ ਗੁੜੀ ਪਾੜਵੇ ਨੂੰ 'ਉਗਾਦੀ' ਵਜੋਂ ਵੀ ਜਾਣਿਆ ਜਾਂਦਾ ਹੈ। ਗੁੜੀ ਪੜਵਾ ਦੋ ਸ਼ਬਦਾਂ ਤੋਂ ਬਣਿਆ ਹੈ। ਗੁੜੀ ਸ਼ਬਦ ਦਾ ਅਰਥ ਹੈ ਜਿੱਤ ਦਾ ਝੰਡਾ ਅਤੇ ਪੜਵਾ ਦਾ ਅਰਥ ਹੈ ਪ੍ਰਤਿਪਦਾ ਤਾਰੀਖ। ਗੁੜੀ ਪੜਵਾ ਭਾਵ ਚੈਤਰ ਮਹੀਨੇ ਦੇ ਸ਼ੁਕਲ ਪੱਖ ਦੀ ਪ੍ਰਤੀਪਦਾ ਤਰੀਕ ਦੇ ਮੌਕੇ 'ਤੇ ਲੋਕ ਆਪਣੇ ਘਰਾਂ 'ਚ ਗੁੜੀ ਯਾਨੀ ਜਿੱਤ ਦੇ ਝੰਡੇ ਦੇ ਰੂਪ 'ਚ ਸਜਾਉਂਦੇ ਹਨ ਅਤੇ ਇਸ ਨੂੰ ਤਿਉਹਾਰ ਨੂੰ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।
ਉਗਾਦੀ (Ugadi 2024) : ਉਗਾਦੀ ਵੀ ਨਵੇਂ ਵਰ੍ਹੇ ਦੇ ਜਸ਼ਨ ਵਜੋਂ ਮਨਾਇਆ ਜਾਂਦਾ ਹੈ। ਭਾਰਤ ਦੇ ਆਂਧਰਾ ਪ੍ਰਦੇਸ਼, ਤੇਲੰਗਾਨਾ, ਕਰਨਾਟਕ ਅਤੇ ਗੋਆ ਵਰਗੇ ਸੂਬਿਆਂ ਇਹ ਤਿਉਹਾਰ ਮੁੱਖ ਤਿਉਹਾਰ ਵਜੋਂ ਮਨਾਇਆ ਜਾਂਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਬ੍ਰਹਮਾ ਜੀ ਨੇ ਇਸ ਦਿਨ ਦੁਨੀਆ ਦੀ ਰਚਨਾ ਕੀਤੀ ਸੀ, ਪਰ ਆਂਧਰਾ ਪ੍ਰਦੇਸ਼ ਵਿੱਚ ਉਗਾਦੀ ਤਿਉਹਾਰ ਦੇ ਦਿਨ ਚਤੁਰਾਨਨ ਦੀ ਪੂਜਾ ਕੀਤੀ ਜਾਂਦੀ ਹੈ। ਇਸ ਦਿਨ ਨੂੰ ਲੈ ਕੇ ਹੋਰ ਵੀ ਕਈ ਮਾਨਤਾਵਾਂ ਪ੍ਰਚਲਿਤ ਹਨ। ਇਸ ਦਿਨ ਨੂੰ ਤੇਲੁਗੂ ਨਵਾਂ ਵਰ੍ਹਾਂ (Telugu New Year 2024) ਵੀ ਕਿਹਾ ਜਾਂਦਾ ਹੈ।
ਇਸ ਦਿਨ ਦੱਖਣੀ ਭਾਰਤ ਦੇ ਲੋਕ ਨਵੇਂ ਵਪਾਰ ਦੀ ਸ਼ੁਰੂਆਤ ਜਾਂ ਗ੍ਰਹਿ ਪ੍ਰਵੇਸ਼ ਕਰਦੇ ਹਨ। ਇਸ ਦਿਨ ਘਰਾਂ ਵਿੱਚ ਪੱਚੜੀ ਨਾਮ ਦਾ ਤਰਲ ਪਦਾਰਥ ਬਣਾਇਆ ਜਾਂਦਾ ਹੈ, ਜੋ ਕਾਫੀ ਸਿਹਤਮੰਦ ਹੁੰਦਾ ਹੈ। ਉਗਾਦੀ ਤੋਂ ਇੱਕ ਦਿਨ ਪਹਿਲਾਂ ਹੀ ਰਾਤ ਨੂੰ ਔਰਤਾਂ ਆਪਣੇ ਘਰਾਂ ਦੇ ਬਾਹਰ ਰੰਗੋਲੀ ਬਣਾਉਂਦੀਆਂ ਹਨ।
ਚੈਤਰ ਨਵਰਾਤਰੀ (Chaitra Navratri 2024): ਚੈਤਰ ਨਵਰਾਤਰੀ 2024 ਦਾ ਜਸ਼ਨ 8 ਅਪ੍ਰੈਲ ਨੂੰ ਰਾਤ 11:50 ਵਜੇ ਸ਼ੁਰੂ ਹੋਵੇਗਾ, ਅਤੇ 9 ਅਪ੍ਰੈਲ ਰਾਤ 08:30 ਵਜੇ ਤੱਕ ਜਾਰੀ ਰਹੇਗਾ। ਇਹ ਤਿਉਹਾਰ 9 ਅਪ੍ਰੈਲ ਤੋਂ ਨਵਰਾਤਰੀ ਸ਼ੁਰੂ ਹੁੰਦੇ ਹੀ ਸ਼ੁਰੂ ਹੋ ਜਾਵੇਗਾ। ਚੈਤਰ ਨਵਰਾਤਰੀ 9 ਅਪ੍ਰੈਲ ਤੋਂ 17 ਅਪ੍ਰੈਲ, 2024 ਤੱਕ ਮਨਾਇਆ ਜਾਵੇਗਾ। ਨਵਰਾਤਰੀ ਦੇ ਪਹਿਲੇ ਦਿਨ ਘਟਸਥਾਪਨਾ ਕੀਤੀ ਜਾਵੇਗੀ ਅਤੇ 9 ਦਿਨ ਵਰਤ ਰੱਖਿਆ ਜਾਵੇਗਾ। 9 ਦਿਨਾਂ ਤੱਕ ਮਾਂ ਦੇ ਵੱਖ-ਵੱਖ ਰੂਪਾਂ ਦੀ ਪੂਜਾ ਕੀਤੀ ਜਾਂਦਾ ਹੈ। ਪਹਿਲੇ ਦਿਨ ਪ੍ਰਤੀਪਦਾ ਮਾਂ ਸ਼ੈਲਪੁੱਤਰੀ ਦੇ ਅਵਤਾਰ ਦੀ ਪੂਜਾ ਕੀਤੀ ਜਾਵੇਗੀ। ਇਹ ਤਿਉਹਾਰ ਉੱਤਰੀ ਭਾਰਤ ਦੇ ਲੋਕਾਂ ਵਲੋਂ ਖਾਸ ਤੌਰ ਉੱਤੇ ਮਨਾਇਆ ਜਾਂਦਾ ਹੈ।