ਨਵੀਂ ਦਿੱਲੀ : ਭਾਜਪਾ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ, ਜਿਸ ਵਿੱਚ 67 ਸੀਟਾਂ ਲਈ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਲਾਡਵਾ ਵਿਧਾਨ ਸਭਾ ਸੀਟ ਤੋਂ ਚੋਣ ਲੜਨਗੇ। ਅੰਬਾਲਾ ਛਾਉਣੀ ਤੋਂ ਅਨਿਲ ਵਿੱਜ ਨੂੰ ਉਮੀਦਵਾਰ ਬਣਾਇਆ ਗਿਆ ਹੈ।
ਕੈਪਟਨ ਅਭਿਮਨਿਊ ਨੂੰ ਨਾਰਨੌਲ ਤੋਂ ਅਤੇ ਵਿਪੁਲ ਗੋਇਲ ਨੂੰ ਫਰੀਦਾਬਾਦ ਤੋਂ ਟਿਕਟ ਮਿਲੀ ਹੈ। ਪੰਚਕੂਲਾ ਤੋਂ ਗਿਆਨ ਚੰਦ ਗੁਪਤਾ, ਜਗਾਧਰੀ ਤੋਂ ਕੰਵਰਪਾਲ ਗੁਰਜਰ, ਰਤੀਆ ਤੋਂ ਸੁਨੀਤਾ ਦੁੱਗਲ, ਆਦਮਪੁਰ ਤੋਂ ਭਵਿਆ ਬਿਸ਼ਨੋਈ ਅਤੇ ਸੋਹਾਣਾ ਤੋਂ ਤੇਜਪਾਲ ਤੰਵਰ ਚੋਣ ਲੜਨਗੇ। ਭਾਜਪਾ ਦੀ ਰਾਜ ਸਭਾ ਮੈਂਬਰ ਕਿਰਨ ਚੌਧਰੀ ਦੀ ਧੀ ਸ਼ਰੂਤੀ ਚੌਧਰੀ ਨੂੰ ਤੌਸ਼ਾਮ ਤੋਂ ਟਿਕਟ ਮਿਲੀ ਹੈ।
भारतीय जनता पार्टी की केन्द्रीय चुनाव समिति ने होने वाले हरियाणा विधानसभा चुनाव 2024 के लिए निम्नलिखित नामों पर अपनी स्वीकृति प्रदान की है। (1/2) pic.twitter.com/1tpfHgogRR
— BJP (@BJP4India) September 4, 2024
ਕਿਸ ਨੂੰ ਕਿਸ ਸੀਟ ਤੋਂ ਟਿਕਟ ਮਿਲੀ?
- ਲਾਡਵਾ - ਨਾਇਬ ਸਿੰਘ ਸੈਣੀ
- ਕਾਲਕਾ - ਸ਼ਕਤੀ ਰਾਣੀ ਸ਼ਰਮਾ
- ਪੰਚਕੂਲਾ — ਗਿਆਨ ਚੰਦਰ ਗੁਪਤਾ
- ਅੰਬਾਲਾ ਕੈਂਟ- ਅਨਿਲ ਵਿੱਜ
- ਅੰਬਾਲਾ ਸ਼ਹਿਰ - ਅਸੀਮ ਗੋਇਲ
- ਮੁਲਾਣਾ (ਐਸ.ਸੀ.) - ਸੰਤੋਸ਼ ਸਰਵਣ
- ਸਢੌਰਾ (ਐਸ.ਸੀ.)- ਬਲਵੰਤ ਸਿੰਘ
- ਜਗਾਧਰੀ - ਕੁੰਵਰ ਪਾਲ ਗੁਰਜਰ
- ਯਮੁਨਾਨਗਰ - ਘਨਸ਼ਿਆਮ ਦਾਸ ਅਰੋੜ
- ਰਾਦੌਰ – ਸ਼ਿਆਮ ਸਿੰਘ ਰਾਣਾ
- ਸ਼ਾਹਬਾਦ - ਸੁਭਾਸ਼ ਕਲਸਾਨ
- ਕਲਾਇਤ - ਕਮਲੇਸ਼ ਢਾਂਡਾ
- ਕੈਥਲ - ਲੀਲਾ ਰਾਮ ਗੁਰਜਰ
- ਕਰਨਾਲ- ਜਗਮੋਹਨ ਆਨੰਦ
ਹਰਿਆਣਾ ਵਿੱਚ 5 ਅਕਤੂਬਰ ਨੂੰ ਇੱਕ ਪੜਾਅ ਵਿੱਚ ਹੋਣਗੀਆਂ ਚੋਣਾਂ
ਹਰਿਆਣਾ ਵਿਧਾਨ ਸਭਾ ਦੀਆਂ ਕੁੱਲ 90 ਸੀਟਾਂ ਲਈ 5 ਅਕਤੂਬਰ ਨੂੰ ਇੱਕੋ ਪੜਾਅ ਵਿੱਚ ਚੋਣਾਂ ਹੋਣਗੀਆਂ। ਜੰਮੂ-ਕਸ਼ਮੀਰ ਅਤੇ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜੇ 8 ਅਕਤੂਬਰ ਨੂੰ ਨਾਲੋ-ਨਾਲ ਐਲਾਨੇ ਜਾਣਗੇ। ਇਸ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਹਰਿਆਣਾ ਵਿੱਚ ਇੱਕੋ ਪੜਾਅ ਵਿੱਚ ਪਹਿਲੀ ਅਕਤੂਬਰ ਨੂੰ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਸੀ ਪਰ ਬਾਅਦ ਵਿੱਚ ਕਮਿਸ਼ਨ ਨੇ ਤਰੀਕ ਬਦਲ ਦਿੱਤੀ।
- ਬੌਣਾ ਹੋਣ ਦਾ 'ਤਾਅਨਾ' ਮਾਰ ਕੇ 16 ਵਾਰ ਇੰਟਰਵਿਊਜ਼ 'ਚੋਂ ਕੀਤਾ ਬਾਹਰ, ਹੁਣ ਬਣਾਇਆ 600 ਲੋਕਾਂ ਦਾ ਕਰੀਅਰ, ਜਾਣੋ ਦਿਸ਼ਾ ਦੀ ਪ੍ਰੇਰਨਾਦਾਇਕ ਕਹਾਣੀ - Disha Pandya Special Story
- ਹੁਣ ਘਰ ਬੈਠੇ ਖਰੀਦ ਸਕੋਗੇ ਟ੍ਰੇਨ ਦਾ ਜਨਰਲ ਟਿਕਟ, ਲੰਬੀ ਲਾਈਨ 'ਚ ਲੱਗਣ ਦੀ ਨਹੀਂ ਪਵੇਗੀ ਲੋੜ - How To Make A General Ticket
- ਕੀ ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ ਕਾਂਗਰਸ ਦੀ ਟਿਕਟ 'ਤੇ ਲੜਨਗੇ ਚੋਣ? ਇਨ੍ਹਾਂ ਸੀਟਾਂ ਲਈ ਮਿਲਿਆ ਆਫਰ, ਰਾਹੁਲ ਗਾਂਧੀ ਨਾਲ ਕੀਤੀ ਮੁਲਾਕਾਤ - Wrestlers Met Rahul Gandhi