ਨਵੀਂ ਦਿੱਲੀ/ਗਾਜ਼ੀਆਬਾਦ: ਡਾਇਲ 112 'ਤੇ ਕਾਲ ਕਰਕੇ ਲੋਕ ਮਦਦ ਲਈ ਪੁਲਿਸ ਨੂੰ ਫ਼ੋਨ ਕਰਦੇ ਹਨ ਪਰ ਇੰਨ੍ਹੀਂ ਦਿਨੀਂ ਜੂਹੀ ਨਾਂਅ ਦੀ ਕੁੜੀ ਪੁਲਿਸ ਨੂੰ ਮੁਸੀਬਤ 'ਚ ਪਾ ਰਹੀ ਹੈ। ਮਾਮਲਾ ਗਾਜ਼ੀਆਬਾਦ ਕਮਿਸ਼ਨਰੇਟ ਦਾ ਹੈ। ਇੱਥੇ ਡਾਇਲ 112 'ਤੇ ਪੁਲਿਸ ਨੂੰ ਜੂਹੀ ਨਾਂ ਦੀ ਲੜਕੀ ਦਾ 29 ਵਾਰ ਕਾਲ ਆਇਆ, ਜੋ ਅਕਸਰ ਵੀਆਈਪੀ ਨੰਬਰ ਤੋਂ ਫੋਨ ਕਰਕੇ ਪੁਲਿਸ ਨੂੰ ਮਦਦ ਲਈ ਬੁਲਾਉਂਦੀ ਹੈ। ਜਾਣਕਾਰੀ ਮੁਤਾਬਕ ਲੜਕੀ ਨੇ ਫੋਨ 'ਤੇ ਦੱਸਿਆ ਕਿ ਉਸ ਨਾਲ ਕੋਈ ਘਟਨਾ ਵਾਪਰੀ ਹੈ। ਜਦੋਂ ਪੁਲਿਸ ਉਸ ਵੱਲੋਂ ਦੱਸੀ ਥਾਂ ’ਤੇ ਪੁੱਜਦੀ ਹੈ ਤਾਂ ਉੱਥੇ ਕੋਈ ਨਹੀਂ ਹੁੰਦਾ। ਪੁਲਿਸ ਮੁਤਾਬਕ ਹੁਣ ਤੱਕ ਜੂਹੀ ਨਾਂ ਦੀ ਲੜਕੀ ਦੇ 25 ਤੋਂ ਜ਼ਿਆਦਾ ਵਾਰ ਫੋਨ ਆ ਚੁੱਕੇ ਹਨ।
ਹੁਣ ਪੁਲਿਸ ਜੂਹੀ ਦੀ ਭਾਲ ਕਰ ਰਹੀ ਹੈ, ਜਿਸ ਨੇ ਵਾਰ-ਵਾਰ ਕਾਲ ਕਰਕੇ ਪੁਲਿਸ ਨੂੰ ਪ੍ਰੇਸ਼ਾਨ ਕੀਤਾ ਸੀ। ਇਸ ਲੜਕੀ ਨੇ ਪੁਲਿਸ ਨੂੰ ਬਿਨਾਂ ਵਜ੍ਹਾ ਸੜਕ 'ਤੇ ਦੌੜਨ ਲਈ ਮਜਬੂਰ ਕਰ ਦਿੱਤਾ ਹੈ।
ਪੁਲਿਸ ਨੂੰ ਗਾਜ਼ੀਆਬਾਦ ਪੁਲਿਸ ਕਮਿਸ਼ਨਰੇਟ ਦੇ ਡਾਇਲ 112 'ਤੇ ਵੱਖ-ਵੱਖ ਦਿਨਾਂ 'ਤੇ ਕਾਲਾਂ ਆਈਆਂ, ਕਰੀਬ 29 ਕਾਲਾਂ ਕੀਤੀਆਂ ਗਈਆਂ। ਫੋਨ ਕਰਨ ਵਾਲੀ ਲੜਕੀ ਨੇ ਦੱਸਿਆ ਕਿ ਉਸ ਨਾਲ ਕੁਝ ਗਲਤ ਹੋ ਗਿਆ ਹੈ। ਕਦੇ ਮੰਦਿਰ ਤੇ ਕਦੇ ਕਿਸੇ ਹੋਰ ਥਾਂ ਪੁਲਿਸ ਬੁਲਾਈ ਗਈ। ਜਦੋਂ ਪੁਲਿਸ ਮੌਕੇ 'ਤੇ ਪਹੁੰਚੀ ਤਾਂ ਉਥੇ ਕੁਝ ਵੀ ਨਹੀਂ ਮਿਲਿਆ। ਪੁੱਛਗਿੱਛ ਤੋਂ ਬਾਅਦ ਵੀ ਉਥੇ ਕੋਈ ਘਟਨਾ ਵਾਪਰਦੀ ਨਜ਼ਰ ਨਹੀਂ ਆਈ। ਪੁਲਿਸ 29 'ਚੋਂ 25 ਵਾਰ ਮੌਕੇ 'ਤੇ ਪਹੁੰਚੀ ਪਰ ਹਰ ਵਾਰ ਕਾਲ 'ਚ ਕਹੀਆਂ ਗੱਲਾਂ ਫਰਜ਼ੀ ਸਾਬਤ ਹੋਈਆਂ। ਇਸ ਤੋਂ ਬਾਅਦ ਸਾਰਾ ਮਾਮਲਾ ਪੁਲਿਸ ਅਧਿਕਾਰੀਆਂ ਤੱਕ ਪਹੁੰਚਿਆ ਅਤੇ ਜਾਂਚ ਸ਼ੁਰੂ ਕੀਤੀ ਗਈ।
ਪੁਲਿਸ ਨੇ ਜੂਹੀ ਖਿਲਾਫ ਕੀਤਾ ਮਾਮਲਾ ਦਰਜ: ਪੁਲਿਸ ਨੇ ਜੂਹੀ ਨਾਂ ਦੀ ਇਸ ਲੜਕੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਮੁੱਢਲੀ ਜਾਂਚ ਤੋਂ ਬਾਅਦ ਮਾਮਲਾ ਦਰਜ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕਾਲ ਕਰਨ ਵਾਲੀ ਲੜਕੀ ਦਾ ਨਾਂ ਜੂਹੀ ਹੈ ਜੋ ਫਰਜ਼ੀ ਕਾਲ ਕਰ ਕੇ ਪੁਲਿਸ ਨੂੰ ਪ੍ਰੇਸ਼ਾਨ ਕਰਦੀ ਹੈ। ਡਾਇਲ 112 'ਤੇ ਕਾਲ ਕਰਨ 'ਤੇ ਉਹ ਫਰਜ਼ੀ ਜਾਣਕਾਰੀ ਦਿੰਦੀ ਹੈ ਕਿ ਉਸ ਨਾਲ ਕੋਈ ਘਟਨਾ ਵਾਪਰੀ ਹੈ। ਪਰ ਨਾ ਤਾਂ ਜੂਹੀ ਮੌਕੇ 'ਤੇ ਮਿਲੀ ਅਤੇ ਨਾ ਹੀ ਕੋਈ ਘਟਨਾ ਦਾ ਪਤਾ ਲੱਗਾ। ਅਜਿਹੇ 'ਚ ਪੁਲਿਸ ਹੁਣ ਜੂਹੀ ਦੀ ਭਾਲ ਕਰ ਰਹੀ ਹੈ ਕਿ ਉਹ ਫਰਜ਼ੀ ਕਾਲ ਕਿਉਂ ਕਰਦੀ ਹੈ, ਉਸ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੂਹੀ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਲਈ ਟੀਮ ਬਣਾਈ ਗਈ ਹੈ। ਅਜਿਹਾ ਲੱਗਦਾ ਹੈ ਕਿ ਜੂਹੀ ਨੇ ਪੁਲਿਸ ਨੂੰ ਇਹ ਫਰਜ਼ੀ ਕਾਲ ਸਿਰਫ਼ ਉਨ੍ਹਾਂ ਨੂੰ ਤੰਗ ਕਰਨ ਲਈ ਕੀਤੀ ਸੀ। ਹਾਲਾਂਕਿ ਹੋਰ ਵੇਰਵੇ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਸਪੱਸ਼ਟ ਹੋਣਗੇ। ਪੁਲਿਸ ਵਿਭਾਗ ਨੇ ਸਾਰਿਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਕੋਈ ਵਿਅਕਤੀ ਪੁਲਿਸ ਨੂੰ ਤੰਗ ਕਰਨ ਲਈ ਜਾਅਲੀ ਕਾਲ ਕਰਦਾ ਹੈ ਤਾਂ ਉਸ ਦੇ ਖਿਲਾਫ ਮਾਮਲਾ ਦਰਜ ਕੀਤਾ ਜਾਵੇਗਾ।
- ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਵਿਗੜੀ ਸਿਹਤ, ਦਿੱਲੀ ਏਮਜ਼ 'ਚ ਦਾਖਲ, ਨਿਊਰੋਸਰਜਰੀ ਵਿਭਾਗ 'ਚ ਇਲਾਜ ਜਾਰੀ - Health update of difence mnister
- CM ਕੇਜਰੀਵਾਲ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ, ਮਿਲੀ ਅੰਤਰਿਮ ਜ਼ਮਾਨਤ; ਪਰ ਨਹੀਂ ਆ ਸਕਦੇ ਜੇਲ੍ਹ ਤੋਂ ਬਾਹਰ, ਜਾਣੋਂ ਕਿਉਂ - ARVIND KEJRIWAL INTERIM BAIL
- ICP ਨੇ ਬਣਾਇਆ ਰਿਕਾਰਡ, ਅਟਾਰੀ ਰਸਤੇ ਅਫ਼ਗਾਨਿਸਤਾਨ ਤੋਂ ਹੁਣ ਤੱਕ ਦਾ ਸਭ ਤੋਂ ਜਿਆਦਾ 3700 ਕਰੋੜ ਦਾ ਕੀਤਾ ਆਯਾਤ - highest import from Afghanistan