ਪੱਛਮੀ ਬੰਗਾਲ/ਕੋਲਕਾਤਾ— ਪੱਛਮੀ ਬੰਗਾਲ 'ਚ 25 ਦਿਨ੍ਹਾਂ ਤੋਂ ਲਾਪਤਾ ਤ੍ਰਿਣਮੂਲ ਨੇਤਾ ਸ਼ੇਖ ਸ਼ਾਹਜਹਾਂ ਦੀ ਅਗਾਊਂ ਜ਼ਮਾਨਤ ਲਈ ਬੈਂਕਸ਼ਾਲ ਦੀ ਵਿਸ਼ੇਸ਼ ਈਡੀ ਅਦਾਲਤ 'ਚ ਅਰਜ਼ੀ ਦਾਇਰ ਕੀਤੀ ਗਈ ਸੀ। ਇਸ ਸਬੰਧ ਵਿੱਚ ਮੰਗਲਵਾਰ ਨੂੰ ਸਿਟੀ ਸੈਸ਼ਨ ਕੋਰਟ ਵਿੱਚ ਸੁਣਵਾਈ ਹੋਈ। ਸ਼ਾਹਜਹਾਂ ਦੇ ਵਕੀਲਾਂ ਨੇ ਸਵਾਲ ਉਠਾਇਆ ਕਿ ਈਡੀ ਸ਼ਾਹਜਹਾਂ ਨੂੰ ਸੰਮਨ ਕਿਉਂ ਭੇਜ ਰਹੀ ਹੈ? ਅਦਾਲਤ ਕੋਲ ਉਸਦੇ ਖਿਲਾਫ ਕੀ ਸਬੂਤ ਹਨ?
ਇਸ ਦੇ ਜਵਾਬ ਵਿਚ ਈਡੀ ਨੇ ਅਦਾਲਤ ਨੂੰ ਦੱਸਿਆ ਕਿ ਸ਼ਾਹਜਹਾਂ ਦੀ ਅਗਾਊਂ ਜ਼ਮਾਨਤ ਪਟੀਸ਼ਨ ਸੋਮਵਾਰ ਨੂੰ ਦਾਇਰ ਕੀਤੀ ਗਈ ਹੈ, ਈਡੀ ਅਜੇ ਇਸ ਲਈ ਤਿਆਰ ਨਹੀਂ ਹੈ। ਉਸ ਨੇ ਅਦਾਲਤ ਤੋਂ ਸ਼ਾਹਜਹਾਂ ਦੇ ਖਿਲਾਫ ਸਬੂਤ ਪੇਸ਼ ਕਰਨ ਲਈ ਸ਼ਨੀਵਾਰ ਤੱਕ ਦਾ ਸਮਾਂ ਮੰਗਿਆ ਹੈ। ਇਸ 'ਤੇ ਸੁਣਵਾਈ ਕਰਦੇ ਹੋਏ ਜੱਜ ਨੇ ਸ਼ਾਹਜਹਾਂ ਦੇ ਮਾਮਲੇ ਦੀ ਸੁਣਵਾਈ ਸ਼ਨੀਵਾਰ ਤੱਕ ਮੁਲਤਵੀ ਕਰ ਦਿੱਤੀ।
ਸ਼ਾਹਜਹਾਂ ਦੇ ਵਕੀਲ ਨੇ ਜਵਾਬੀ ਅਦਾਲਤ ਨੂੰ ਕਿਹਾ ਕਿ ਅਜਿਹੀ ਸਥਿਤੀ 'ਚ ਅਦਾਲਤ ਨੂੰ 'ਕੋਈ ਜ਼ਬਰਦਸਤੀ ਕਾਰਵਾਈ' ਦਾ ਹੁਕਮ ਦੇਣਾ ਚਾਹੀਦਾ ਹੈ ਤਾਂ ਕਿ ਸ਼ਨਿਚਰਵਾਰ ਤੱਕ ਸ਼ਾਹਜਹਾਂ ਵਿਰੁੱਧ ਕੋਈ ਸਖ਼ਤ ਕਾਰਵਾਈ ਨਾ ਹੋਵੇ। ਸ਼ਾਹਜਹਾਂ ਦੇ ਵਕੀਲ ਦੀ ਬੇਨਤੀ ਸੁਣਦਿਆਂ ਜੱਜ ਨੇ ਕਿਹਾ ਕਿ ਉਹ ਅਜਿਹੀ ਕੋਈ ਹਦਾਇਤ ਨਹੀਂ ਦੇਣਗੇ। ਯਾਨੀ ਸ਼ਨੀਵਾਰ ਤੱਕ ਸ਼ਾਹਜਹਾਂ ਖਿਲਾਫ ਸਖਤ ਕਾਰਵਾਈ ਨਾ ਕਰਨ ਦੀ ਦਲੀਲ ਨੂੰ ਅਦਾਲਤ ਨੇ ਸਿੱਧੇ ਤੌਰ 'ਤੇ ਖਾਰਿਜ ਕਰ ਦਿੱਤਾ ਹੈ।
- ਔਰਤਾਂ ਦੀ ਵਿਆਹੁਤਾ ਉਮਰ ਨੂੰ ਤੈਅ ਕਰਨ ਲਈ ਕੰਮ ਕਰ ਰਹੀ ਸੰਸਦੀ ਕਮੇਟੀ ਦਾ ਵਧਿਆ ਕਾਰਜ ਕਾਲ, ਮਈ ਮਹੀਨੇ ਤੱਕ ਕਮੇਟੀ ਰਿਪੋਰਟ ਨੂੰ ਦੇਵੇਗੀ ਅੰਤਿਮ ਰੂਪ
- ਕੇਜਰੀਵਾਲ ਨੇ ਨਵੀਂ ਸੌਰ ਨੀਤੀ ਦਾ ਕੀਤਾ ਐਲਾਨ, ਕਿਹਾ- ਸੋਲਰ ਪੈਨਲ ਲਗਾਉਣ ਵਾਲਾ ਭਾਵੇਂ ਕਿੰਨੀ ਵੀ ਖਰਚ ਕਰੇ ਬਿਜਲੀ, ਬਿੱਲ ਹੋਵੇਗਾ ਜ਼ੀਰੋ
- ਰਾਜ ਸਭਾ ਦੀਆਂ 56 ਸੀਟਾਂ ਲਈ 27 ਫਰਵਰੀ ਨੂੰ ਹੋਣਗੀਆਂ ਚੋਣਾਂ
- 'ਆਪ' ਵਿਧਾਇਕਾਂ ਨੂੰ ਖਰੀਦਣ ਦੇ ਕਥਿਤ ਇਲਜ਼ਾਮ ਦਾ ਮਾਮਲਾ, ਦਿੱਲੀ ਪੁਲਿਸ ਨੂੰ ਸ਼ਿਕਾਇਤ ਕਰੇਗੀ ਭਾਜਪਾ
ਦੱਸ ਦੇਈਏ ਕਿ ਸ਼ਾਹਜਹਾਂ ਨੇ ਇਸ ਮਾਮਲੇ 'ਚ ਪਹਿਲਾਂ ਕਲਕੱਤਾ ਹਾਈ ਕੋਰਟ ਵੀ ਪਹੁੰਚ ਕੀਤੀ ਸੀ। ਜਦੋਂ ਈਡੀ ਸੰਦੇਸ਼ਖਾਲੀ ਕਾਂਡ ਨੂੰ ਲੈ ਕੇ ਹਾਈ ਕੋਰਟ ਪਹੁੰਚੀ ਤਾਂ ਸ਼ਾਹਜਹਾਂ ਨੇ ਆਪਣੇ ਵਕੀਲ ਰਾਹੀਂ ਅਦਾਲਤ ਨੂੰ ਦੱਸਿਆ ਕਿ ਉਹ ਇਸ ਮਾਮਲੇ ਵਿੱਚ ਆਪਣਾ ਬਿਆਨ ਦੇਣਾ ਚਾਹੁੰਦਾ ਹੈ। ਪਰ ਬਾਅਦ ਵਿੱਚ ਸ਼ਾਹਜਹਾਂ ਨੇ ਇਹ ਬੇਨਤੀ ਵਾਪਸ ਲੈ ਲਈ। ਉਸ ਨੇ ਸੋਮਵਾਰ ਨੂੰ ਕੇਸ ਦਰਜ ਕਰਕੇ ਅਗਾਊਂ ਜ਼ਮਾਨਤ ਦੀ ਮੰਗ ਕੀਤੀ ਸੀ। ਦੱਸ ਦੇਈਏ ਕਿ ਸ਼ਾਹਜਹਾਂ ਖਿਲਾਫ ਕੁੱਲ ਤਿੰਨ ਮਾਮਲੇ ਦਰਜ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸ਼ਾਹਜਹਾਂ ਨੂੰ ਗ੍ਰਿਫਤਾਰ ਕਰਨਾ ਆਸਾਨ ਨਹੀਂ ਹੈ, ਇਸ 'ਚ ਹਜ਼ਾਰਾਂ ਕਾਨੂੰਨੀ ਪੇਚੀਦਗੀਆਂ ਹਨ।