ਮੁੰਬਈ: ਮਹਾਰਾਸ਼ਟਰ ਦੇ ਸਾਬਕਾ ਮੰਤਰੀ ਅਤੇ ਐੱਨਸੀਪੀ ਨੇਤਾ ਬਾਬਾ ਸਿੱਦੀਕੀ ਦੇ ਕਤਲ ਮਾਮਲੇ 'ਚ ਮੁੰਬਈ ਪੁਲਿਸ ਨੇ ਹੁਣ ਤੱਕ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਿਲ ਕੀਤੀ ਹੈ। ਮੁੰਬਈ ਪੁਲਿਸ ਨੇ ਦੱਸਿਆ ਕਿ ਸ਼ੁਭਮ ਲੋਨਕਰ ਦੇ 28 ਸਾਲਾ ਭਰਾ ਪ੍ਰਵੀਨ ਲੋਨਕਰ ਨੂੰ ਪੁਣੇ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਪ੍ਰਵੀਨ ਨੇ ਸ਼ੁਭਮ ਲੋਂਕਰ ਦੇ ਨਾਲ ਧਰਮਰਾਜ ਕਸ਼ਯਪ ਅਤੇ ਸ਼ਿਵਕੁਮਾਰ ਗੌਤਮ ਨੂੰ ਕਤਲ ਦੀ ਸਾਜ਼ਿਸ਼ ਵਿੱਚ ਸ਼ਾਮਿਲ ਕੀਤਾ ਸੀ।
ਇਸ ਤੋਂ ਪਹਿਲਾਂ ਪੁਲਿਸ ਨੇ ਬਾਬਾ ਸਿੱਦੀਕੀ ਕਤਲ ਕਾਂਡ ਦੇ ਚੌਥੇ ਮੁਲਜ਼ਮ ਮੁਹੰਮਦ ਜ਼ੀਸ਼ਾਨ ਅਖ਼ਤਰ ਦੀ ਪਛਾਣ ਕੀਤੀ ਸੀ। ਪੁਲਿਸ ਮੁਤਾਬਿਕ ਜ਼ੀਸ਼ਾਨ ਪੰਜਾਬ ਦੇ ਜਲੰਧਰ ਦਾ ਰਹਿਣ ਵਾਲਾ ਹੈ। ਉਹ ਇਸ ਸਾਲ ਜੂਨ ਵਿੱਚ ਪਟਿਆਲਾ ਜੇਲ੍ਹ ਤੋਂ ਰਿਹਾਅ ਹੋਇਆ ਸੀ। ਪਟਿਆਲਾ ਜੇਲ੍ਹ ਵਿੱਚ ਕੈਦ ਦੌਰਾਨ ਉਹ ਲਾਰੈਂਸ ਬਿਸ਼ਨੋਈ ਗੈਂਗ ਦੇ ਅਪਰਾਧੀਆਂ ਦੇ ਸੰਪਰਕ ਵਿੱਚ ਆਇਆ ਸੀ।
Baba Siddique murder case | Pravin Lonkar, the 28-year-old brother of Shubham Lonkar, has been arrested from Pune. He is one of the conspirators who, along with Shubham Lonkar, enlisted Dharmaraj Kashyap and Shivkumar Gautam in the plot. Further investigation is underway: Mumbai…
— ANI (@ANI) October 13, 2024
ਸ਼ਨੀਵਾਰ ਰਾਤ ਮੁੰਬਈ ਦੇ ਬਾਂਦਰਾ 'ਚ ਬਾਬਾ ਸਿੱਦੀਕੀ ਦੇ ਕਤਲ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਦੋਵਾਂ ਮੁਲਜ਼ਮਾਂ ਨੂੰ ਐਤਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਸਰਕਾਰੀ ਵਕੀਲ ਅਤੇ ਬਚਾਅ ਪੱਖ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਦੋਵਾਂ ਮੁਲਜ਼ਮਾਂ ਵਿੱਚੋਂ ਇੱਕ ਨੂੰ 21 ਅਕਤੂਬਰ ਤੱਕ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਹੈ।
ਇਸ ਦੇ ਨਾਲ ਹੀ ਦੂਜੇ ਮੁਲਜ਼ਮ ਧਰਮਰਾਜ ਕਸ਼ਯਪ ਨੂੰ ਮੈਡੀਕਲ ਜਾਂਚ ਲਈ ਭੇਜਿਆ ਗਿਆ ਹੈ ਕਿਉਂਕਿ ਉਸ ਨੇ ਖੁਦ ਨੂੰ ਨਾਬਾਲਿਗ ਦੱਸਿਆ ਹੈ। ਧਰਮਰਾਜ ਕਸ਼ਯਪ ਦੀ ਅਸਲ ਉਮਰ ਦਾ ਪਤਾ ਲਗਾਉਣ ਲਈ ਹੱਡੀਆਂ ਦਾ ਓਸੀਫਿਕੇਸ਼ਨ ਟੈਸਟ ਕਰਵਾਇਆ ਜਾਵੇਗਾ। ਅਦਾਲਤ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ।
#WATCH | Baba Siddique Murder case | Mumbai: The accused, identified as Gurmail Singh and Dharamraj Kashyap taken from Esplanade Court.
— ANI (@ANI) October 13, 2024
The Court sent accused Gurmail Singh to Mumbai Crime Branch custody till 21 October. Police custody of Dharamraj Kashyap was not given. The… pic.twitter.com/Ib1uctH1wI
ਸਾਬਕਾ ਵਿਧਾਇਕ ਬਾਬਾ ਸਿੱਦੀਕੀ ਦਾ ਸ਼ਨੀਵਾਰ ਰਾਤ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਮੁੰਬਈ ਪੁਲਿਸ ਹੁਣ ਤੱਕ ਕਤਲ ਵਿੱਚ ਸ਼ਾਮਿਲ ਚਾਰ ਮੁਲਜ਼ਮਾਂ ਦੀ ਪਛਾਣ ਕਰ ਚੁੱਕੀ ਹੈ। ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਦੋ ਮੁਲਜ਼ਮ ਗੁਰਮੇਲ ਸਿੰਘ ਅਤੇ ਧਰਮਰਾਜ ਕਸ਼ਯਪ ਹਨ। ਦੋ ਹੋਰ ਮੁਲਜ਼ਮ ਸ਼ਿਵ ਕੁਮਾਰ ਗੌਤਮ ਅਤੇ ਮੁਹੰਮਦ ਜੀਸ਼ਾਨ ਅਖਤਰ ਫਰਾਰ ਹਨ। ਮੁੰਬਈ ਪੁਲਿਸ ਨੇ ਦੋਵਾਂ ਨੂੰ ਫੜਨ ਲਈ 10 ਟੀਮਾਂ ਬਣਾਈਆਂ ਹਨ।
ਬਾਬਾ ਸਿੱਦੀਕੀ ਨੂੰ ਨਹੀਂ ਮਿਲੀ Y ਸ਼੍ਰੇਣੀ ਦੀ ਸੁਰੱਖਿਆ...
ਬਾਬਾ ਸਿੱਦੀਕੀ ਦੇ ਕਤਲ ਤੋਂ ਬਾਅਦ ਮੀਡੀਆ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਐਨਸੀਪੀ ਆਗੂ ਨੂੰ ਵਾਈ ਸ਼੍ਰੇਣੀ ਦੀ ਸੁਰੱਖਿਆ ਨਹੀਂ ਦਿੱਤੀ ਗਈ ਸੀ। ਮੁੰਬਈ ਪੁਲਿਸ ਨੇ ਇਸ ਦਾਅਵੇ ਨੂੰ ਨਕਾਰਦਿਆਂ ਕਿਹਾ ਕਿ ਬਾਬਾ ਸਿੱਦੀਕੀ ਨੂੰ ਵਾਈ ਪੱਧਰ ਦੀ ਸੁਰੱਖਿਆ ਨਹੀਂ ਮਿਲੀ।
ਪੁਲਿਸ ਨੇ ਦੱਸਿਆ ਕਿ ਫਿਲਹਾਲ ਅਪਰਾਧ ਸ਼ਾਖਾ ਮਾਮਲੇ ਦੀ ਜਾਂਚ ਕਰ ਰਹੀ ਹੈ। ਫੜੇ ਗਏ ਦੋ ਮੁਲਜ਼ਮਾਂ ਕੋਲੋਂ ਦੋ ਪਿਸਤੌਲ ਅਤੇ 28 ਕਾਰਤੂਸ ਬਰਾਮਦ ਕੀਤੇ ਗਏ ਹਨ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਲਾਰੇਂਸ ਬਿਸ਼ਨੋਈ ਇਸ ਗਿਰੋਹ ਵਿੱਚ ਸ਼ਾਮਿਲ ਹੈ ਜਾਂ ਨਹੀਂ। ਪੁਲਿਸ ਨੇ ਦੱਸਿਆ ਕਿ ਬਾਬਾ ਸਿੱਦੀਕੀ ਦੀ ਸੁਰੱਖਿਆ ਲਈ ਤਿੰਨ ਪੁਲਿਸ ਮੁਲਾਜ਼ਮ ਤਾਇਨਾਤ ਸਨ। ਬਾਬੇ ਕੋਲ ਸੁਰੱਖਿਆ ਦੀ ਕੋਈ ਸ਼੍ਰੇਣੀ ਨਹੀਂ ਸੀ। ਘਟਨਾ ਦੇ ਸਮੇਂ ਉੱਥੇ ਇੱਕ ਪੁਲਿਸ ਕਰਮਚਾਰੀ ਮੌਜੂਦ ਸੀ।
- ਬਾਬਾ ਸਿੱਦੀਕੀ ਦੇ ਕਤਲ ਦਾ ਪੰਜਾਬ ਨਾਲ ਲਿੰਕ, ਜਾਣੋ ਚੌਥਾ ਮੁਲਜ਼ਮ ਜੀਸ਼ਾਨ ਅਖਤਰ ਕੌਣ ਹੈ?
- ਕੁੱਲ੍ਹੜ ਪੀਜ਼ਾ ਕਪਲ ਦਾ ਨਵਾਂ ਪੰਗਾ, ਹੁਣ ਕਿਸ ਵੀਡੀਓ ਕਾਰਨ ਹੋਇਆ ਬਵਾਲ, ਜਾਣੋ ਪੂਰਾ ਮਾਮਲਾ
- ਮੀਡੀਆ ਸਾਹਮਣੇ ਆਇਆ ਬਾਬਾ ਸਿੱਦੀਕੀ ਦੇ ਕਾਤਲ ਦਾ ਪਰਿਵਾਰ, ਮੁਲਜ਼ਮ ਦੀ ਦਾਦੀ ਨੇ ਕੀਤੇ ਵੱਡੇ ਖ਼ੁਲਾਸੇ
- ਮੈਸੂਰ ਦਰਭੰਗਾ ਰੇਲ ਹਾਦਸੇ 'ਤੇ ਕੇਂਦਰੀ ਮੰਤਰੀ ਦਾ ਗੈਰ-ਜ਼ਿੰਮੇਵਾਰਾਨਾ ਬਿਆਨ, ਸੁਣੋ ਕੀ ਬੋਲ ਗਏ ਮੰਤਰੀ ਸਾਬ੍ਹ