ETV Bharat / bharat

ਤੇਲੰਗਾਨਾ 'ਚ ਸਰਕਾਰੀ ਅਧਿਕਾਰੀ ਦੇ ਘਰ ACB ਨੇ ਮਾਰਿਆ ਛਾਪਾ,100 ਕਰੋੜ ਤੋਂ ਵੱਧ ਦੀ ਮਿਲੀ ਜਾਇਦਾਦ

ਭ੍ਰਿਸ਼ਟਾਚਾਰ ਵਿਰੋਧੀ ਏਜੰਸੀ ਦੀਆਂ 14 ਟੀਮਾਂ ਵੱਲੋਂ ਸਰਕਾਰੀ ਅਧਿਕਾਰੀ ਬਾਲਾਕ੍ਰਿਸ਼ਨ ਦੇ ਘਰ, ਦਫਤਰਾਂ, ਰਿਸ਼ਤੇਦਾਰਾਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ, ਜਿਸ 'ਚ 100 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਬਰਾਮਦ ਕੀਤੀ ਗਈ।

ACB raids officer's residence in Telangana and recovers property worth Rs 100 crore
ਤੇਲੰਗਾਨਾ 'ਚ ਸਰਕਾਰੀ ਅਧਿਕਾਰੀ ਦੇ ਘਰ ACB ਨੇ ਮਾਰਿਆ ਛਾਪਾ,100 ਕਰੋੜ ਤੋਂ ਵੱਧ ਦੀ ਮਿਲੀ ਜਾਇਦਾਦ
author img

By ETV Bharat Punjabi Team

Published : Jan 25, 2024, 10:21 AM IST

ਹੈਦਰਾਬਾਦ: ਤੇਲੰਗਾਨਾ ਦੇ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ (ਏ.ਸੀ.ਬੀ.) ਨੇ ਇੱਕ ਸਰਕਾਰੀ ਅਧਿਕਾਰੀ ਤੋਂ ਕਰੀਬ 100 ਕਰੋੜ ਰੁਪਏ ਦੀ ਜਾਇਦਾਦ ਬਰਾਮਦ ਕੀਤੀ ਹੈ। ACB ਅਧਿਕਾਰੀਆਂ ਨੇ ਬੁੱਧਵਾਰ ਨੂੰ ਤੇਲੰਗਾਨਾ ਸਟੇਟ ਰੀਅਲ ਅਸਟੇਟ ਰੈਗੂਲੇਟਰੀ ਅਥਾਰਟੀ (TSRERA) ਦੇ ਸਕੱਤਰ ਅਤੇ ਮੈਟਰੋ ਰੇਲ ਯੋਜਨਾ ਅਧਿਕਾਰੀ ਐਸ. ਬਾਲਕ੍ਰਿਸ਼ਨ ਦੇ ਟਿਕਾਣਿਆਂ 'ਤੇ ਨਾਲ ਹੀ ਛਾਪੇਮਾਰੀ ਕੀਤੀ ਗਈ। ਉਸ ਨੇ ਪਹਿਲਾਂ ਹੈਦਰਾਬਾਦ ਮੈਟਰੋਪੋਲੀਟਨ ਡਿਵੈਲਪਮੈਂਟ ਅਥਾਰਟੀ (HMDA) ਵਿੱਚ ਟਾਊਨ ਪਲਾਨਿੰਗ ਦੇ ਡਾਇਰੈਕਟਰ ਵਜੋਂ ਕੰਮ ਕੀਤਾ ਸੀ।

100 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਬਰਾਮਦ ਹੋਈ ਹੈ: ਭ੍ਰਿਸ਼ਟਾਚਾਰ ਵਿਰੋਧੀ ਏਜੰਸੀ ਦੀਆਂ 14 ਟੀਮਾਂ ਵੱਲੋਂ ਤਲਾਸ਼ੀ ਮੁਹਿੰਮ ਦਿਨ ਭਰ ਜਾਰੀ ਰਹੀ ਅਤੇ ਵੀਰਵਾਰ ਨੂੰ ਮੁੜ ਸ਼ੁਰੂ ਹੋਣ ਦੀ ਸੰਭਾਵਨਾ ਹੈ। ਬਾਲਾਕ੍ਰਿਸ਼ਨ ਦੇ ਘਰ, ਦਫਤਰਾਂ, ਰਿਸ਼ਤੇਦਾਰਾਂ ਦੇ ਟਿਕਾਣਿਆਂ 'ਤੇ ਇਸ ਦੇ ਨਾਲ ਹੀ ਛਾਪੇਮਾਰੀ ਕੀਤੀ ਗਈ, ਜਿਸ 'ਚ 100 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਬਰਾਮਦ ਕੀਤੀ ਗਈ। ਹੁਣ ਤੱਕ ਕਰੀਬ 40 ਲੱਖ ਰੁਪਏ ਨਕਦ, 2 ਕਿਲੋ ਸੋਨਾ, ਚੱਲ-ਅਚੱਲ ਜਾਇਦਾਦ ਦੇ ਦਸਤਾਵੇਜ਼, 60 ਮਹਿੰਗੀਆਂ ਘੜੀਆਂ, 14 ਮੋਬਾਈਲ ਫ਼ੋਨ ਅਤੇ 10 ਲੈਪਟਾਪ ਜ਼ਬਤ ਕੀਤੇ ਗਏ ਹਨ।

4 ਬੈਂਕ ਲਾਕਰ ਅਜੇ ਖੋਲ੍ਹੇ ਜਾਣੇ ਹਨ: ਅਧਿਕਾਰੀ ਦੇ ਬੈਂਕ ਲਾਕਰ ਅਜੇ ਤੱਕ ਨਹੀਂ ਖੋਲ੍ਹੇ ਗਏ ਹਨ। ਏਸੀਬੀ ਨੇ ਘੱਟੋ-ਘੱਟ ਚਾਰ ਬੈਂਕਾਂ ਵਿੱਚ ਲਾਕਰਾਂ ਦੀ ਪਛਾਣ ਕੀਤੀ ਹੈ। ACB ਅਧਿਕਾਰੀਆਂ ਨੂੰ ਕਥਿਤ ਤੌਰ 'ਤੇ ਅਧਿਕਾਰੀ ਦੀ ਰਿਹਾਇਸ਼ 'ਤੇ ਨਕਦੀ ਗਿਣਨ ਵਾਲੀਆਂ ਮਸ਼ੀਨਾਂ ਮਿਲੀਆਂ ਹਨ। ਉਸ ਨੇ ਕਥਿਤ ਤੌਰ 'ਤੇ ਐਚਐਮਡੀਏ ਵਿੱਚ ਨੌਕਰੀ ਕਰਨ ਤੋਂ ਬਾਅਦ ਜਾਇਦਾਦ ਹਾਸਲ ਕੀਤੀ ਸੀ। ਚੱਲ ਰਹੀ ਖੋਜ ਵਿੱਚ ਹੋਰ ਸੰਪਤੀਆਂ ਦਾ ਪਤਾ ਲੱਗਣ ਦੀ ਸੰਭਾਵਨਾ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਅਧਿਕਾਰੀਆਂ ਨੂੰ ਭ੍ਰਿਸ਼ਟਾਚਾਰ ਵਿੱਚ ਦੋਸ਼ੀ ਪਾਇਆ ਗਿਆ ਹੈ। ਜਿੰਨਾ ਦੇ ਕੋਲ ਆਮਦਨ ਤੋਂ ਵੱਧ ਦੀ ਜਾਇਦਾਦ ਪਾਈ ਗਈ ਹੈ। ਇਸ ਵਿੱਚ ਆਮ ਲੋਕਾਂ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਦੇ ਦਾਅਵੇ ਕਰਨ ਵਾਲੇ ਨੇਤਾ ਅਤੇ ਵੱਡੇ ਅਫਸਰ ਵੀ ਪਿੱਛੇ ਨਹੀਂ ਹਨ।

ਬੰਗਾਲ ਰਾਸ਼ਨ ਘੁਟਾਲਾ: ਇਸ ਤੋਂ ਪਹਿਲਾਂ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ 15 ਜਨਵਰੀ ਨੂੰ ਪੱਛਮੀ ਬੰਗਾਲ ਵਿੱਚ ਕਥਿਤ ਰਾਸ਼ਨ ਵੰਡ ਘੁਟਾਲੇ ਦੀ ਜਾਂਚ ਦੇ ਸਬੰਧ ਵਿੱਚ ਤ੍ਰਿਣਮੂਲ ਕਾਂਗਰਸ (ਟੀਐਮਸੀ) ਦੇ ਇੱਕ ਗ੍ਰਿਫਤਾਰ ਨੇਤਾ ਅਤੇ ਉਸਦੇ ਸਾਥੀਆਂ ਦੇ ਟਿਕਾਣਿਆਂ 'ਤੇ ਛਾਪਾ ਮਾਰਿਆ ਸੀ । ਕੇਂਦਰੀ ਏਜੰਸੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਈਡੀ ਦੀਆਂ ਟੀਮਾਂ ਨੇ ਸਰਚ ਆਪਰੇਸ਼ਨ ਲਈ ਕੇਂਦਰੀ ਕੋਲਕਾਤਾ ਵਿੱਚ ਚਾਰ ਅਹਾਤੇ ਅਤੇ ਸਾਲਟ ਲੇਕ ਵਿੱਚ ਚਾਰਟਰਡ ਅਕਾਊਂਟੈਂਟ ਦੇ ਦਫ਼ਤਰ ਦਾ ਦੌਰਾ ਕੀਤਾ ਸੀ। ਇਸ ਮਾਮਲੇ ਵਿੱਚ ਅਜੇ ਵੀ ਜਾਂਚ ਬਾਕੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.