ETV Bharat / agriculture

ਜਾਣੋ ਇਸ ਖੇਤੀ ਨਾਲ ਹੋ ਸਕਦੀ ਹੈ ਲੱਖਾ ਦੀ ਕਮਾਈ, ਜਾਣੋ ਕਿਵੇਂ ਕਰ ਸਕਦੇ ਹਾਂ ਇਹ ਖੇਤੀ

Garlic Harvest : ਬਠਿੰਡਾ ਦਾ ਇੱਕ ਕਿਸਾਨ ਲਸਣ ਦੀ ਖੇਤੀ ਕਰਕੇ ਕਰ ਲੱਖਾਂ ਦੀ ਆਮਦਨ ਪ੍ਰਾਪਤ ਕਰ ਰਿਹਾ ਹੈ।

farming garlic
ਲਸਣ ਦੀ ਖੇਤੀ (ETV Bharat (ਪੱਤਰਕਾਰ , ਬਠਿੰਡਾ))
author img

By ETV Bharat Punjabi Team

Published : Oct 14, 2024, 12:18 PM IST

Updated : Oct 14, 2024, 12:47 PM IST

ਬਠਿੰਡਾ: ਪੰਜਾਬ ਦਾ ਕਿਸਾਨ ਕਣਕ ਅਤੇ ਝੋਨੇ ਦੇ ਫਸਲੀ ਚੱਕਰ ਵਿੱਚ ਉਲਝਿਆ ਹੋਇਆ ਹੈ। ਜਿਸ ਕਾਰਨ ਆਏ ਦਿਨ ਪਰਾਲੀ ਅਤੇ ਧਰਤੀ ਹੇਠਲੇ ਡਿਗ ਰਹੇ ਪਾਣੀ ਦੇ ਪੱਧਰ ਨੂੰ ਕਾਰਨ ਪੰਜਾਬ ਦੇ ਕਿਸਾਨਾਂ ਤੇ ਉਠਾਏ ਜਾ ਰਹੇ ਹਨ। ਪਰ ਇਸ ਲੀਕ ਤੋਂ ਹਟ ਕੇ ਬਠਿੰਡਾ ਦੇ ਕਿਸਾਨ ਪਰਿਵਾਰ ਨਾਲ ਸਬੰਧਤ ਪਿਓ ਪੁੱਤ ਵੱਲੋਂ ਫਸਲੀ ਭਿੰਨਤਾ ਨੂੰ ਅਪਣਾਉਂਦੇ ਹੋਏ ਠੇਕੇ 'ਤੇ ਜਮੀਨ ਲੈ ਕੇ ਲਸਣ ਦੀ ਖੇਤੀ ਜਾ ਰਹੀ ਹੈ ਅਤੇ 8 ਤੋਂ 10 ਲੱਖ ਰੁਪਏ ਪ੍ਰਤੀ ਏਕੜ ਮੁਨਾਫਾ ਲਿਆ ਜਾ ਰਿਹਾ ਹੈ। ਉਡੀਕ ਸਿੰਘ ਅਤੇ ਉਸ ਦੇ ਪਿਤਾ ਮਨਜੀਤ ਸਿੰਘ ਜੋ ਅਗਾਹ ਵਧੂ ਕਿਸਾਨ ਹਨ, ਵੱਲੋਂ ਪਿਛਲੇ ਕਈ ਸਾਲਾਂ ਤੋਂ ਲਸਣ ਅਤੇ ਹਲਦੀ ਦੀ ਖੇਤੀ ਕੀਤੀ ਜਾ ਰਹੀ ਹੈ।

ਕਿਸਾਨ ਮੇਲਿਆਂ ਵਿੱਚ ਲਗਾਤਾਰ ਸ਼ਿਰਕਤ

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਡੀਕ ਸਿੰਘ ਨੇ ਦੱਸਿਆ ਕਿ ਕਣਕ ਅਤੇ ਝੋਨੇ ਦਾ ਰੇਟ ਸਰਕਾਰਾਂ ਫਿਕਸ ਕਰਦੀਆਂ ਹਨ ਪਰ ਜਿਹੜਾ ਕਿਸਾਨ ਫਸਲੀ ਭਿੰਨਤਾ ਅਪਣਾਉਂਦਾ ਹੈ ਤਾਂ ਉਹ ਆਪਣੀ ਫਸਲ ਦਾ ਰੇਟ ਵੀ ਆਪ ਤੈਅ ਕਰ ਸਕਦਾ ਹੈ। ਉਡੀਕ ਸਿੰਘ ਨੇ ਦੱਸਿਆ ਕਿ ਉਹ ਵੱਖ-ਵੱਖ ਕਿਸਾਨ ਮੇਲਿਆਂ ਵਿੱਚ ਲਗਾਤਾਰ ਸ਼ਿਰਕਤ ਕਰਦੇ ਰਹਿੰਦੇ ਹਨ ਅਤੇ ਉਸਦੇ ਪਿਤਾ ਪਹਿਲਾਂ ਵੀ ਲਸਣ ਦੀ ਖੇਤੀ ਕਰਦੇ ਰਹੇ ਹਨ, ਪਰ ਘਾਟਾ ਪੈਣ ਕਾਰਨ ਉਹ ਲਸਣ ਦੀ ਖੇਤੀ ਕਰਨਾ ਛੱਡ ਗਏ ਸਨ।

farming garlic
ਲਸਣ ਦੀ ਖੇਤੀ (ETV Bharat (ਪੱਤਰਕਾਰ , ਬਠਿੰਡਾ))

ਉਡੀਕ ਸਿੰਘ ਨੇ ਕਿਹਾ ਕਿ ਲਸਣ ਦੀ ਖੇਤੀ ਕਰਨ ਵਿੱਚ ਉਤਰਾਅ ਚੜਾਅ ਆਉਦੇ ਹੀ ਰਹਿੰਦੇ ਹਨ। ਲਸਣ ਦੀ ਖੇਤੀ ਨੂੰ ਇੱਕ ਟਾਰਗੇਟ ਬਣਾ ਕੇ ਚੱਲਦਾ ਚਾਹੀਦਾ ਹੈ। ਇਹ ਖੇਤੀ ਲਗਾਤਾਰ 5 ਸਾਲ ਕਰਨੀ ਚਾਹੀਦੀ ਹੈ। ਮੰਨ ਲੋ ਜੇ 2 ਜਾਂ 3 ਸਾਲ ਚੰਗੀ ਮਾਰਕੀਟਿੰਗ ਨਾ ਹੋਵੇ, ਤਾਂ ਉਸ ਦੇ ਅਗਲੇ ਸਾਲ ਮਾਰਕੀਟਿੰਗ ਚੰਗੀ ਹੋਈ ਤਾਂ 2 ਸਾਲਾਂ ਦਾ ਘਾਟਾ ਇੱਕ ਸਾਲ ਵਿੱਚ ਹੀ ਪੂਰਾ ਹੋ ਜਾਂਦਾ ਹੈ। ਜਦੋਂ ਸਾਨੂੰ ਕੋਈ ਔਕੜ ਆਉਦੀ ਹੈ ਤੇ ਅਸੀਂ ਉਸ ਨੂੰ ਹੱਲ ਕਰਾਂਗੇ, ਤਾਂ ਹੀ ਤਜੁਰਬਾ ਆਉਂਦਾ ਹੈ।

ਲਸਣ ਦਾ ਭਾਅ ਚੰਗਾ

12 ਵੀਂ ਪਾਸ ਉਡੀਕ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਫਿਰ ਤੋਂ ਲਸਣ ਦੀ ਖੇਤੀ ਸ਼ੁਰੂ ਕੀਤੀ ਗਈ ਹੈ। ਅਸਲ ਵਿੱਚ ਕਿਸਾਨ ਉਦੋਂ ਫੇਲ ਹੁੰਦਾ ਹੈ ਜਦੋਂ ਉਹ ਵਾਰ ਵਾਰ ਤਜਰਬੇ ਕਰਨ ਲੱਗਦਾ ਹੈ ਉਨ੍ਹਾਂ ਕਿਹਾ ਕਿ ਇੱਕ ਸਾਲ ਉਨ੍ਹਾਂ ਨੂੰ ਵੀ ਲਸਣ ਦੀ ਖੇਤੀ ਵਿੱਚੋਂ ਘਾਟਾ ਪਿਆ ਸੀ ਪਰ ਫਿਰ ਵੀ ਉਨ੍ਹਾਂ ਵੱਲੋਂ ਲਸਣ ਦੀ ਖੇਤੀ ਕਰਨੀ ਬੰਦ ਨਹੀਂ ਕੀਤੀ ਗਈ ਅਤੇ ਹੁਣ ਲਸਣ ਦਾ ਭਾਅ ਚੰਗਾ ਮਿਲਣ ਕਾਰਨ ਉਨ੍ਹਾਂ ਦੇ ਪਿਛਲੇ ਘਾਟੇ ਪੂਰੇ ਹੋ ਗਏ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਤੁਸੀਂ ਚੰਗੀ ਫਸਲ ਦੀ ਪੈਦਾਵਾਰ ਕਰਦੇ ਹੋ ਅਤੇ ਕੀਟਨਾਸ਼ਕਾਂ ਦੀ ਵਰਤੋਂ ਘੱਟ ਕਰਦੇ ਹੋ ਤਾਂ ਲੋਕ ਆਪਣੇ ਆਪ ਤੁਹਾਡੀ ਫਸਲ ਨੂੰ ਖਰੀਦਣ ਲਈ ਤੁਹਾਡੇ ਖੇਤ ਤੱਕ ਆਉਂਦੇ ਹਨ।

ਫਸਲ ਨੂੰ ਵੇਚਣ ਤਾਂ ਚੰਗਾ ਲਾਹੇਬੰਦ ਮੁਨਾਫਾ

ਉਡੀਕ ਸਿੰਘ ਅਤੇ ਉਸਦੇ ਪਿਤਾ ਨੇ ਦੱਸਿਆ ਕਿਹਾ ਕਿ ਉਹ ਠੇਕੇ ਤੇ ਜ਼ਮੀਨ ਲੈ ਕੇ ਪਿਛਲੇ ਕਈ ਸਾਲਾਂ ਤੋਂ ਲਸਣ ਅਤੇ ਹਲਦੀ ਦੀ ਖੇਤੀ ਕਰ ਰਹੇ ਹਨ ਲਾਸਣ ਦੀ ਖੇਤੀ ਕਰਨ ਲਈ ਉਨ੍ਹਾਂ ਵੱਲੋਂ ਪਰਾਲੀ ਦੀ ਵਰਤੋਂ ਕੀਤੀ ਜਾਂਦੀ ਹੈ। ਮਿਲਚਿੰਗ ਰਾਹੀਂ ਉਨ੍ਹਾਂ ਵੱਲੋਂ ਲਸਣ ਦੀ ਖੇਤੀ ਕੀਤੀ ਜਾਂਦੀ ਹੈ। ਜਿਸ ਕਾਰਨ ਲਸਣ ਦੀ ਕੁਆਲਿਟੀ ਵਧੀਆ ਨਿਕਲਦੀ ਹੈ। ਚੰਗੀ ਕੁਆਲਿਟੀ ਦਾ ਲਸਣ ਪੈਦਾ ਕਰਨ ਕਰਕੇ ਅੱਜ ਹਾਲਾਤ ਇਹ ਹਨ ਕਿ ਉਨ੍ਹਾਂ ਕੋਲੋਂ ਵੱਡੀ ਗਿਣਤੀ ਵਿੱਚ ਲੋਕ ਲਸਣ ਦਾ ਬੀਜ ਲੈਣ ਲਈ ਆਉਂਦੇ ਹਨ। ਇਸ ਤੋਂ ਇਲਾਵਾ ਵਿਦੇਸ਼ ਵਿੱਚ ਬੈਠੇ ਪੰਜਾਬੀਆਂ ਵੱਲੋਂ ਵੀ ਉਨ੍ਹਾਂ ਕੋਲੋਂ ਲਸਣ ਖਰੀਦਿਆ ਜਾ ਰਿਹਾ ਹੈ। ਉਨ੍ਹਾਂ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਡਿਗ ਰਹੇ ਪਾਣੀ ਦੇ ਪੱਧਰ ਅਤੇ ਵੱਧ ਰਹੇ ਪ੍ਰਦੂਸ਼ਣ ਨੂੰ ਰੋਕਣ ਲਈ ਫਸਲੀ ਭਿੰਨਤਾ ਨੂੰ ਅਪਣਾਉਣ ਅਤੇ ਚੰਗਾ ਮੁਨਾਫਾ ਲੈਣ ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਇੱਕਜੁੱਟ ਹੋ ਕੇ ਆਪਣੀ ਫਸਲ ਨੂੰ ਵੇਚਣ ਤਾਂ ਚੰਗਾ ਲਾਹੇਬੰਦ ਮੁਨਾਫਾ ਲੈ ਸਕਦੇ ਹਨ।

Last Updated : Oct 14, 2024, 12:47 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.