ਸਰਕਾਰ ਵੱਲੋਂ 25 ਹਜ਼ਾਰ ਨੌਕਰੀਆਂ ਦੇ ਐਲਾਨ ਦਾ ਨੌਜਵਾਨਾਂ ਵੱਲੋਂ ਤਹਿ ਦਿਲੋਂ ਸਵਾਗਤ - ਸਰਕਾਰ ਵੱਲੋਂ 25 ਹਜ਼ਾਰ ਨੌਕਰੀਆਂ ਦੇ ਐਲਾਨ ਦਾ ਨੌਜਵਾਨਾਂ ਵੱਲੋਂ ਤਹਿ ਦਿਲੋਂ ਸਵਾਗਤ
ਮਾਨਸਾ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪਹਿਲੀ ਕੈਬਨਿਟ ਬੈਠਕ ਹੋਈ। ਇਸ ਬੈਠਕ ’ਚ ਪੰਜਾਬ ਦੇ 25 ਹਜ਼ਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇਣ ਦਾ ਵੱਡਾ ਫੈਸਲਾ ਕੀਤਾ ਗਿਆ। ਇਸ ਸਬੰਧੀ ਨੋਟੀਫਿਕੇਸ਼ਨ ਇੱਕ ਮਹੀਨੇ ਦੇ ਅੰਦਰ ਜਾਰੀ ਹੋਵੇਗਾ। ਜਿਸ ’ਤੇ ਨੌਜਵਾਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦਾ ਇਹ ਵਧੀਆ ਫੈਸਲਾ ਹੈ। ਸਰਕਾਰ ਨੂੰ ਵਧ ਤੋਂ ਵਧ ਨੌਕਰੀਆਂ ਕੱਢਣੀਆਂ ਚਾਹੀਦੀਆਂ ਹਨ ਤਾਂ ਜੋ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕੀਤਾ ਜਾ ਸਕੇ। ਨੌਜਵਾਨਾਂ ਦਾ ਕਹਿਣਾ ਹੈ ਕਿ ਬਹੁਤ ਲੰਮੇ ਸਮੇਂ ਬਾਅਦ ਕੋਈ ਮੰਗ ਪੂਰੀ ਹੋਣ ਜਾ ਰਹੀ, ਜਿਸ ਦੇ ਚੱਲਦੇ ਉਨ੍ਹਾਂ ਨੇ ਕਿਹਾ ਕਿ ਅਸੀਂ ਮਾਨ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ।
Last Updated : Feb 3, 2023, 8:20 PM IST