ਵਿਦੇਸ਼ ਭੇਜਣ ਦੇ ਨਾਮ ‘ਤੇ ਠੱਗੀ ਦਾ ਸ਼ਿਕਾਰ ਹੋਏ ਲੋਕ - Youths victim of agent fraud in Amritsar
ਅੰਮ੍ਰਿਤਸਰ: ਪੰਜਾਬ 'ਚ ਲਗਾਤਾਰ ਹੀ ਨੌਜਵਾਨਾਂ (Youth) ਨੂੰ ਵਿਦੇਸ਼ ਜਾਣ ਦੀ ਹੋੜ ਲੱਗੀ ਹੋਈ ਹੈ। ਨੌਜਵਾਨ ਕਿਸੇ ਨਾ ਕਿਸੇ ਤਰੀਕੇ ਵਿਦੇਸ਼ ਜਾ ਕੇ ਆਪਣਾ ਕਾਰੋਬਾਰ ਸਹੀ ਕਰਨਾ ਚਾਹੁੰਦੇ ਹਨ, ਪਰ ਜਲਦਬਾਜ਼ੀ ਦੇ ਵਿੱਚ ਕਈ ਲੋਕ ਗਲਤ ਏਜੰਟਾਂ ਦੇ ਹੱਥੇ ਚੜ੍ਹ ਕੇ ਧੋਖਾਧੜੀ ਦਾ ਸ਼ਿਕਾਰ ਹੋ ਜਾਂਦੇ ਹਨ। ਅਜਿਹਾ ਹੀ ਮਾਮਲਾ ਅੰਮ੍ਰਿਤਸਰ (Amritsar) ਤੋਂ ਸਾਹਮਣੇ ਆਇਆ, ਜਿੱਥੇ ਦਬੁਰਜੀ ਇਲਾਕੇ ਦੇ ਵਿੱਚ ਇੱਕ ਏਜੰਟ ਵੱਲੋਂ ਚਾਲੀ ਦੇ ਕਰੀਬ ਲੋਕਾਂ ਨਾਲ ਧੋਖਾਧੜੀ ਕੀਤੀ ਗਈ, ਜਿਸ ਤੋਂ ਬਾਅਦ ਕੁਝ ਨੌਜਵਾਨਾਂ ਵੱਲੋਂ ਪੁਲਿਸ (Police) ਇਸ ਦੀ ਸ਼ਿਕਾਇਤ ਕੀਤੀ। ਨੌਜਵਾਨਾਂ ਦਾ ਕਹਿਣਾ ਹੈ ਕਿ ਏਜੰਟ ਨੇ ਉਨ੍ਹਾਂ ਨੂੰ ਵਿਦੇਸ਼ ਵਿੱਚ ਨੌਕਰੀ ਦਾ ਝਾਂਸਾ ਦੇ ਕੇ ਉਨ੍ਹਾਂ ਨਾਲ ਠੱਗੀ ਕੀਤੀ ਹੈ।
Last Updated : Feb 3, 2023, 8:17 PM IST