ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਪੰਜਾਬ ਦੇ ਨਕਸ਼ੇ ‘ਤੇ ਬਣਾਇਆ ਅਨੋਖਾ ਮਾਡਲ - youth of Amritsar created a unique model
ਅੰਮ੍ਰਿਤਸਰ: 23 ਮਾਰਚ 1931 ਸ਼ਹੀਦ-ਏ-ਆਜਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਸ਼ਹਾਦਤ ਨੂੰ ਸਮਰਪਿਤ ਇੱਕ ਮਾਡਲ (model) ਸ਼ਹਿਰ ਦੇ ਮਸ਼ਹੂਰ ਪੇਪਰ ਆਰਟਿਸਟ (Famous Paper Artist) ਗੁਰਪ੍ਰੀਤ ਸਿੰਘ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਸੰਬਧੀ ਜਾਣਕਾਰੀ ਦਿੰਦਿਆਂ ਗੁਰਪ੍ਰੀਤ ਸਿੰਘ ਨੇ ਇਸ ਮਾਡਲ ਜ਼ਰੀਏ ਉਨ੍ਹਾਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦੀ ਕੋਸ਼ਿਸ਼ ਕੀਤੀ ਹੈ। ਇਹ ਮਾਡਲ (model) ਪੰਜਾਬ ਦੇ ਨਕਸੇ (map of Punjab) ‘ਤੇ ਤਿਆਰ ਕੀਤਾ ਗਿਆ ਹੈ। ਇਸ ਮੌਕੇ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਦੀ ਨੌਜਵਾਨ ਪੀੜੀ ਆਪਣੇ ਸ਼ਹੀਦਾਂ ਨੂੰ ਦਿਨੋਂ-ਦਿਨ ਭੁੱਲ ਦੀ ਜਾ ਰਹੀ ਹੈ। ਜੋ ਕਿ ਸਾਡੇ ਆਉਣ ਵਾਲੇ ਭਵਿੱਖ ਲਈ ਬਹੁਤ ਹੀ ਖ਼ਤਰਨਾਕ ਸਾਬਿਤ ਹੋਵੇਗੀ।
Last Updated : Feb 3, 2023, 8:20 PM IST