ਰੂਸ ਯੂਕਰੇਨ ਜੰਗ ਖਿਲਾਫ਼ ਮੋਟਰਸਾਈਕਲ ਯਾਤਰਾ
ਅੰਮ੍ਰਿਤਸਰ: ਯੂਕਰੇਨ ਅਤੇ ਰੂਸ ਚ ਲੱਗੀ ਭਿਆਨਕ ਜੰਗ ਨੂੰ ਬੇਸ਼ੱਕ ਅੱਜ 16 ਦਿਨ ਤੋਂ ਉੱਪਰ ਦਾ ਸਮਾਂ ਹੋ ਚੁੱਕਾ ਹੈ ਪਰ ਹਰ ਇੱਕ ਵਰਗ ਦੇ ਲੋਕ ਯੂਕਰੇਨ ਅਤੇ ਰੂਸ ਦੀ ਲੜਾਈ ਨੂੰ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਭਾਰਤ ਦੇ ਵੀ ਕਈ ਲੋਕ ਜੰਗ ਦੌਰਾਨ ਫਸੇ ਹੋਏ ਸਨ ਪਰ ਉਨ੍ਹਾਂ ਵਿੱਚੋਂ ਬਹੁਤ ਸਾਰੇ ਲੋਕਾਂ ਨੂੰ ਵਾਪਸ ਲਿਆਂਦਾ ਗਿਆ ਹੈ। ਉੱਥੇ ਹੀ ਇੱਕ ਵੱਖਰੀ ਪਹਿਲ ਕਦਮੀ ਮੋਟਰਸਾਈਕਲ ਯਾਤਰਾ ਰਾਹੀਂ ਅੰਮ੍ਰਿਤਸਰ ਵਿੱਚੋਂ ਕੀਤੀ ਗਈ ਹੈ। ਮੋਟਰਸਾਈਕਲ ਚਾਲਕਾਂ ਵੱਲੋਂ ਅੰਮ੍ਰਿਤਸਰ ਦੇ ਨਾਲ ਨਾਲ ਪੰਜਾਬ ਦੇ ਕਈ ਗੁਰੂਧਾਮਾਂ ਦੇ ਵਿੱਚ ਇਹ ਮੋਟਰਸਾਈਕਲ ਮਾਰਚ ਕੱਢਿਆ ਜਾਵੇਗਾ। ਉੱਥੇ ਹੀ ਇਸ ਮੋਟਰਸਾਈਕਲ ਮਾਰਚ ਵਿੱਚ ਹਿੱਸਾ ਲੈਣ ਵਾਲੇ ਮੋਟਰਸਾਈਕਲ ਰਾਈਡਰ ਦਾ ਕਹਿਣਾ ਹੈ ਕਿ ਯੂਕਰੇਨ ਅਤੇ ਰਸ਼ੀਆ ਵਿੱਚ ਹੋ ਰਹੀ ਲੜਾਈ ਨੂੰ ਲੈ ਕੇ ਹਰ ਇੱਕ ਵਿਅਕਤੀ ਚਿੰਤਤ ਹੈ ਜਿਸ ਨੂੰ ਲੈ ਕੇ ਸਾਡੇ ਬਾਈਕ ਰਾਈਡਰਸ ਵੱਲੋਂ ਵੀ ਇਹ ਪਹਿਲਕਦਮੀ ਕੀਤੀ ਗਈ ਹੈ ਅਤੇ ਇਹ ਪੰਜਾਬ ਦੇ ਅਲੱਗ ਅਲੱਗ ਗੁੁਰੂਧਾਮਾਂ ਵਿੱਚ ਪਹੁੰਚ ਕੇ ਯੂਕਰੇਨ ਅਤੇ ਰਸ਼ੀਆ ਵਿੱਚ ਹੋਣ ਵਾਲੀ ਲੜਾਈ ਨੂੰ ਰੋਕਣ ਵਾਸਤੇ ਅਰਦਾਸ ਕੀਤੀ ਜਾਵੇਗੀ।
Last Updated : Feb 3, 2023, 8:19 PM IST