ਪਹਿਲੀ ਬਾਰ ਵੋਟ ਪਾਉਣ ਆਏ ਨੌਜਵਾਨਾਂ ਨੂੰ ਦਿੱਤੇ ਗੁਲਾਬ - ਨੌਜਵਾਨਾ ਨੂੰ ਅਨੋਖੇ ਤਰੀਕੇ ਨਾਲ ਕੀਤਾ ਸਨਮਾਨਿਤ
ਰੂਪਨਗਰ: ਪਹਿਲੀ ਬਾਰ ਵੋਟ ਦੇ ਅਧਿਕਾਰ ਦਾ ਇਸਤਿਮਾਲ ਕਰ ਰਹੇ ਵੋਟਰ ਕਾਫੀ ਉਤਸਾਹਿਤ ਹਨ ਅਤੇ ਉਨ੍ਹਾਂ ਨੂੰ ਸਰਟੀਫਿਕੇਟ ਅਤੇ ਗੁਲਾਬ ਦਾ ਫੁੱਲ ਦੇ ਕੇ ਸਨਮਾਨਿਤ ਕੀਤਾ ਜਾ ਰਿਹਾ ਹੈ ਹਲਕਾ ਅਨੰਦਪੁਰ ਸਾਹਿਬ ਦੇ ਪਿੰਡ ਝਿੰਜੜੀ ਵਿੱਚ ਇਹ ਅਨੋਖਾ ਕੰਮ ਕੀਤਾ ਜਾ ਰਿਹਾ ਹੈ। ਜਿੱਥੇ ਪਹਿਲੀ ਵਾਰ ਵੋਟ ਪਾਉਣ ਆਏ ਨੌਜਵਾਨਾਂ ਨੂੰ ਸਨਮਾਨਿਤ ਕੀਤਾ ਗਿਆ। ਪਹਿਲੀ ਵੋਟ ਦੇ ਅਧਿਕਾਰ ਦਾ ਇਸਤਿਮਾਲ ਕਰ ਰਹੇ ਅਕਾਸ਼ ਅਤੇ ਪਾਰੁਲ ਨੇ ਕਿਹਾ ਕਿ ਉਹ ਬਹੁਤ ਹੀ ਜਿਆਦਾ ਉਤਸਾਹਿਤ ਹਨ ਅਤੇ ਕਿਹਾ ਕਿ ਸਭ ਨੂੰ ਵੋਟ ਪਾਉਣੀ ਚਾਹੀਦੀ ਹੈ ਤਾ ਜੋ ਦੇਸ਼ ਦੀ ਤਰੱਕੀ ਲਈ ਵਧੀਆ ਸਰਕਾਰ ਬਣੇ ਅਤੇ ਸੋਚ ਸਮਝ ਕੇ ਬਿਨਾ ਕਿਸੇ ਦੇ ਮਗਰ ਲੱਗ ਕੇ ਵੋਟ ਪਾਉਣੀ ਚਾਹੀਦੀ ਹੈ।
Last Updated : Feb 3, 2023, 8:17 PM IST