ਨਸ਼ੇ ਦੀ ਓਵਰਡੋਜ ਨੇ ਲਈ ਨੌਜਵਾਨ ਦੀ ਜਾਨ - ਮੇਰਾ ਭਰਾ ਤਾਂ ਚਲਾ ਗਿਆ
ਰੂਪਨਗਰ: ਸ੍ਰੀ ਅਨੰਦਪੁਰ ਸਾਹਿਬ ਗੁਰੂ ਦੀ ਨਗਰੀ ਨੂੰ ਵੀ ਇਨੀ ਦਿਨੀ ਨਸ਼ੇ ਦੀ ਦਲਦਲ 'ਚ ਧੱਸ ਗਈ ਹੈ। ਇਕ ਹੋਰ ਨੌਜਵਾਨ ਜੋਤ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਹੈ। ਇਸ ਦੇ ਇਲਜ਼ਾਮ ਉਸਦੇ ਭਾਈ ਕਮਲ ਬੇਦੀ ਨੇ ਲਾਏ ਹਨ। ਮ੍ਰਿਤਕ ਦੇ ਭਰਾ ਨੇ ਕਿਹਾ ਕਿ ਮੈਂ ਪਹਿਲਾ ਵੀ ਵੀਡੀਓ ਵਾਇਰਲ ਕੀਤੀ ਸੀ। ਪੁਲਿਸ ਨੇ ਮੇਰੇ ਉਪਰ ਹੀ ਕਾਰਵਾਈ ਕੀਤੀ। ਪੁਲਿਸ ਨੇ ਉਲਟਾ ਮੇਰੇ 'ਤੇ ਹੀ ਪ੍ਰਾਪਟੀ ਝਗੜੇ ਦਾ ਕੇਸ ਪਾ ਦਿੱਤਾ। ਉਨ੍ਹਾਂ ਕਿਹਾ ਕਿ ਇਸ ਨਸ਼ੇ ਦੇ ਕਾਰੋਬਾਰ ਵਿਚ ਵੱਡੇ-ਵੱਡੇ ਮਗਰਮੱਛ ਹਨ ਮੇਰਾ ਭਰਾ ਤਾਂ ਚਲਾ ਗਿਆ ਪਰ ਹੋਰਨਾਂ ਨੂੰ ਬਚਾ ਲਿਆ ਜਾਵੇ।
Last Updated : Feb 3, 2023, 8:19 PM IST