ਸਾਊਥ ਅਫਰੀਕਾ 'ਚ ਰੋਜ਼ੀ ਰੋਟੀ ਕਮਾਉਣ ਗਏ ਨੌਜਵਾਨ ਦੀ ਹੋਈ ਮੌਤ - ਪੰਜਾਬ ਸਰਕਾਰ
ਹੁਸ਼ਿਆਰਪੁਰ:ਗੜ੍ਹਸ਼ੰਕਰ ਦੇ ਕਸਬਾ ਸੈਲਾ ਖੁਰਦ ਦਾ ਨੌਜਵਾਨ ਗੁਰਦੀਪ ਰਾਮ ਪੁੱਤਰ ਨਿਰਮਲ ਸਿੰਘ ਜੋ ਰੋਜ਼ੀ ਰੋਟੀ ਦੀ ਤਲਾਸ਼ ਵਿੱਚ ਅੱਜ ਤੋਂ 5 ਸਾਲ ਪਹਿਲਾਂ ਸਾਊਥ ਅਫ਼ਰੀਕਾ ਵਿੱਚ ਰੋਜ਼ਗਾਰ ਦੀ ਤਲਾਸ਼ ਵਿੱਚ ਗਿਆ ਸੀ। ਜਿੱਥੇ ਉਹ ਨਿੱਜੀ ਕੰਪਨੀ ਦੇ ਵਿਚ ਡ੍ਰਾਈਵਰ ਦਾ ਕੰਮ ਕਰਦਾ ਸੀ। ਪਰਿਵਾਰਿਕ ਮੈਂਬਰ ਨੇ ਦੱਸਿਆ ਕਿ ਉਹ ਇੱਕ ਸਾਲ ਪਹਿਲਾਂ ਜੋ ਛੁੱਟੀ ਕੱਟ ਕੇ ਵਾਪਸ ਵਿਦੇਸ਼ ਪਰਤਿਆ ਸੀ। ਜਿਸਦੀ ਸਾਊਥ ਅਫ਼ਰੀਕਾ ਵਿੱਚ ਬੀਤੇ ਦਿਨੀਂ ਕਿਸੇ ਬਿਮਾਰੀ ਨਾਲ ਮੌਤ ਹੋ ਗਈ। ਗੁਰਦੀਪ ਰਾਮ ਆਪਣੇ ਪਿੱਛੇ ਪਤਨੀ, ਦੋ ਬੇਟੀਆਂ, ਬਜ਼ੁਰਗ ਪਿਤਾ ਤੇ ਇੱਕ ਛੋਟਾ ਭਰਾ ਪਿੱਛੇ ਛੱਡ ਗਿਆ। ਪਰਿਵਾਰ ਦਾ ਕਹਿਣਾ ਕਿ ਗੁਰਦੀਪ ਰਾਮ ਪੂਰੇ ਪਰਿਵਾਰ ਦਾ ਸਹਾਰਾ ਸੀ। ਹੁਣ ਪੀੜਿਤ ਪਰਿਵਾਰ ਨੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਉਨ੍ਹਾਂ ਦੇ ਲੜਕੇ ਦੀ ਮ੍ਰਿਤਕ ਦੇਹ ਨੂੰ ਭਾਰਤ ਮੰਗਵਾਉਣ ਦੀ ਮੰਗ ਕੀਤੀ ਹੈ।
Last Updated : Feb 3, 2023, 8:19 PM IST