ਪੰਜਾਬ

punjab

ਫਗਵਾੜਾ ‘ਚ ਗੁੰਡਾਦਰਦੀ ਦਾ ਨੰਗਾ ਨਾਚ, ਦੇਖੋ ਵੀਡੀਓ

By

Published : Feb 15, 2022, 2:14 PM IST

Updated : Feb 3, 2023, 8:12 PM IST

ਜਲੰਧਰ: ਫਗਵਾੜਾ ਵਿੱਚ ਗੁੰਡਾਦਰਦੀ ਦਾ ਨੰਗਾ ਨਾਚ ਹੋ ਰਿਹਾ ਹੈ ਜਿੱਸ ਦੀ ਤਾਜ਼ਾ ਮਿਸਾਇਲ ਸਾਹਮਣੇ ਆਈ ਹੈ। ਜਿੱਥੇ ਕਿ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਨੌਜਵਾਨ (Young) ਦੇ ਨਾਲ ਕੁੱਟਮਾਰ ਕੀਤੀ ਗਈ ਅਤੇ ਕੁੱਟਮਾਰ ਦੇ ਦੌਰਾਨ ਉਸ ਵਿਅਕਤੀ ਨੂੰ ਬੇਹੱਦ ਹੀ ਗੰਭੀਰ ਸੱਟਾਂ ਮਾਰੀਆਂ ਗਈਆਂ। ਜਿਸ ਕਾਰਨ ਉਸ ਦੀ ਹਾਲਤ ਕਾਫ਼ੀ ਗੰਭੀਰ ਬਣੀ ਹੋਈ ਹੈ ਅਤੇ ਉਸ ਨੂੰ ਸਿਵਲ ਹਸਪਤਾਲ (Civil Hospital) ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਹਸਪਤਾਲ ਫਗਵਾੜਾ (Civil Hospital Phagwara) ਦੇ ਡਾਕਟਰ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਕੋਲ ਇੱਕ ਮਰੀਜ਼ ਅਜੇ ਕੁਮਾਰ ਉਰਫ ਲੱਡੂ ਆਇਆ ਹੈ। ਜਿਸ ਦੀ ਹਾਲਤ ਕਾਫੀ ਗੰਭੀਰ ਹੈ ਅਤੇ ਉਸ ਦੇ ਕਾਫੀ ਗੰਭੀਰ ਸੱਟਾਂ ਵੀ ਵੱਜੀਆਂ ਹੋਈਆਂ ਸਨ। ਜਿਸ ਨੂੰ ਹੁਣ ਉਨ੍ਹਾਂ ਵੱਲੋਂ ਮੁੱਢਲੀ ਸਹਾਇਤਾ ਕਰ ਕੇ ਇਲਾਜ ਲਈ ਸਿਵਲ ਹਸਪਤਾਲ ਜਲੰਧਰ ਵਿਖੇ ਭਿਜਵਾ ਦਿੱਤਾ ਗਿਆ ਹੈ।
Last Updated : Feb 3, 2023, 8:12 PM IST

ABOUT THE AUTHOR

...view details