LPG ਦੀਆਂ ਕੀਮਤਾਂ ਤੋਂ ਦੁੱਖੀ ਹੋਈਆਂ ਔਰਤਾਂ, ਕੇਂਦਰ ’ਤੇ ਕੱਢੀ ਭੜਾਸ - People worried about gas
ਲੁਧਿਆਣਾ: ਬੀਤੇ ਦਿਨੀਂ ਕੇਂਦਰ ਸਰਕਾਰ (Central Government) ਵੱਲੋਂ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਵਾਧਾ ਕੀਤੇ ਜਾਣ ਦਾ ਜਿੱਥੇ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ, ਉੱਥੇ ਹੀ ਲੁਧਿਆਣਾ ਦੀਆਂ ਘਰੇਲੂ ਔਰਤਾਂ ਨੇ ਵੀ ਕੇਂਦਰ ਸਰਕਾਰ (Central Government) ਦੇ ਇਸ ਫੈਸਲੇ ਦੀ ਸਖ਼ਤ ਸ਼ਬਦਾ ਵਿੱਚ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਇੱਕ ਤੋਂ ਬਾਅਦ ਇੱਕ ਲੋਕ ਮਾਰੂ ਨੀਤੀ ਦੇਸ਼ ਵਿੱਚ ਲਾਗੂ ਕਰ ਰਹੀ ਹੈ। ਜਿਸ ਕਰਕੇ ਆਮ ਲੋਕ ਰੋਟੀ ਤੋਂ ਵੀ ਮੁਤਾਜ਼ ਹੋ ਗਏ ਹਨ। ਇਸ ਮੌਕੇ ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਅਪੀਲ (Appeal to the Central Government) ਕੀਤੀ ਕਿ ਸਰਕਾਰ ਤੁਰੰਤ ਗੈਸ ਅਤੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ (Gas and petrol and diesel prices) ਵਿੱਚ ਤੁਰੰਤ ਕਟੌਤੀ ਕਰੇ, ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ।
Last Updated : Feb 3, 2023, 8:20 PM IST