ਛੱਪੜ 'ਚ ਤੈਰਦੀ ਹੋਈ ਮਿਲੀ ਮਹਿਲਾ ਦੀ ਲਾਸ਼, ਇਲਾਕੇ ’ਚ ਸਨਸਨੀ - ਲਾਸ਼ ਨੂੰ ਛੱਪੜ ਚੋਂ ਬਾਹਰ ਕੱਢਿਆ
ਜਲੰਧਰ: ਤਹਿਸੀਲ ਫਿਲੌਰ ਅਧੀਨ ਆਉਦੇ ਪਿੰਡ ਵਿਰਕਾ ਵਿਖੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਸਵੇਰੇ ਸਮੇਂ ਹੀ ਪਿੰਡ ਵਾਸੀਆਂ ਨੇ ਛੱਪੜ ਵਿੱਚੋਂ ਇੱਕ ਤੈਰਦੀ ਹੋਈ ਲਾਸ਼ ਦੇਖੀ। ਇਹ ਲਾਸ਼ ਇੱਕ ਮਹਿਲਾ ਦੀ ਸੀ ਜਿਸ ਦੀ ਅਜੇ ਤੱਕ ਪਹਿਚਾਣ ਨਹੀ ਹੋ ਸਕੀ ਹੈ। ਛੱਪੜ ਚ ਲਾਸ਼ ਤੈਰਦੀ ਹੋਈ ਦਿਖਣ ਤੋਂ ਬਾਅਦ ਪਿੰਡਵਾਸੀਆਂ ਨੇ ਤੁਰੰਤ ਇਸਦੀ ਸੂਚਨਾ ਪੁਲਿਸ ਨੂੰ ਦਿੱਤੀ ਮੌਕੇ ਤੇ ਪਹੁੰਚੀ ਪੁਲਿਸ ਦੀ ਟੀਮ ਨੇ ਪਿੰਡਵਾਸੀਆਂ ਦੀ ਮਦਦ ਨਾਲ ਲਾਸ਼ ਨੂੰ ਛੱਪੜ ਚੋਂ ਬਾਹਰ ਕੱਢਿਆ। ਐੱਸਐੱਚਓ ਮਨਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਮਹਿਲਾ ਦੀ ਉਮਰ 50 ਤੋਂ 60 ਸਾਲ ਦੇ ਕਰੀਬ ਲੱਗਦੀ ਹੈ ਤੇ ਦੇਖਣ ਵਿੱਚ ਇਹ ਮਹਿਲਾ ਪ੍ਰਵਾਸੀ ਜਾਪ ਰਹੀ ਹੈ। ਫਿਲਹਾਲ ਮ੍ਰਿਤਕ ਮਹਿਲਾ ਦੀ ਪਛਾਣ ਨਹੀ ਹੋ ਸਕੀ ਹੈ। ਲਾਸ਼ ਨੂੰ ਕਬਜੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਫਿਲੌਰ ਵਿਖੇ ਭੇਜ ਦਿੱਤਾ ਹੈ ਅਤੇ ਪੋਸਟ ਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾ ਦਾ ਪਤਾ ਲੱਗ ਸਕੇਗਾ।
Last Updated : Feb 3, 2023, 8:21 PM IST