ਕੈਨੇਡਾ ਜਾਣ ਤੋਂ ਕੁਝ ਦਿਨ ਪਹਿਲਾਂ ਸ਼ੱਕੀ ਹਾਲਾਤਾਂ 'ਚ ਮਹਿਲਾ ਦੀ ਹੋਈ ਮੌਤ - Woman dies in suspicious circumstances
ਫਰੀਦਕੋਟ: ਗੁਰੂ ਤੇਗ਼ ਬਹਾਦਰ ਨਗਰ (Guru Tegh Bahadur Nagar) ਵਿੱਚ ਇੱਕ ਵਿਆਹੁਤਾ ਦੀ ਮੌਤ (Marital death) ਹੋਣ ਦੀ ਘਟਨਾ ਸਾਹਮਣੇ ਆਈ ਹੈ। ਇਸ ਮੌਕੇ ਮ੍ਰਿਤਕ ਦੇ ਪਰਿਵਾਰ ਦਾ ਕਹਿਣਾ ਹੈ ਕਿ ਲੜਕੇ ਦੇ ਪਰਿਵਾਰ ਮ੍ਰਿਤਕ ਨੂੰ ਦਾਜ ਦੀ ਮੰਗ ਨੂੰ ਲੈਕੇ ਲਗਾਤਾਰ ਤੰਗ ਪ੍ਰੇਸ਼ਾਨ ਕਰ ਰਿਹਾ ਸੀ, ਜਿਸ ਕਰਕੇ ਕੁੜੀ ਨੂੰ ਉਸ ਦੇ ਸਹੁਰੇ ਪਰਿਵਾਰ ਵੱਲੋਂ ਦਾਜ ਨਾ ਲਿਆਉਣ ‘ਤੇ ਮੌਤ ਦੇ ਘਾਟ ਉਤਾਰ ਦਿੱਤਾ। ਦੂਜੇ ਪਾਸੇ ਮ੍ਰਿਤਕ ਕੁੜੀ ਦੇ ਸਹੁਰੇ ਪਰਿਵਾਰ ਦਾ ਕਹਿਣਾ ਹੈ ਕਿ ਕੁੜੀ ਨੇ ਖੁਦਕੁਸ਼ੀ (Suicide) ਕੀਤੀ ਹੈ, ਪਰ ਅਸੀਂ ਕਦੇ ਵੀ ਉਸ ਨੂੰ ਦਾਜ ਲਈ ਤੰਗ ਪ੍ਰੇਸ਼ਾਨ ਨਹੀਂ ਕੀਤਾ ਅਤੇ ਜੋ ਵੀ ਮ੍ਰਿਤਕ ਦੇ ਮਾਪਿਆ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਹਨ, ਉਹ ਬੇਬੁਨਿਆਦ ਹਨ।
Last Updated : Feb 3, 2023, 8:17 PM IST