ਸ਼ਿਵਰਾਤਰੀ 'ਤੇ ਹੋਲੀ ਦਾ ਤਿਉਹਾਰ ਨੇੜੇ ਆਉਣ ਨਾਲ ਫੁੱਲਾਂ ਦੇ ਰੇਟਾਂ 'ਚ ਆਈ ਤੇਜ਼ੀ - ਲੁਧਿਆਣਾ ਦੇ ਜਗਰਾਓ ਪੁਲ ਨੇੜੇ ਹੋਲ ਸੇਲ ਫੁੱਲ ਬਾਜ਼ਾਰ
ਲੁਧਿਆਣਾ: ਸ਼ਿਵਰਾਤਰੀ ਦਾ ਤਿਉਹਾਰ ਨੇੜੇ ਆਉਣ ਨਾਲ ਹੀ ਫੁੱਲਾਂ ਦੇ ਰੇਟਾਂ ਵਿੱਚ ਤੇਜ਼ੀ ਦਾ ਅਸਰ ਦੇਖਣ ਨੂੰ ਮਿਲਦਾ ਹੈ। ਲੁਧਿਆਣਾ ਦੇ ਜਗਰਾਓ ਪੁਲ ਨੇੜੇ ਹੋਲ ਸੇਲ ਫੁੱਲ ਬਾਜ਼ਾਰ ਵਿੱਚ ਫੁੱਲਾਂ ਦੇ ਰੇਟਾਂ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਜਿਵੇਂ-ਜਿਵੇਂ ਤਿਉਹਾਰ ਨੇੜੇ ਆ ਰਹੇ ਹਨ, ਉਸੇ ਤਰ੍ਹਾਂ ਫੁੱਲਾਂ ਦੀ ਕੀਮਤਾਂ ਵੀ ਵੱਧ ਰਹੀ ਹੈ, ਜ਼ਿਆਦਾਤਰ ਲੋਕ ਸ਼ਿਵਰਾਤਰੀ ਤੇ ਹੋਲੀ ਮੌਕੇ ਵੀ ਭਾਂਤ ਭਾਂਤ ਦੇ ਫੁੱਲਾਂ ਦੀ ਵਰਤੋਂ ਕਰਦੇ ਹਨ, ਲੋਕ ਜਾਗਰੂਕ ਹੋ ਰਹੇ ਹਨ। ਰਿਵਾਇਤੀ ਰੰਗਾਂ ਨੂੰ ਛੱਡ ਕੇ ਫੁੱਲਾਂ ਦੀ ਹੋਲੀ ਖੇਡੀ ਜਾਂਦੀ ਹੈ। ਇਸ ਤੋਂ ਇਲਾਵਾ ਫੁੱਲ ਹੀ ਲੋਕ ਇੱਕ ਦੂਜੇ ਨੂੰ ਹੋਲੀ ਮੌਕੇ ਹੁਣ ਭੇਂਟ ਕਰਦੇ ਹਨ, ਜਿਸ ਕਰਕੇ ਹੁਣ ਫੁੱਲਾਂ ਦੇ ਵਪਾਰ ਵਿੱਚ ਲਗਾਤਾਰ ਤੇਜ਼ੀ ਆ ਰਹੀ ਹੈ ਤੇ ਕੀਮਤਾਂ ਵਿੱਚ ਇਜ਼ਾਫਾ ਹੋ ਰਿਹਾ ਹੈ।
Last Updated : Feb 3, 2023, 8:17 PM IST