ਅਜਨਾਲਾ 'ਚ ਜੰਗਲੀ ਹਿਰਨ ਨੇ ਪਾਈਆਂ ਭਾਜੜਾਂ, ਦੇਖੋ ਵੀਡੀਓ - ਲੋਕਾਂ ਵਿਚ ਇੱਕਦਮ ਭਾਜੜਾਂ ਪੈ ਗਈਆਂ
ਅੰਮ੍ਰਿਤਸਰ: ਅਜਨਾਲਾ ਸ਼ਹਿਰ ਅੰਦਰ ਬੀਤੇ ਦਿਨ ਦੇਰ ਸ਼ਾਮ ਇੱਕ ਜੰਗਲੀ ਹਿਰਨ ਰਿਹਾਇਸ਼ੀ ਇਲਾਕੇ ਵਿੱਚ ਵੜ ਗਿਆ ਜਿਸ ਕਾਰਨ ਲੋਕਾਂ ਵਿਚ ਇੱਕਦਮ ਭਾਜੜਾਂ ਪੈ ਗਈਆਂ। ਇਸ ਸਬੰਧ ’ਚ ਇਲਾਕਾ ਨਿਵਾਸੀਆਂ ਨੇ ਵਣ ਵਿਭਾਗ ਨੂੰ ਸੂਚਨਾ ਦਿੱਤੀ। ਜਿਸ ਤੋਂ ਬਾਅਦ ਮੌਕੇ ’ਤੇ ਪਹੁੰਚੀ ਟੀਮ ਵੱਲੋਂ ਜੰਗਲੀ ਹਿਰਨ ਨੂੰ ਕਾਬੂ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਸਬੰਧ ਚ ਲੋਕਾਂ ਨੇ ਦੱਸਿਆ ਕਿ ਇੱਕ ਘਰ ਦੇ ਨੇੜੇ ਖੁੱਲ੍ਹੀ ਥਾਂ ਚ ਇੱਕ ਜੰਗਲੀ ਹਿਰਨ ਆ ਗਿਆ ਸੀ ਜਿਸ ਨੂੰ ਕਾਬੂ ਕਰਨ ਲਈ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉੱਥੇ ਹੀ ਦੂਜੇ ਪਾਸੇ ਵਣ ਰੇਂਜ ਅਫਸਰ ਹਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਹਿਰਨ ਨੂੰ ਕਾਬੂ ਕਰਨ ਲਈ ਕੋਸ਼ਿਸ਼ਾਂ ਜਾਰੀ ਹਨ ਅਤੇ ਜਲਦ ਹੀ ਇਸ ਨੂੰ ਕਾਬੂ ਕਰਕੇ ਕਮਾਲਪੁਰ ਦੇ ਜੰਗਲਾਂ ਵਿੱਚ ਛੱਡ ਦਿੱਤਾ ਜਾਵੇਗਾ।
Last Updated : Feb 3, 2023, 8:21 PM IST