ਗੜ੍ਹਸ਼ੰਕਰ ਦੀ ਦਾਨਾਂ ਮੰਡੀ ’ਚ ਪ੍ਰਬੰਧ ਪੂਰੇ, ਪਰ ਨਹੀਂ ਸ਼ੁਰੂ ਹੋਈ ਕਣਕ ਦੀ ਖਰੀਦ - Wheat procurement could not start
ਹੁਸ਼ਿਆਰਪੁਰ: ਪੰਜਾਬ ਸਰਕਾਰ ਵਲੋਂ ਜਿੱਥੇ ਪਹਿਲੀ ਅਪ੍ਰੈਲ ਤੋਂ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਸਰਕਾਰੀ ਖਰੀਦ ਸ਼ੁਰੂ ਕਰ ਦਿੱਤੀ ਹੈ। ਉੱਥੇ ਹੀ ਕਈ ਥਾਵਾਂ ਤੇ ਕਣਕ ਨਾਂ ਆਉਣਾ ਕਰਕੇ ਖਰੀਦ ਸ਼ੁਰੂ ਨਹੀਂ ਹੋ ਸਕੀ। ਗੜ੍ਹਸ਼ੰਕਰ ਦੀ ਦਾਨਾਂ ਮੰਡੀ ਵਿਖੇ ਵੀ ਕਣਕ ਨਾਂ ਆਉਣ ਕਰਕੇ ਸਰਕਾਰੀ ਖਰੀਦ ਸ਼ੁਰੂ ਨਹੀਂ ਹੋ ਸਕੀ। ਉੱਥੇ ਹੀ ਇਸ ਸਬੰਧ ਵਿੱਚ ਮਾਰਕੀਟ ਕਮੇਟੀ ਦੇ ਸੁਪਰ ਵਾਇਜਰ ਕਸ਼ਮੀਰ ਕੌਰ ਨੇ ਕਿਹਾ ਕਿ ਉਨ੍ਹਾਂ ਵਲੋਂ ਦਾਨਾਂ ਮੰਡੀ ਗੜ੍ਹਸ਼ੰਕਰ ਦੇ ਵਿੱਚ ਕਣਕ ਦੀ ਆਮਦ ਲਈ ਪੁਖਤਾ ਪ੍ਰਬੰਧ ਕੀਤੇ ਹੋਏ ਹਨ। ਉਨ੍ਹਾਂ ਕਿਹਾ ਕਿ ਦਾਨਾਂ ਮੰਡੀ ਗੜ੍ਹਸ਼ੰਕਰ ਦੇ ਵਿੱਚ ਆੜਤੀਆਂ ਅਤੇ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਾ ਆਵੇ ਉਸਦੇ ਲਈ ਕਣਕ ਦੇ ਰੱਖ ਰਖਾਵ ਲਈ ਸਫਾਈ ਦਾ ਪ੍ਰਬੰਧ, ਪਾਣੀ ਦਾ ਪ੍ਰਬੰਧ ਅਤੇ ਹੋਰ ਸਹੂਲਤਾਂ ਉਪਲੱਬਧ ਕਰਵਾਇਆ ਜਾਣਗੀਆਂ। ਉਨ੍ਹਾਂ ਕਿਹਾ ਕਿ ਆਉਣ ਵਾਲੇ ਕੁੱਝ ਦਿਨਾਂ ਵਿੱਚ ਮੰਡੀ ਵਿੱਚ ਕਣਕ ਆਉਣ ਦਾ ਅੰਦਾਜਾ ਹੈ।
Last Updated : Feb 3, 2023, 8:21 PM IST