ਰਣਜੀਤ ਸਾਗਰ ਡੈਮ ਦਾ ਜਲ ਪੱਧਰ ਪਹੁੰਚਿਆ 509 ਮੀਟਰ, ਕਿਸਾਨਾਂ ਨੂੰ ਮਿਲੇਗਾ ਫਾਇਦਾ - ਕੋਲੇ ਦੇ ਸਕੰਟ
ਪਠਾਨਕੋਟ: ਪਿਛਲੇ ਦਿਨੀਂ ਕੋਲੇ ਦੇ ਸਕੰਟ ਦੇ ਕਾਰਨ ਬਿਜਲੀ ਦੀ ਕਮੀ ਦੇਖਣ ਨੂੰ ਮਿਲੀ। ਪਰ ਹੁਣ ਡੈਮ ਇਸ ਬਿਜਲੀ ਸਕੰਟ ਨੂੰ ਕੁਝ ਘੱਟ ਕਰਨ ’ਚ ਸਹਾਇਕ ਸਿੱਧ ਹੋ ਸਕਦੇ ਹਨ। ਇਸ ਸਬੰਧ ’ਚ ਰਣਜੀਤ ਸਾਗਰ ਡੈਮ ਦੇ ਚੀਫ ਇੰਜੀਨੀਅਰ ਸ਼ੇਰ ਸਿੰਘ ਨੇ ਦੱਸਿਆ ਕਿ ਰਣਜੀਤ ਸਾਗਰ ਡੈਮ ਦੀ ਝੀਲ ’ਚ ਪਾਣੀ ਪਿਛਲੇ ਸਾਲ ਦੀ ਮਾਤਰਾ ’ਚ ਇਸ ਸਾਲ ਜਿਆਦਾ ਹੈ। ਇਸ ਵਾਰ ਅੱਜ ਦੇ ਦਿਨ ਪਾਣੀ ਦੇ ਪੱਧਰ 5.9 ਮੀਟਰ ਦੇ ਲਗਭਗ ਹੈ ਜਿਸ ਨੂੰ ਲੈ ਕੇ ਡੈਮ ਪ੍ਰਸ਼ਾਸਨ ਵੀ ਇਸ ਤੋਂ ਜਿਆਦਾ ਬਿਜਲੀ ਉਤਪਾਦਨ ਕਰਨ ਦੀ ਤਿਆਰੀ ’ਚ ਹੈ। ਜਿਸ ਨਾਲ ਬਿਜਲੀ ਉਤਪਾਦਨ ਦੇ ਨਾਲ-ਨਾਲ ਕਿਸਾਨਾਂ ਨੂੰ ਜ਼ੀਰੀ ਦੀ ਫਸਲ ’ਚ ਵੀ ਫਾਇਦਾ ਹੋਵੇਗਾ।
Last Updated : Feb 3, 2023, 8:22 PM IST