ਪੁਲਿਸ ਥਾਣੇ ਸਾਹਮਣੇ ਦੋ ਗੁੱਟਾਂ ਵਿਚਕਾਰ ਖੂਨੀ ਝੜਪ - ਪੁਲਿਸ ਥਾਣੇ ਅੱਗੇ ਦੋ ਗੁੱਟਾਂ ਵਿਚਕਾਰ ਖੂਨੀ ਝੜਪਾਂ
ਹੁਸ਼ਿਆਰਪੁਰ :ਅੱਜ ਦੀ ਨੌਜਵਾਨ ਪੀੜ੍ਹੀ ਵਿਚ ਗੁੱਸਾ ਇਸ ਕਦਰ ਵੱਧ ਗਿਆ ਹੈ ਕਿ ਉਹ ਲੜਨ ਲੱਗੇ ਅੱਗੇ-ਪਿੱਛੇ ਵੀ ਨਹੀਂ ਵੇਖਦੇ ਚਾਹੇ ਬਾਅਦ 'ਚ ਇਸ ਦਾ ਉਨ੍ਹਾਂ ਨੂੰ ਭਾਰੀ ਖੁਮਿਆਜਾ ਭੁਗਤਣਾ ਪਵੇ। ਅਜਿਹਾ ਹੀ ਇਕ ਮਾਮਲਾ ਥਾਣਾ ਗੜ੍ਹਸ਼ੰਕਰ ਦੇ ਗੇਟ ਅੱਗੇ ਵੇਖਣ ਨੂੰ ਮਿਲਿਆ। ਜਿੱਥੇ ਦੋ ਕਾਰਾਂ ਵਿਚ ਸਵਾਰ ਹੋਕੇ ਆਏ ਨੌਜਵਾਨਾਂ ਦੇ ਦੋ ਗੁੱਟਾਂ ਵਿਚਕਾਰ ਜੰਮਕੇ ਕੁੱਟਮਾਰ ਹੋਈ। ਦੋਵੇਂ ਕਾਰਾਂ ਵੀ ਨੁਕਸਾਨੀਆਂ ਗਈਆ। ਪੁਲਿਸ ਨੇ ਮੌਕੇ ਤੇ ਫੁਰਤੀ ਦਿਖਾਉਂਦੇ ਹੋਏ ਦੋਵਾਂ ਗੁੱਟਾਂ ਦੇ ਨੌਜਵਾਨਾਂ ਨੂੰ ਕਾਬੂ ਕਰਕੇ ਵਾਹਨਾਂ ਨੂੰ ਅਪਣੇ ਕਬਜ਼ੇ ਵਿਚ ਲੈਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ ਗੜ੍ਹਸ਼ੰਕਰ ਦੇ ਪਿੰਡ ਫਤਹਿਪੁਰ ਕਲਾਂ ਵਿਖੇ ਗੰਦੇ ਪਾਣੀ ਦੀ ਨਿਕਾਸੀ ਨੂੰ ਲੈਕੇ ਦੋਵੇਂ ਧਿਰਾਂ ਵਿਚਕਾਰ ਚੱਲ ਰਹੀ ਰੰਜਿਸ਼ ਇਸ ਲੜਾਈ ਦਾ ਕਾਰਨ ਬਣੀ।
Last Updated : Feb 3, 2023, 8:17 PM IST